ਜਿਓਂ ਜਿਓਂ ਖੁਦ ਦੀ ਉਮਰ ਵਧੀ ਜਾਂਦੀ ਮੈਂ ਅਕਸਰ ਹੀ ਆਪਣੇ ਅਪਾਹਜ ਪੁੱਤ ਬਾਰੇ ਸੋਚਦਾ ਰਹਿੰਦਾ..!
ਅਖੀਰ ਇੱਕ ਦਿਨ ਕੌੜਾ ਘੁੱਟ ਕਰ ਕਨੇਡਾ ਵਾਲੀ ਆਪਣੀ ਅੱਧੀ ਪ੍ਰੋਪਰਟੀ ਦੀ ਵਸੀਹਤ ਧੀ ਦੇ ਨਾਮ ਤੇ ਅੱਧੀ ਉਸਦੇ ਨਾਮ ਕਰ ਦਿੱਤੀ..!
ਪਰ ਜਦੋਂ ਪੰਜਾਬ ਵਾਲੀ ਜੱਦੀ ਪੁਰਖੀ ਪੈਲੀ ਉਸਦੇ ਨਾਮ ਕਰਨ ਕਚਹਿਰੀ ਗਿਆ ਤਾਂ ਓਥੇ ਕਿਸੇ ਸਲਾਹ ਦਿੱਤੀ ਕੇ ਸਰਦਾਰ ਜੀ ਜਦੋਂ ਤੁਸੀਂ ਅੱਖੀਆਂ ਮੀਟ ਗਏ ਤਾਂ ਉਸ ਵਿਚਾਰੇ ਦੇ ਕਿਸੇ ਨੇ ਪੈਰ ਨੀ ਲੱਗਣ ਨੀ ਦੇਣੇ..ਅੱਗੇ ਉਹ ਹੈ ਵੀ ਤਾਂ ਇੰਝ ਦਾ..ਮੇਰੀ ਮੰਨੋ ਸਾਰੀ ਧੀ ਦੇ ਨਾਮ ਦੇ ਨਾਮ ਹੀ ਕਰ ਦੇਵੋ!
ਗੱਲ ਮਨ ਨੂੰ ਜਚ ਜਿਹੀ ਗਈ ਤੇ ਪੰਜਾਬ ਵਾਲਾ ਸਾਰਾ ਕੁਝ ਧੀ ਦੇ ਨਾਮ ਕਰ ਦਿੱਤਾ..!
ਘਰੇ ਆਇਆ ਨੀਂਦਰ ਨਾ ਪਵੇ..ਰਾਤ ਨੂੰ ਹਮੇਸ਼ਾਂ ਹੀ ਮੇਰੇ ਨਾਲ ਪੈਦਾ ਉਹ ਅੱਜ ਮੇਰੇ ਵੱਲ ਪਿੱਠ ਜਿਹੀ ਕਰ ਕੇ ਸੁੱਤਾ ਪਿਆ ਸੀ..
ਇੰਝ ਲੱਗੇ ਨਰਾਜ ਹੁੰਦਾ ਆਖ ਰਿਹਾ ਹੋਵੇ ਕੇ ਪਾਪਾ ਤਹਿਸੀਲਦਾਰ ਦੀ ਫਰਦ ਵਿਚੋਂ ਤੇ ਭਾਵੇਂ ਤੀਜੀ ਪੀੜੀ ਬਾਅਦ ਨਾਮ ਗਾਇਬ ਹੁੰਦਾ ਹੋਵੇ ਪਰ ਤੁਸਾਂ ਤੇ ਮੈਨੂੰ ਜਿਉਂਦੇ ਜੀ ਹੀ ਬੇਦਖਲ ਕਰ ਦਿੱਤਾ!
ਸਾਰੀ ਰਾਤ ਉੱਸਲਵੱਟੇ ਲੈਂਦਿਆਂ ਹੀ ਲੰਘ ਗਈ..ਇੰਝ ਲੱਗੇ ਸਿਧੜੇ ਜਿਹੇ ਪੁੱਤ ਦੇ ਰਹਿੰਦੇ ਸਹਿੰਦੇ ਸਾਹ ਵੀ ਨਿਚੋੜ ਲਏ ਹੋਣ!
ਦੋ ਤਿੰਨ ਦਿਨ ਕਿਸੇ ਕੰਮ ਵਿਚ ਜੀ ਨਾ ਲੱਗਾ..ਨਾ ਹੀ ਰਾਤੀਂ ਨੀਂਦਰ ਹੀ ਪਈ..ਰੱਬ ਨਾਲ ਗੁੱਸੇ ਨਰਾਜਗੀਆਂ ਵਿਚ ਹੀ ਲੰਘ ਗਈ..ਰੱਬਾ ਉਸਨੂੰ ਇੰਝ ਦਾ ਕਿਓਂ ਬਣਾਇਆ?
ਅਚਾਨਕ ਇੱਕ ਦਿਨ ਇੱਕ ਸੰਸਥਾ ਰਾਂਹੀ ਪਿੱਛੇ ਇੱਕ ਪਰਿਵਾਰ ਦੀ ਦੱਸ ਪਈ..
ਚਾਰ ਬੱਚਿਆਂ ਦਾ ਬਾਪ ਨਾਮੁਰਾਦ ਬਿਮਾਰੀ ਕਰਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sukhchain Singh
Please give your number 🙏🙏
H. P. Singh
Good lesson of real Life
Very good lesson
H. P. Singh
ਅੱਗ ਲੱਗ ਗਈ ਚਿੜੀ ਚੁਜ ਭਰ ਕੇ ਬੁਜਾਦੀ ਹੈ ਕੀ ਮੇਰਾ ਨਾਮ ਬੁਜਾਨ ਵਾਲਿਆ ਵਿੱਚ ਆ ਜਾਵੇ