ਮੋਰਾਕੋ..ਇੱਕ ਅਫ਼੍ਰੀਕੀ ਮੁਲਖ..ਯੂਰੋਪ ਦੇ ਬਹੁਤ ਨੇੜੇ..
ਆਮ ਕਹਾਵਤ ਮਸ਼ਹੂਰ ਏ ਕੇ ਹੇ ਮਰਾਕੋ ਦੇ ਬੰਦੇ ਜੇ ਤੂੰ ਸਾਰੀ ਉਮਰ ਯੂਰੋਪ ਵਿਚ ਸਿਧੇ-ਪੁੱਠੇ ਤਰੀਕੇ ਨਾਲ ਵੜਨ ਦੀ ਇਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ ਤਾਂ ਤੇਰਾ ਇਸ ਦੁਨੀਆ ਤੇ ਆਉਣਾ ਨਾ ਆਉਣਾ ਇੱਕ ਬਰੋਬਰ!
ਫੋਟੋ ਵਿਚਲਾ ਭਾਰਤੀ ਮੂਲ ਦਾ ਦਿਨੇਸ਼ ਸ਼ਾਹ..
ਉਸ ਰਾਜ ਵਿਚੋਂ ਜਿਥੇ ਮਿਥ ਏ ਕੇ ਜੇ ਤੂੰ ਸਿਧੇ ਪੁੱਠੇ ਤਰੀਕੇ ਨਾਲ ਦੌਲਤ ਕਮਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਮਝ ਤੂੰ ਦੁਨੀਆ ਤੇ ਆਇਆ ਹੀ ਨਹੀਂ
ਕਰੋਨਾ ਵੇਲੇ ਅਮਰੀਕਾ ਵਿਚ ਵੀਹ ਦੇ ਕਰੀਬ ਜਾਅਲੀ ਕਾਰੋਬਾਰ ਵਿਖਾ ਕੇ ਵੀਹ ਮਿਲੀਅਨ ਦਾ ਫਰਾਡ ਕੀਤਾ..
ਫੇਰ ਮਹਿੰਗੀਆਂ ਕਾਰਾਂ ਘਰ ਅਤੇ ਹੋਰ ਵੀ ਕਿੰਨਾ ਕੁਝ ਖਰੀਦਿਆ..
ਹੁਣ ਸਾਰਾ ਕੁਝ ਜਬਤ ਕੀਤਾ ਜਾਵੇਗਾ..ਬਦਨਾਮੀ,ਬਲੈਕ ਲਿਸਟ ਤੇ ਹੋਰ ਵੀ ਕਿੰਨਾ ਕੁਝ..ਜਿਸਦੀ ਇਸ ਨੂੰ ਕੋਈ ਪ੍ਰਵਾਹ ਨਹੀਂ..!
ਹੇਰਾਫੇਰੀ ਵਾਲੇ ਨੂੰ ਪਤਾ ਹੁੰਦਾ..ਇੱਕ ਨਾ ਇੱਕ ਦਿਨ ਤੇ ਇਹ ਸਭ ਕੁਝ ਹੋਣਾ ਹੀ ਹੈ..
ਖੁਦ ਨੂੰ ਪਹਿਲਾਂ ਹੀ ਤਿਆਰ ਕੀਤਾ ਹੁੰਦਾ..!
ਹੇਰਾਫੇਰੀ ਧੋਖਾ ਠੱਗੀ ਇੱਕ ਜਨੂੰਨ ਏ..ਬਿਮਾਰੀ ਏ..ਪਾਗਲਪਨ ਏ..ਚੰਗੇ ਭਲੇ ਨੂੰ ਆਪਣੇ ਜਾਲ ਵਿਚ ਫਸਾ ਲੈਂਦਾ..
ਦਿਮਾਗ ਵਿਚ ਪਾ ਦਿੰਦਾ ਏ ਕੇ ਫਲਾਣੇ ਨੇ ਵੀ ਤੇ ਇਹ ਸਾਰਾ ਕੁਝ ਕੀਤਾ ਈ ਏ..ਉਸਨੂੰ ਕੁਝ ਨਹੀਂ ਹੋਇਆ ਤਾਂ ਫੇਰ ਮੈਨੂੰ ਕੀ ਹੋਣ ਲੱਗਾ?
ਜੇ ਹੋ ਵੀ ਗਿਆ ਤਾਂ ਲੁੱਟੇ ਵਿਚੋਂ ਕੁਝ ਦੇ ਕੇ ਛੁੱਟ ਜਾਵਾਂਗੇ..ਪਰ ਜਿਹਨਾਂ ਨਾਲ ਕੀਤਾ ਹੁੰਦਾ ਓਹਨਾ ਦੇ ਮਨ ਵਿਚੋਂ ਦੀਨੇ ਰਾਤ ਆਹਵਾਂ,ਬਦਦੁਆਵਾਂ,ਗਾਹਲਾਂ ਤੇ ਹੋਰ ਵੀ ਕਿੰਨਾ ਕੁਝ ਨਿੱਕਲਦਾ ਰਹਿੰਦਾ..!
ਦੁਨਿਆਵੀ ਅਦਾਲਤਾਂ ਵਿਚੋਂ ਭਾਵੇਂ ਕੁਝ ਦੇ ਲੈ ਕੇ ਛੁੱਟ ਜਾਵੇ ਪਰ ਉਸ ਉੱਪਰਲੀ ਅਦਾਲਤ ਵਿਚੋਂ ਛੁਟਕਾਰਾ ਮੁਸ਼ਕਿਲ ਏ..
ਐਸੀ ਡਾਂਗ ਵੱਜਦੀ ਜਿਹੜੀ ਦਿਸਦੀ ਵੀ ਨਹੀਂ ਕਿਧਰੋਂ ਆਉਂਦੀ..
ਰਾਤੀ ਸੌਣ ਨਹੀਂ ਦਿੰਦੀ..ਛਾਤੀ ਤੇ ਭਾਰ ਵੀ ਪਾਉਂਦੀ..ਦਿਨ ਦਿਹਾੜੇ ਝੌਲੇ ਪੈਂਦੇ..ਬੰਦਾ ਪਾਗਲਾਂ ਵਾਂਙ ਹੱਸਦਾ ਰੋਂਦਾ ਖੁਦ ਵੇਖਿਆ..!
ਅਮ੍ਰਿਤਸਰ ਹੋਟਲ ਵਿਚ ਪੁਲਸ ਮਹਿਕਮੇਂ ਦਾ ਬੰਦਾ ਸਾਰਾ ਦਿਨ ਸ਼ਰਾਬ ਪੀਂਦਾ ਰਹਿੰਦਾ..
ਚੜ ਜਾਂਦੀ ਫੇਰ ਆਖਦਾ ਜਿਪਸੀ ਕੱਢੋ ਓਏ ਮੁੰਡਿਓ..ਅਸਲਾ ਲੋਡ਼ ਕਰ ਲਵੋ..ਪੰਜ ਨੰਬਰ ਵਾਲੇ ਦਾ ਕੰਮ ਕਰਨਾ ਅੱਜ..
ਘਰਦੇ ਲੈਣ ਆਉਂਦੇ..ਅੱਗੋਂ ਗਾਹਲਾਂ ਕੱਢਦਾ..ਦਸਦੇ ਮੁੜਕੇ ਪਾਗਲ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ