ਸਰਕਾਰੀ_ਕਰੋਨਾ
“ਕੀ ਹੋਇਆ ਇਹਨੂੰ।” ਜਦੋ ਮੈ ਡਰੈਸਿੰਗ ਕਰਵਾਕੇ ਡਾਕਟਰ ਦੇ ਕੈਬਿਨ ਚੋ ਬਾਹਰ ਨਿਕਲਿਆਂ ਤਾਂ ਡਾਕਟਰ ਸਾਹਿਬ ਵੀ ਮੇਰੇ ਪਿੱਛੇ ਹੀ ਬਾਹਰ ਆ ਗਏ। ਤੇ ਕੈਬਿਨ ਦੇ ਨੇੜੇ ਖੜੀ ਅਜੀਬ ਜਿਹੇ ਤਰੀਕੇ ਨਾਲ ਖੜੀ ਕੁੜੀ ਦੇ ਨਾਲ ਆਏ ਪਰਿਵਾਰਿਕ ਮੈਂਬਰਾਂ ਨੂੰ ਪੁੱਛਿਆ।
“ਕੁਚ ਵੀ ਨਹੀਂ।” ਕੁੜੀ ਨੇ ਆਪਣੇ ਵੱਖਰੇ ਜਿਹੇ ਅੰਦਾਜ਼ ਵਿੱਚ ਜਬਾਬ ਦਿੱਤਾ।
“ਕੀ ਗੱਲ ਹੈ। ਇਉਂ ਕਿਓੰ ਕਰਦੀ ਹੈਂ ਤੂੰ।” ਡਾਕਟਰ ਸਾਹਿਬ ਲੜਕੀ ਨੂੰ ਪੁੱਛਣਾ ਹੀ ਬੇਹਤਰ ਸਮਝਿਆ ।
“ਇਹ ਕੱਲ੍ਹ ਦੀ ਅਜੀਬ ਹਰਕਤਾਂ ਕਰੀ ਜਾਂਦੀ ਹੈ।” ਕੁੜੀ ਤਾਂ ਨਾ ਬੋਲੀ ਪਰ ਉਸ ਕੁੜੀ ਦੇ ਨਾਲ ਆਈਆਂ ਔਰਤਾਂ ਵਿਚੋਂ ਇੱਕ ਵਡੇਰੀ ਉਮਰ ਦੀ ਔਰਤ ਇੱਕ ਨੇ ਕਿਹਾ।
“ਕੀ ਹੋਇਆ ਤੈਨੂੰ। ਸਿੱਧੀ ਹੋਕੇ ਖੜ੍ਹ।” ਡਾਕਟਰ ਦੇ ਬੋਲਾਂ ਵਿੱਚ ਥੋੜੀ ਸਖਤੀ ਸੀ।
“ਕੁੱਚ ਨਹੀਂ। ਕੁੱਚ ਨਹੀਂ।” ਉਸ ਲੜਕੀ ਦਾ ਜਬਾਬ ਦੇਣ ਦਾ ਅੰਦਾਜ਼ ਹੋਂਰੋਂ ਜਿਹਾ ਹੀ ਸੀ।
“ਮੈਂ ਇੱਕ ਥੱਪੜ ਮਾਰਨਾ ਹੈ। ਹੱਥ ਥੱਲੇ ਕਰ।” ਡਾਕਟਰ ਸਾਹਿਬ ਨੇ ਬਨਾਵਟੀ ਜਿਹਾ ਗੁੱਸਾ ਵਿਖਾਉਂਦੇ ਹੋਏ ਕੁੜੀ ਨੂੰ ਤਾੜਨਾ ਜਿਹੀ ਕੀਤੀ। ਡਾਕਟਰ ਸਾਹਿਬ ਵੱਲੋਂ ਵਿਖਾਈ ਸਖਤੀ ਨੇ ਮੈਨੂੰ ਥੋੜਾ ਹੈਰਾਨ ਕਰ ਦਿੱਤਾ। ਕਿਉਂਕਿ ਡਾਕਟਰ ਸਾਹਿਬ ਦੇ ਹੱਸਮੁੱਖ ਤੇ ਮਿਲਾਪੜੇ ਸੁਭਾਅ ਕਰਕੇ ਹੀ ਮੈਂ ਇਹ੍ਹਨਾਂ ਤੇ ਮੋਹਿਤ ਜਿਹਾ ਹੋ ਗਿਆ ਸੀ ਤੇ ਮੈਂ ਬਿਨਾਂ ਬਹੁਤੀ ਵਿਚਾਰ ਕੀਤੇ ਉਥੋਂ ਹੀ ਅਪ੍ਰੇਸ਼ਨ ਕਰਾਉਣ ਦਾ ਫੈਸਲਾ ਕਰ ਲਿਆ ਸੀ। ਤੇ ਮੇਰਾ ਫੈਸਲਾ ਰਿਹਾ ਵੀ ਵਧੀਆ ਹੀ । ਡਾਕਟਰ ਸਾਹਿਬ ਮਰੀਜ਼ ਨੂੰ ਆਪਣਾ ਬਣਾ ਲੈਂਦੇ ਹਨ। ਇਥੋਂ ਤੱਕ ਕਿ ਮਰੀਜ ਦੇ ਪੱਟੀ ਵੀ ਖੁਦ ਹੀ ਕਰਦੇ ਹਨ। ਜ਼ਾ ਕੋਲ ਖੜ੍ਹ ਕੇ ਕਰਾਉਂਦੇ ਹਨ। ਪਰ ਇਸ ਕੇਸ ਵਿਚ ਤਾਂ ਉਹ ਲੰਬੀ ਵਾਲੇ ਡਾਕਟਰ ਵਾਂਗ ਸਖਤੀ ਕਰ ਗਏ। ਇਸ ਸਖਤੀ ਨਾਲ ਕੁੜੀ ਥੋੜਾ ਡਰ ਗਈ ਤੇ ਸਿੱਧੀ ਹੋ ਕੇ ਖੜ ਗਈ। ਮੈਨੂੰ ਡਾਕਟਰ ਸਾਹਿਬ ਦਾ ਫਾਰਮੂਲਾ ਕਾਮਜਾਬ ਹੁੰਦਾ ਨਜ਼ਰ ਆਇਆ।
ਡਾਕਟਰ ਸਾਹਿਬ ਨੇ ਇਸ਼ਾਰਾ ਕੀਤਾ ਤੇ ਉਸਦੇ ਨਾਲ ਆਈਆਂ ਔਰਤਾਂ ਮਰੀਜ ਨੂੰ ਡਾਕਟਰ ਸਾਹਿਬ ਦੇ ਕੈਬਿਨ ਵਿੱਚ ਲ਼ੈ ਗਈਆਂ। ਮੇਰੀ ਵੀ ਦਿਲਚਸਪੀ ਮਰੀਜ ਵੱਲ ਵੱਧ ਗਈ। ਮੈਨੂੰ ਇਹ ਨਵਾਂ ਜਿਹਾ ਕੇਸ ਲੱਗਿਆ। ਮੈਂ ਵੇਟਿੰਗ ਰੂਮ ਵਿੱਚ ਪਏ ਸਟੀਲ ਦੇ ਬੇਂਚ ਤੇ ਬੈਠ ਗਿਆ।
ਡਾਕਟਰ ਸਾਹਿਬ ਨੇ ਉਸਦਾ ਗੁੱਟ ਫੜ੍ਹਕੇ ਨਬਜ਼ ਜਿਹੀ ਦੇਖੀ।
“ਕੱਲ੍ਹ ਦੀ ਇਹਨੂੰ ਕੋਈ ਕਸਰ ਹੋਗੀ।” ਇੱਕ ਬਾਹਲੀ ਬਜ਼ੁਰਗ ਜਿਹੀ ਔਰਤ ਬੋਲੀ। ਸ਼ਾਇਦ ਉਹ ਕੁੜੀ ਦੀ ਦਾਦੀ ਸੀ। ਯ ਵੱਡੀ ਤਾਈ।
“ਤੁਸੀਂ ਸਾਰੇ ਬਾਹਰ ਜਾਉਂ। ਬਸ ਇੱਕ ਜਣਾਂ ਇੱਥੇ ਰੁਕੇ।” ਡਾਕਟਰ ਦੇ ਇੰਨਾ ਕਹਿੰਦੇ ਹੀ ਨਾਲ ਆਈਆਂ ਸਾਰੀਆਂ ਔਰਤਾਂ ਤੇ ਇੱਕ ਅੱਧਖੜ ਜਿਹੀ ਉਮਰ ਦਾ ਬੰਦਾ ਬਾਹਰ ਆ ਗਏ। ਹੁਣ ਮਰੀਜ਼ ਤੋਂ ਇਲਾਵਾ ਉਸ ਨਾਲ ਆਈ ਇੱਕ ਔਰਤ ਤੇ ਡਾਕਟਰ ਸਾਹਿਬ ਹੀ ਅੰਦਰ ਸਨ। ਹਸਪਤਾਲ ਦਾ ਸਟਾਫ ਵੀ ਬਾਹਰ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ