ਰੱਖੜੀ ਦੀ ਖੁਸ਼ੀ
ਬੱਸ ਅਮ੍ਰਿਤਸਰ ਸਾਹਿਬ ਤੋਂ ਬਠਿੰਡਾ ਜਾ ਰਹੀ ਸੀ। ਜਸਵੀਰ ਬੱਸ ਵਿੱਚ ਚੜ੍ਹਿਆ ਤਾਂ ਬੱਸ ਵਿਚ ਇਕ ਹੀ ਸੀਟ ਖਾਲੀ ਸੀ ਜਿਸ ਦੇ ਦੂਜੇ ਹਿਸੇ ਤੇ ਇਕ ਕੁੜੀ ਬੈਠੀ ਹੋਈ ਸੀ। ਸੰਗਾਊ ਸੁਭਾਅ ਦਾ ਹੋਣ ਕਰਕੇ ਜਸਵੀਰ ਹੌਲੀ -ਹੌਲੀ ਸੀਟ ਲਾਗੇ ਜਾ ਕੇ ਸੀਟ ਤੇ ਬੈਠਣ ਹੀ ਲੱਗਾ ਸੀ ਕਿ ਉਸ ਦੀ ਨਿਗਾਹ ਸੀਟ ਤੇ ਬੈਠੀ ਕੁੜੀ ਤੇ ਪਈ ਤਾਂ ਇਕ ਵਾਰ ਤਾਂ ਉਹ ਹੈਰਾਨ ਹੀ ਹੋ ਗਿਆ। ਉਸ ਨੂੰ ਲੱਗਾ ਜਿਵੇਂ ਉਸ ਦੀ ਭੈਣ ਗੁਰਮੀਤ ਬੈਠੀ ਹੋਵੇ ਉਹ ਹੈਰਾਨੀ ਨਾਲ ਉਸ ਵੱਲ ਵੇਖੀ ਜਾ ਰਿਹਾ ਸੀ। ਉਸ ਕੁੜੀ ਨੂੰ ਵੀ ਇਸ ਤਰ੍ਹਾਂ ਵੇਖਣਾ ਅਜੀਬ ਜਿਹਾ ਲੱਗਾ ਤਾਂ ਉਹ ਕਹਿਣ ਲੱਗੀ, “ਕੀ ਗੱਲ ਹੈ ਕਦੇ ਕੋਈ ਲੜਕੀ ਨਹੀਂ ਵੇਖੀ ਜੋ ਅੱਖਾਂ ਪਾੜ-ਪਾੜ ਕੇ ਇਸ ਤਰ੍ਹਾਂ ਵੇਖ ਰਿਹਾ ਹੈ “? ਇਸ ਤੇ ਜਸਵੀਰ ਹੈਰਾਨੀ ਵਿਚੋਂ ਬਾਹਰ ਆ ਕੇ ਬੋਲਿਆ, “ਮੈਨੂੰ ਗਲਤ ਨਾ ਸਮਝੀਂ ਭੈਣੇ ਤੇਰੀ ਸ਼ਕਲ ਬਿਲਕੁਲ ਮੇਰੀ ਭੈਣ ਗੁਰਮੀਤ ਨਾਲ ਮਿਲਦੀ ਹੋਣ ਕਰਕੇ ਮੈਂ ਹੈਰਾਨ ਹਾਂ, ਮੇਰੀ ਭੈਣ ਨੂੰ ਉਸ ਦੇ ਜ਼ਾਲਮ ਸਹੁਰਿਆਂ ਨੇ ਮੇਰੇ ਕੋਲੋਂ ਖੋਹ ਲਿਆ ਹੈ। ਤੈਨੂੰ ਵੇਖ ਕੇ ਮੈਨੂੰ ਉਸ ਦੀ ਯਾਦ ਆ ਗਈ ਹੈ, ਮੈਨੂੰ ਮੁਆਫ ਕਰੀ ਭੈਣੇ “।
ਜਸਵੀਰ ਦੇ ਮੂੰਹੋਂ ਭੈਣ ਸ਼ਬਦ ਸੁਣ ਕੇ ਉਸ ਕੁੜੀ ਦੀਆਂ ਵੀ ਅੱਖਾਂ ਭਰ ਆਈਆਂ ਅਤੇ ਉਹ ਕਹਿਣ ਲੱਗੀ, “ਮੁਆਫੀ ਕਿਸ ਗੱਲ ਦੀ ਕੋਈ ਗੱਲ ਨਹੀਂ ਸ਼ਕਲ ਇਕੋ ਜਿਹੀ ਹੋਣ ਕਰਕੇ ਗਲਤੀ ਲੱਗ ਗਈ ਕੋਈ ਗੱਲ ਨਹੀਂ “।
ਇਸ ਤਰ੍ਹਾਂ ਹੋਲੀ ਹੋਲੀ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਤਾਂ ਪਤਾ ਲੱਗਾ ਕਿ ਕੁੜੀ ਦਾ ਨਾਂ ਰਣਜੀਤ ਕੌਰ ਹੈ ਅਤੇ ਉਹ ਬਠਿੰਡੇ ਕਿਸੇ ਪ੍ਰਾਈਵੇਟ ਫਰਮ ਵਿੱਚ ਨੌਕਰੀ ਕਰਦੀ ਹੈ। ਜਸਵੀਰ ਨੇ ਦੱਸਿਆ ਕਿ ਉਹ ਵੀ ਬਠਿੰਡੇ ਸਰਕਾਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ