ਸੋਨੀਆ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ | ਵਿਆਹ ਤੋਂ ਛੇ ਮਹੀਨੇ ਬਾਅਦ ਸੋਨੀਆ ਆਪਣੇ ਮਾਪਿਆਂ ਦੇ ਘਰ ਆਈ ਅਤੇ ਉਹਨਾਂ ਕੋਲ ਬੈਠ ਗਈ | ਉਹ ਆਪਣੇ ਸ਼ੀਕਾਤਾਂ ਨੂੰ ਦਰਸਾਉਣ ਲੱਗੀ ਜਿਵੇਂ ਕਿ ਅੱਜ ਕੱਲ ਹਰ ਨੂੰਹ ਨੂੰ ਅਕਸਰ ਆਪਣੀ ਸੱਸ ਕੋਲ ਸੁਣਨੀ ਪੈਂਦੀ ਹੈ | ਇਹ ਸਬ ਸੁਣ ਕੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ, ਉਸਦੇ ਮਾਪਿਆਂ ਨੇ ਉਸਦੇ ਪਤੀ ਨੂੰ ਘਰ ਬੁਲਾਇਆ ਅਤੇ ਇੱਕ ਵੱਖਰੇ ਮਕਾਨ ਦੀ ਮੰਗ ਕੀਤੀ | ਇਹ ਸੁਣ ਕੇ ਜਵਾਈ ਹੈਰਾਨ ਹੋਇਆ ਕਹਿਣ ਲਗਾ ਕਿ ਅਜੇ ਸਾਲ ਨੀ ਹੋਇਆ ਵਿਆਹ ਨੂੰ ਤੇ ਤੁਹਾਡੀ ਇਸ ਮੰਗ ਨੂੰ ਮੈਂ ਇੰਨੀ ਜਲਦੀ ਕਿਦਾਂ ਪੂਰਾ ਕਰਾਂਗਾ | ਉਸ ਦਰਮਿਆਨ ਜਵਾਈ ਨੇ ਆਪਣੀ ਮਜਬੂਰੀਆਂ ਬਾਰੇ ਦੱਸਿਆ ਕਿ ਮੈਂ ਅਜੇ ਵੱਖਰਾ ਘਰ ਲੈਣ ਦੀ ਸਥਿਤੀ ਵਿੱਚ ਨਹੀਂ ਹਾਂ ਪਰ ਹਾਂ, ਮੈਂ ਇਹ ਕਰ ਸਕਦਾ ਹਾਂ ਕਿ ਸੋਨਿਆ ਨੂੰ ਘਰ ਵਿੱਚ ਅਲੱਗ ਕੀਤਾ ਜਾ ਸਕਦਾ ਜਿਵੇਂ ਕਿ ਅਲੱਗ ਕਮਰਾ, ਰਸੋਈ, ਅਲੱਗ ਰਹਿਣਾ-ਸਹਿਣਾ ਹੋ ਜਾਵੇਗਾ | ਪਰ ਸੋਨੀਆ ਦੇ ਮਾਪੇ ਜਵਾਈ ਦੀ ਗੱਲ ਨਾਲ ਸਹਿਮਤ ਨਹੀਂ ਹੋਏ ਤੇ ਸੋਨੀਆ ਦੀ ਮਾਂ ਨੇ ਕਿਹਾ ਕਿ ਸਾਡਾ ਬੱਚੀ ਉਸ ਲਈ ਇਹ ਝੰਝਟ ਨਹੀਂ ਸਹੇਗੀ | ਓਹਦੇ ਲਈ ਅਲੱਗ ਘਰ ਹੋਵੇ ਸਾਡੀ ਇਸ ਵਿੱਚ ਖੁਸ਼ੀ ਹੈ | ਜਵਾਈ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਸਦੇ ਮਾਪਿਆਂ ਨੇ ਸੋਨੀਆ ਨੂੰ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ |
ਸੋਨੀਆ ਵੀ ਇਹ ਸੋਚਦਿਆਂ ਆਪਣੇ ਮਾਪਿਆਂ ਦੇ ਘਰ ਬੈਠੀ ਸੀ ਕਿ ਕਦੋ ਉਸਦੀ ਮੰਗ ਨੂੰ ਪੂਰੀ ਕਰਿਆ ਜਾਵੇਗਾ ਅਤੇ ਖ਼ੁਦ ਮੇਰਾ ਪਤੀ ਮੈਨੂੰ ਲੈਣ ਆਵੇਗਾ | ਪਰ ਗਰੀਬ ਪਤੀ ਕੋਲ ਵੱਖਰੇ ਘਰ ਦਾ ਇੰਤਜ਼ਾਮ ਕਰਨ ਲਈ ਇੰਨੀ ਬੜੀ ਰਕਮ ਲਈ ਪੈਸੇ ਨਹੀਂ ਸਨ | ਸਮਾਂ ਦੇਖਦਿਆਂ ਸੋਨੀਆ ਦੇ ਪਤੀ ਨੇ ਕੁਝ ਸਮੇਂ ਲਈ ਮੇਲ ਮਿਲਾਪ ਕਰਨ ਦੀ ਕੋਸ਼ਿਸ਼ ਕੀਤੀ ਪਰ ਸੋਨੀਆ ਦੀ ਮਾਂ ਨੇ ਜ਼ਿੱਦੀ ਹੋ ਕੇ ਇਨਕਾਰ ਕਰ ਦਿੱਤਾ ਅਤੇ ਆਪਣੀ ਲੜਕੀ ਨੂੰ ਜਵਾਈ ਨਾਲ ਨਹੀਂ ਭੇਜਿਆ | ਕੁਝ ਮਹੀਨਿਆਂ ਲੰਘ ਜਾਣ ਤੋਂ ਬਾਅਦ ਸੋਨੀਆ ਇਕ ਬੇਟੇ ਦੀ ਮਾਂ ਬਣ ਗਈ ਤੇ ਪਤੀ ਨੇ ਇਸ ਮੌਕੇ ਮੇਲ ਮਿਲਾਪ ਕਰਨ ਦੀ ਕੋਸ਼ਿਸ਼ ਕੀਤੀ ਪਰ ਸੋਨੀਆ ਦੀ ਮਾਂ ਦੀ ਜਿੱਦ ਨੇ ਜਵਾਈ ਨੂੰ ਬੇਇੱਜ਼ਤ ਕੀਤਾ ਅਤੇ ਉਸ ਨੂੰ ਘਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਤੇ ਕਿਹਾ ਜਦੋਂ ਤੱਕ ਮੇਰੀ ਧੀ ਲਈ ਵੱਖਰੇ ਘਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਮੈਂ ਉਦੋਂ ਤੱਕ ਆਪਣੀ ਧੀ ਨੂੰ ਤੇਰੇ ਨਾਲ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ