ਕਰਨੀ ਦਾ ਫ਼ਲ
ਕਿਰਨ ਤੇ ਚੰਚਲ ਦੋਵੇਂ ਬਚਪਨ ਦੀਆਂ ਪੱਕੀਆਂ ਸਹੇਲੀਆਂ ਸਨ। ਦੋਵਾਂ ਨੇ ਹੀ ਸਕੂਲੀ ਵਿੱਦਿਆ ਵੀ ਇਕੱਠੇ ਹੀ ਪ੍ਰਾਪਤ ਕੀਤੇ। ਕਿਰਨ ਦੇ ਵਿੱਚ ਕੋਈ ਵਲ -ਫਰੇਬ ਨਹੀਂ ਸੀ । ਉਹ ਚੰਚਲ ਨੂੰ ਆਪਣੀ ਭੈਣ ਦੇ ਵਾਂਗ ਹੀ ਸਮਝਦੀ ਸੀ, ਸਮਝਦੀ ਤਾਂ ਚੰਚਲ ਵੀ ਇੰਝ ਹੀ ਸੀ ਪਰ ਉਹ ਸਿਰਫ਼ ਉੱਤੋਂ -ਉੱਤੋ। ਬਚਪਨ ਤੋਂ ਹੀ ਕਿਰਨ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਚੰਚਲ ਦੂਜੇ ਸਥਾਨ ਤੇ ਰਹੀ ਚਾਹੇ ਉਹ ਪੜਾਈ ਹੋਵੇ ਜਾਂ ਖੇਡਾਂ ਜਾਂ ਕੋਈ ਹੋਰ ਮੁਕਾਬਲਾ ਪਰ ਪਹਿਲੀਆਂ ਦੋ ਪੁਜੀਸ਼ਨਾਂ ਉੱਤੇ ਇਹ ਹੀ ਰਹਿੰਦੀਆਂ ਸਨ।
ਚੰਚਲ ਨੂੰ ਅੰਦਰੋਂ ਅੰਦਰ ਕਿਰਨ ਨਾਲ ਇਸ ਗੱਲ ਦੀ ਬਹੁਤ ਈਰਖਾ ਸੀ ਪਰ ਉਹ ਕਹਿੰਦੀ ਕੁਝ ਨਹੀਂ ਸੀ।
ਕਿਸਮਤ ਦੀ ਗੱਲ ਦੇਖੋ ਦੋਵੇਂ ਹੀ ਗਈਆਂ ਵੀ ਤਾਂ ਕਨੇਡਾ ਤੇ ਉਹ ਵੀ ਦੋਵੇਂ ਹੀ ਇਕੱਠੀਆਂ। ਦੋਵਾਂ ਨੇ ਆਪਣੀ ਪੜਾਈ ਪੂਰੀ ਕੀਤੀ ਤੇ ਨੌਕਰੀ ਲੱਗ ਗਈਆਂ। ਦੋਵਾਂ ਨੂੰ ਨੌਕਰੀ ਵੀ ਮਿਲੀ ਤਾਂ ਇੱਕੋਂ ਹੀ ਕੰਪਨੀ ਵਿੱਚ। ਕਨੇਡਾ ਵਿੱਚ ਵੀ ਕਿਰਨ ਭਾਰਤ ਦੇ ਵਾਂਗ ਹੀ ਚੰਚਲ ਤੋਂ ਅੱਗੇ ਹੀ ਰਹੀਂ। ਉੱਥੇ ਵੀ ਦਫ਼ਤਰ ਵਿੱਚ ਥੋੜੇ ਹੀ ਦਿਨਾਂ ਵਿੱਚ ਕਿਰਨ ਦੀ ਵਾਹ ਵਾਹ ਹੋਣ ਲੱਗ ਪਈ। ਚੰਚਲ ਉੱਤੋਂ ਉੱਤੋਂ ਤਾਂ ਇੰਝ ਹੀ ਵਿਖਾਉਂਦੀ ਕਿ ਉਹ ਬਹੁਤ ਖੁਸ਼ ਹੈ ਪਰ ਅੰਦਰੋਂ ਉਸਦੀ ਈਰਖਾ ਹੋਰ ਵੀ ਵੱਧ ਗਈ ਸੀ। ਇੱਕ ਦਿਨ ਕੰਪਨੀ ਮਨੈਜ਼ਰ ਨੇ ਆ ਕਿ ਕਿਰਨ ਨੂੰ ਵਧਾਈ ਦਿੱਤੀ।
” ਮਿਸ ਕਿਰਨ ਬਹੁਤ -ਬਹੁਤ ਮੁਬਾਰਕਾਂ। ”
“ਬਹੁਤ-ਬਹੁਤ ਸ਼ੁਕਰੀਆ ਸਰ.. ਪਰ ਕਿਸ ਲਈ ਸਰ। ”
“ਤੁਹਾਡੀ ਸਖਤ ਮਿਹਨਤ ਨੂੰ ਦੇਖਦੇ ਹੋਏ ਕੰਪਨੀ ਡਾਇਰੈਕਟਰ ਨੇ ਤੁਹਾਡੀ ਤਰੱਕੀ ਕਰ ਦਿੱਤੀ ਹੈ। ”
” ਵਾਹ ਬਹੁਤ- ਬਹੁਤ ਸ਼ੁਕਰੀਆ ਜੀ। ”
ਸਾਰਾ ਹੀ ਸਟਾਫ਼ ਕਿਰਨ ਨੂੰ ਵਧਾਈਆਂ ਦੇਣ ਲੱਗ ਪੈਦਾ ਹੈ। ਚੰਚਲ ਚੁੱਪ ਰਹਿੰਦੀ ਹੈ। ਉਸਨੂੰ ਚੁੱਪ ਦੇਖ ਕਿ ਕਿਰਨ ਬੋਲਦੀ ਹੈ।
“ਕੀ ਗੱਲ ਚੰਚਲ ਤੇਰੀ ਤਬੀਅਤ ਤਾਂ ਠੀਕ ਹੈਂ ? ”
” ਹਾਂ….. ਹਾਂ ਬਿਲਕੁਲ ਠੀਕ ਹੈ। ”
” ਜੇਕਰ ਠੀਕ ਹੈਂ ਤਾਂ ਕੁਝ ਬੋਲ ਕਿਉਂ ਨਹੀਂ ਰਹੀ। ”
” ਮੈਂ… ਮੈਂ ਤਾਂ ਪਾਰਟੀ ਬਾਰੇ ਸੋਚ ਰਹੀ ਸੀ। ”
ਚੰਚਲ ਅੰਦਰੋਂ ਤਾਂ ਈਰਖਾ ਦੀ ਅੱਗ ਵਿੱਚ ਝੁਲਸ ਰਹੀ ਸੀ ਪਰ ਬਾਹਰੋਂ ਹੱਸ ਰਹੀ ਸੀ। ਉਹ ਸੋਚ ਰਹੀਂ ਸੀ ਕਿਰਨ ਹਮੇਸ਼ਾ ਹੀ ਮੇਰੇ ਤੋਂ ਅੱਗੇ ਹੀ ਰਹੀ ਪਰ ਹੁਣ ਬਹੁਤ ਹੋ ਗਿਆ ਮੈਂ ਵੀ ਦੋ ਨੰਬਰ ਉੱਤੇ ਨਹੀਂ ਰਹਿਣਾ। ਉਹ ਕਿਰਨ ਨੂੰ ਪਿੱਛੇ ਛੱਡਣ ਤੇ ਆਪ ਅੱਗੇ ਨਿਕਲਣ ਬਾਰੇ ਯੋਜਨਾਵਾਂ ਬਨਾਉਣ ਲੱਗ ਪਈ। ਕਿਰਨ ਚੰਚਲ ਦੀ ਇਸ ਗੱਲ ਤੋਂ ਬਿਲਕੁਲ ਹੀ ਅਨਜਾਣ ਸੀ।
ਚੰਚਲ ਹੁਣ ਮੌਕੇ ਦੀ ਤਲਾਸ਼ ਵਿੱਚ ਹੀ ਰਹਿੰਦੀ ਸੀ ਕਿ ਕਦੋਂ ਉਸਨੂੰ ਮੌਕਾ ਮਿਲੇ ਤੇ ਉਹ ਕਿਰਨ ਨੂੰ ਨੀਵਾਂ ਦਿਖਾ ਸਕੇ।
ਆਖਿਰ ਚੰਚਲ ਨੂੰਇੱਕ ਮੌਕਾ ਮਿਲ ਹੀ ਗਿਆ ਜਦੋਂ ਕਿਰਨ ਦਫ਼ਤਰ ਦੇਰੀ ਨਾਲ ਪਹੁੰਚੀ।
ਚੰਚਲ ਮੈਨੇਜ਼ਰ ਕੋਲ ਕਿਰਨ ਦੀ ਚੁਗਲੀ ਕਰਨ ਪਹੁੰਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ