ਕੁਲਦੀਪ ਸਿੰਘ ਚਾਹਿਲ..ਔਖੀ ਪੜਾਈ,ਔਖੇ ਇਮਤਿਹਾਨ ਮਗਰੋਂ ਮਿਲਿਆਂ ਆਈ.ਪੀ.ਐੱਸ ਦਾ ਵੱਕਾਰੀ ਰੁਤਬਾ..ਕਿੰਨੇ ਜਿਲਿਆਂ ਦਾ ਪੁਲਸ ਮੁਖੀ..! ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਹੁਣ ਚੰਡੀਗੜ੍ਹ ਵੱਡੇ ਅਹੁਦੇ ਤੇ ਤਾਇਨਾਤ ਮੱਝ ਦੀ ਧਾਰ ਕੱਢਦੇ ਇਸ ਇਨਸਾਨ ਨੇ ਇੱਕ ਵੱਡੀ ਗੱਲ ਆਖ ਦਿੱਤੀ..
ਅਖ਼ੇ ਕੋਈ ਖਾਸ ਫਰਕ ਨਹੀਂ ਪੈਂਦਾ ਕੇ ਜਿੰਦਗੀ ਤੁਹਾਨੂੰ ਕਿਹੜੇ ਮੁਕਾਮ ਤੇ ਲੈ ਕੇ ਜਾਂਦੀ ਏ..ਪਰ ਇਹ ਗੱਲ ਚੇਤੇ ਰੱਖਣੀ ਬੜੀ ਹੀ ਜਰੂਰੀ ਏ ਕੇ ਉਸਦੀ ਸ਼ੁਰੂਆਤ ਕਿਥੋਂ ਹੋਈ ਸੀ..!
ਸੰਨ ਅਠਾਨਵੇਂ ਵਿਚ ਨਵੀਂ ਖਰੀਦੀ ਜੈਨ ਕਾਰ ਵਿੱਚ ਬਟਾਲਿਓਂ ਬਿਆਸ ਜਾਂਦਿਆ ਪਿਤਾ ਜੇ ਨੇ ਅੰਮੋ-ਨੰਗਲ ਦੀ ਨਹਿਰ ਦੇ ਕੋਲ ਬ੍ਰੇਕ ਮਰਵਾ ਲਈ..
ਇੱਕ ਥਾਂ ਭਾਵੁਕ ਹੋ ਗਏ..ਕੇ ਸੰਨ ਅਠਵੰਜਾ ਵਿੱਚ ਜਦੋਂ ਪਿਤਾ ਜੀ ਦੀ ਮੌਤ ਮਗਰੋਂ ਘਰੇ ਆਟਾ ਤੱਕ ਵੀ ਮੁੱਕ ਗਿਆ ਤਾਂ ਇਸੇ ਜਗਾ ਨਵੀਂ ਬਣਦੀ ਸੜਕ ਤੇ ਰੋੜੀ ਵੀ ਕੁੱਟੀ ਸੀ..!
ਜਮਨਾ ਨਗਰ ਤੋਂ ਸਰਦਾਰ ਜੀ..
ਅਕਸਰ ਦਰਬਾਰ ਸਾਬ ਦਰਸ਼ਨ ਕਰਨ ਆਇਆ ਕਰਦੇ..ਸਧਾਰਨ ਰਹਿਣੀ ਸਹਿਣੀ..ਦਰਬਾਰ ਸਾਹਿਬੋ ਤੁਰ ਕੇ ਆਇਆ ਕਰਦੇ..
ਡਰਾਈਵਰ ਨੂੰ ਪੁੱਛਣਾ ਕੇ ਕੌਣ ਨੇ?..ਉਸਨੇ ਗੱਲ ਦੂਜੇ ਪਾਸੇ ਪਾ ਦੇਣੀ..
ਫੇਰ ਇੱਕ ਦਿਨ ਦੱਸ ਹੀ ਦਿੱਤਾ..ਅਖ਼ੇ ਬੜੇ ਵੱਡੇ ਕਾਰੋਬਾਰੀ ਨੇ..ਕਿੰਨੀਆਂ ਫੈਕਟਰੀਆਂ..
ਪਰ ਮਾਨਾਂਵਾਲਾ ਟੱਪਦਿਆਂ ਹੀ ਆਖ ਦਿੰਦੇ ਰੇਸ਼ਮ ਸਿਆਂ ਹੁਣ ਗੁਰੂ ਰਾਮਦਾਸ ਦੀ ਨਗਰੀ ਸ਼ੁਰੂ ਹੋ ਗਈ..ਹੁਣ ਅਸੀਂ ਆਮ ਜਿਹੇ ਸ਼ਰਧਾਲੂ ਹੋ ਗਏ ਹਾਂ..ਨਾ ਮੈਂ ਤੇਰਾ ਮਾਲਕ ਤੇ ਨਾ ਹੀ ਤੂੰ ਮੇਰਾ ਨੌਕਰ..
ਮੈਂ ਅੱਗੋਂ ਹੱਸ ਪੈਦਾ ਸਰਦਾਰ ਜੀ ਅੱਗੇ ਤੁਸੀਂ ਕਿਹੜਾ ਨੌਕਰ ਸਮਝਦੇ ਓ..!
ਕੁਝ ਲੋਕਾਂ ਦੀ ਜਿੰਦਗੀ ਹੀ ਨਿੱਕਲ ਜਾਂਦੀ..ਦੂਜਿਆਂ ਨੂੰ ਨੀਵਾਂ ਵਿਖਾਉਂਦੇ-ਵਿਖਾਉਂਦੇ..ਨੁਕਸ ਗਿਣਾਉਂਦੇ..ਇਹ ਦੱਸਦੇ ਹੋਏ ਕੇ ਅਸੀਂ ਤੁਹਾਥੋਂ ਕਈ ਦਰਜੇ ਬੇਹਤਰ ਹਾਂ..ਸੋਹਣੇ ਹਾਂ..ਤੰਦਰੁਸਤ ਹਾਂ..ਪੈਸੇ ਵਾਲੇ ਹਾਂ..
ਫੇਰ ਇਸ ਸਭ ਕੁਝ ਨੂੰ ਸਾਬਿਤ ਕਰਨ ਲਈ ਕਿੰਨਾ ਕੁਝ ਹੰਕਾਰ ਦੀ ਭੱਠੀ ਵਿਚ ਝੋਕ ਦਿੱਤਾ ਜਾਂਦਾ ਏ..
ਆਈ.ਪੀ.ਐੱਸ