ਵੀਹ ਕੂ ਸਾਲ ਉਮਰ ਸੀ..
ਕਿਸੇ ਮਜਬੂਰੀ ਵੱਸ ਉਸਨੂੰ ਪਹਿਲੀ ਬੇਸਮੇਂਟ ਛੱਡਣੀ ਪਈ..
ਜਦੋਂ ਦੀ ਸਾਡੇ ਇਥੇ ਸ਼ਿਫਟ ਹੋਈ ਸੀ..ਹਮੇਸ਼ਾਂ ਥੋੜਾ ਪ੍ਰੇਸ਼ਾਨ ਜਿਹੀ ਦਿਸਿਆ ਕਰਦੀ..ਇੱਕ ਦਿਨ ਉਸਨੇ ਕਿਰਾਇਆ ਪੁੱਛਿਆ..
ਆਖਿਆ ਬੇਟਾ ਬੱਸ ਬੱਤੀ ਪਾਣੀ ਦੇ ਹੀ ਦੇ ਦਿਆ ਕਰ..ਹੈਰਾਨ ਹੋਈ..ਆਖਣ ਲੱਗੀ ਅੰਕਲ ਏਨੇ ਘੱਟ..!
ਆਖਿਆ ਬੇਟਾ ਮਜਬੂਰੀ ਮੂਹੋਂ ਭਾਵੇਂ ਕੁਝ ਨਹੀਂ ਬੋਲਦੀ ਪਰ ਅੱਖੀਆਂ ਰਾਹੀਂ ਪ੍ਰਕਟ ਜਰੂਰ ਹੋ ਜਾਂਦੀ..ਤੂੰ ਆਪਣੀ ਪ੍ਰੇਸ਼ਾਨੀ ਦੀ ਵਜਾ ਦੱਸ?
ਅੱਗੋਂ ਰੋ ਪਈ ਅਖ਼ੇ ਮਾਂ ਹੈ ਨਹੀਂ ਤੇ ਬਾਪ ਰਿਟਾਇਰਡ ਫੌਜੀ ਏ..
ਕਾਰਗਿਲ ਯੁੱਧ ਵੇਲੇ ਲੱਤ ਕੱਟੀ ਗਈ ਸੀ..ਸਰਕਾਰ ਨੇ ਜਿੰਨੇ ਲਾਰੇ ਲਾਏ ਕੋਈ ਪੂਰਾ ਨਹੀਂ ਕੀਤਾ..ਹੁਣ ਪਿੰਡ ਵਿਚ ਹੀ ਨਿੱਕੀ ਜਿਹੀ ਦੁਕਾਨ ਕਰਦਾ ਏ!
ਕੁਝ ਹੋਰ ਪਏ ਘਾਟਿਆਂ ਕਰਕੇ ਸਦਾ ਲਈ ਥੱਲੇ ਲੱਗ ਗਿਆ..
ਮਸਾਂ ਏਧਰੋਂ ਓਧਰੋਂ ਕਰਕੇ ਮੈਨੂੰ ਏਧਰ ਭੇਜਿਆ..ਹੁਣ ਫੀਸ ਵਿਚੋਂ ਪੰਦਰਾਂ ਕੂ ਸੌ ਡਾਲਰ ਘਟਦੇ ਨੇ..ਤੇ ਕੱਲ ਜਮਾ ਕਰਾਉਣ ਦਾ ਆਖਰੀ ਦਿਨ ਏ!
ਬਿੰਦ ਕੂ ਸੋਚ ਅੰਦਰੋਂ ਚੈੱਕ ਬੁਕ ਲਿਆਂਧੀ ਤੇ ਪੰਦਰਾਂ ਸੌ ਡਾਲਰ ਦਾ ਚੈਕ ਕੱਟ ਉਸਨੂੰ ਫੜਾ ਦਿੱਤਾ..
ਹੱਕੀ ਬੱਕੀ ਹੋਈ ਕਦੀ ਚੈਕ ਵੱਲ ਤੇ ਕਦੀ ਮੇਰੇ ਵੱਲ ਵੇਖੀ ਜਾਵੇ…ਫੇਰ ਜ਼ਾਰੋ-ਜਾਰ ਰੋਂਦੀ ਹੋਈ ਮੇਰੇ ਨਾਲ ਲੱਗ ਗਈ..!
ਮੈਂ ਸ਼ਾਇਦ ਇਸ ਘਟਨਾਕ੍ਰਮ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਸਾਂ..
ਫੇਰ ਵੀ ਉਸਦੇ ਸਿਰ ਤੇ ਹੱਥ ਫੇਰ ਪੁੱਛਿਆ..ਜਿਉਂਣ ਜੋਗੀਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Inderjit singh saini
vhut vdhia suneha dindi a eh story. l like this story
Sunny
Bhot vadia mesg a vr