ਇਸ਼ਾਰਾ
‘ਨੰਦ ਕੁਰੇ ਘਰ ਈ ਆਂ …’ ਗੁਆਂਢਣ ਨੇ ਆਉਂਦਿਆਂ ਹੀ ਰੱਜੋ ਦਾ ਹਾਲ ਪੁੱਛਣਾ ਸ਼ੁਰੂ ਕਰ ਲਿਆ।
‘ਹਾਂ ਬੀਬੀ ਆਜ਼ਾ,ਘਰ ਈ ਆਂ ! ਮੈਂ ਕਿੱਥੇ ਜਾਣਾ ! ਆਹ ਚੁੱਲ੍ਹਾ-ਚੌਂਤਰਾ ਮੇਰਾ ਟਿਕਾਣਾ !’
‘ਆਹ ਤੇਰੇ ਵਾਲਾਂ ਨੂੰ ਕੀ ਹੋਇਆ?’
‘ਪੁੱਛ ਨਾ ਬੀਬੀ ! ਮੇਰੇ ਦਿਉਰ ਨੇ ਝੇਡਾਂ ਕਰਦੇ ਨੇ ਕੱਲ ਰੰਗ ਸਿਰ ਚ ਪਾ ਦਿੱਤਾ ! ਮੈਂ ਤਾਂ ਬਥੇਰਾ ਰੋਕਿਆ ਪਰ ਹਟਿਆ ਨਾ ! ਜਾਮਨੀ ਰੰਗ ਚਿੱਟੇ ਧੌਲਿਆ ਨੇ ਝੱਟ ਫੜ੍ਹ ਲਿਆ।”
‘ਸੋਹਣਾ ਲੱਗਦਾ ਨੰਦ ਕੁਰੇ ! ਚਲ ਬਹਾਨੇ ਨਾਲ ਸਿਰ ਤਾਂ ਰੰਗੀਨ ਹੋਇਆ ! ਹੋਰ ਦੱਸ ਹੋਲੀ ਕਿਵੇਂ ਲੰਘੀ ?’ ਗੁਆਂਢਣ ਨੇ ਪੁੱਛਿਆ !
‘ਆਪਣੀ ਔਰਤਾਂ ਦੀ ਕਾਹਦੀ ਹੋਲੀ ਭੈਣ ! ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹੀ ਕੰਮ-ਧੰਦਾ ! ਹੋਲੀ ਹੋਵੇ ਚਾਹੇ ਦੀਵਾਲੀ ਕਦੇ ਕਿਸੇ ਕੰਮ ਤੋਂ ਛੁੱਟੀ ਨਹੀਂ ਮਿਲਦੀ ! ਹਾਂ ਉਲਟਾ ਕੰਮ ਵੱਧ ਜਰੂਰ ਜਾਂਦਾ ! ਨਵੇਂ ਪਕਵਾਨ ਪਕਾ ਲਵੋ,ਨਵੇਂ ਕੱਪੜੇ ਸਿਲਾ ਦੋ, ਮਿਠਾਈ ਬਣਾ ਲਵੋ ! ਤਿਉਹਾਰ ਤਾਂ ਮਰਦਾਂ ਲਈ ਬਣੇ ! ਕੋਈ ਵੀ ਹੋਵੇ ਮੁਰਗਾ ਵੱਡ ਦਾਰੂ ਪੀ ਇਕੱਠੇ ਹੋ ਲੁਤਫ਼ ਮਾਣਦੇ ! ਔਰਤਾਂ ਦਾ ਤਾਂ ਸਾਰਾ ਦਿਨ ਘਰ ਦੇ ਕੰਮ ਨਬੇੜ ਪਕਾਉਣ-ਖਵਾਉਣ ਚ ਹੀ ਲੰਘ ਜਾਂਦਾ !
ਸਾਰਾ ਦਿਨ ਕੰਮ ਕਰਕੇ ਥਕਾਵਟ ਨਾਲ ਚੂਰ ਹੋ ਜਾਈਦਾ ਫਿਰ ਵੀ ਕੋਈ ਹਮਦਰਦੀ ਦਾ ਇੱਕ ਬੋਲ ਨਹੀਂ ਬੋਲਦਾ। ਕਦੇ ਪਰਸੰਸਾ ਨਹੀਂ ਕਰਦਾ।ਉਲਟਾ ਜੇ ਕੋਈ ਗਲਤੀ ਹੋ ਜਾਵੇ ਤਾਂ ਝਿੜਕਾਂ ਅਲੱਗ।
ਸਾਰੇ ਦਿਨ ਦੇ ਕੰਮ ਨੇਪਰੇ ਚਾੜ੍ਹ ਜਦੋਂ ਮੰਜੇ ਨਾਲ ਟੂਹੀ ਲਗਾਉਣ ਦਾ ਵੇਲਾ ਆਉਂਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ