ਮੇਰਾ ਮੰਗਣਾ ਸੀ ਓਦਨ। ਮਹਾਰਾਜ ਦੀ ਹਜ਼ੂਰੀ ਵਿਚ ਕਰਦੇ ਨੇ ਸਾਡੇ ਕੰਨੀਂ, ਰਸਮ ਰਿਵਾਜ਼ ਜਹੇ। ਮੇਰੇ ਸਹੁਰੇ ਵੀ ਮੋਰਚਾ ਸੰਭਾਲੀ ਬੈਠੇ ਸਨ। ਸਮਾਨ ਸੱਪਾ ਜਿਹਾ ਝੋਲੀ ਵਿਚ ਪਾ ਰਹੇ ਸਨ। ਸੰਗਦੇ ਸੰਗਦੇ ਸਹੁਰਾ ਸਾਹਬ ਨੇ ਇਕ ਛੁਆਰਾ ਮੂੰਹ ਵਿਚ ਪਾ ਦਿੱਤਾ। ਉਹ ਤਾਂ ਆਵਦਾ ਕੰਮ ਕਰਕੇ ਚਲੇ ਗਏ ਤੇ ਛੁਹਾਰੇ ਦੀ ਗਿਟਕ ਯਾਰ ਹੁਨਾ ਦੇ ਮੂੰਹ ਵਿਚ ਗਸ਼ਤ ਕਰਦੀ ਫਿਰੇ। ਮੈਨੂੰ ‘ਸ੍ਹਾਬ ਜਿਹਾ ਨਾ ਆਵੇ, ਮਹਾਰਾਜ ਦੀ ਹਜ਼ੂਰੀ ਵਿਚ ਕਿਸੇ ਵੀ ਤਰੀਕੇ ਉਸਨੂੰ ਬਿਲੇ ਲਾਉਣਾ ਔਖਾ ਸੀ।
ਫੇਰ ਪਰ੍ਹੇ ਬੈਠੀ ਛੋਟੀ ਭੈਣ ਕੋਲ ਆਈ, ਉਸ ਨੂੰ ਪਤਾ ਲੱਗ ਗਿਆ ਸੀ ਕਿ ਵੀਰ ਔਖਾ। ਉਸ ਨੇ ਆਵਦਾ ਹੱਥ ਮੇਰੇ ਮੂੰਹ ਕੋਲ ਕੀਤਾ ਤੇ ਬੋਲੀ, “ਮੈਨੂੰ ਦੇ ਦੇ ਵੀਰੇ ਗਿਟਕ”, ਤੇ ਮੈਂ ਗਿਟਕ ਉਸ ਦੇ ਹੱਥ ‘ਤੇ ਸੁੱਟ ਦਿੱਤੀ।
ਕਈ ਵਾਰ ਇਹ ਗੱਲ ਯਾਦ ਕਰਕੇ ਮੇਰੀਆਂ ਅੱਖਾਂ ‘ਚੋਂ ਪਾਣੀ ਆਇਆ ਹੈ। ਏਨੇ ਇਕੱਠ ਵਿਚੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ