ਸਵਖ਼ਤੇ ਹੀ ਭਾਬੀ ਜੀ ਦਾ ਫੌਨ ਆਇਆ, ਦਿਲ ਬੈਠ ਜਿਹਾ ਗਿਆ, ਮਨ ਹੀ ਮਨ ਆਖਿਆ ਕਿ ਖੈਰ-ਸੁੱਖ ਹੋਵੇ…ਉਹਨਾਂ ਬੜੇ ਖੁਸ਼ੀ ਵਾਲੇ ਲਹਿਜ਼ੇ ਕਿਹਾ,” ਭੈਣ ਜੀ”….ਮੇਰਾ ਮੱਥਾ ਠਣਕਿਆਂ ਕਿ ਕੀ ਹੋਇਆ ??? ਮੇਰੇ ਨਾਲ ਪੜੀ, ਮੇਰੀ ਪੱਕੀ ਸਹੇਲੀ ਨੇ ਹਮੇਸ਼ਾ ਹੀ ਮੈਨੂੰ, ਮੇਰੇ ਨਾਮ ਨਾਲ ਹੀ ਬੁਲਾਇਆ ਸੀ….ਮਾਂ ਦੇ ਸੰਸਕਾਰ ਨੂੰ ਹਾਲੇ ਮਹੀਨਾ ਹੀ ਹੋਇਆ ਸੀ, ਮੱਥੇ ਤੇ ਤ੍ਰੇਲੀਆਂ ਆਉਣ ਲੱਗੀਆ …ਭਾਬੀ ਜੀ ਨੇ ਫਿਰ ਆਖਿਆ,” ਭੈਣੇ, ਅੱਜ ਜਮੀਨ ਨਾਂ ਹੋਣੀ ਏ, ਅੱਜ ਦੀ ਤਾਰੀਖ ਮਿਲੀ ਏ, ਤੇਰਾ ਬਾਈ ਆਊ ਅੱਜ ਲੈਣ ਤੈਨੂੰ।” ਫੌਨ ਕੱਟੇ ਤੇ ਮਾਂ ਚੇਤੇ ਆ ਗਈ, ੳਹ ਅਕਸਰ ਆਖਿਆ ਕਰਦੇ ਸਨ,” ਜਿਹੜੇ ਰਿਸ਼ਤਿਆਂ ‘ਚ ਮੋਹ ਲੈਣ-ਦੇਣ ਤੱਕ ਸੀਮਿਤ ਰਹੇ, ਉਹ ਰਿਸ਼ਤੇ ਹੰਢਣਸਾਰ ਨਹੀ ਹੁੰਦੇ।”
ਇਹਨਾਂ ਨੇ ਵੀ ਆ ਕੇ ਦੱਸਿਆ ਕਿ ਤੇਰੇ ਵੀਰ ਦਾ ਫੌਨ ਆਇਆ ਸੀ, ਜਮੀਨ ਲਈ…. ਚਲੋ ਵਧੀਆਂ ਇਹ ਕੰਮ ਵੀ ਨਿੱਭੜ ਜਾਊ, ਆਪਾ ਵੀ ਨਾਨਕਢੇਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ