ਗ਼ੁੱਸਾ ਵੀ ਬੜੀ ਔਂਤਰੀ ਸ਼ੈਅ ਐ ਨਾ ਜੋ ਹਰ ਵੇਲੇ ਬਾਪੂ ਜੀ ਦੇ ਨੱਕ ਤੇ ਰਹਿੰਦਾ, ਉਹ ਬਹੁਤੇ ਨਸ਼ੇ ਕਰਦੇ ਸਨ ਪਰ ਮਾਂ ਨੇ ਅੱਗਓ ਕਦੇ ਵੀ ਖਰਵੇ ਬੋਲਾ ਨਾਲ ਜਵਾਬ ਨਾ ਦਿੱਤਾ, ਸ਼ਾਇਦ ਮੇਰੇ ਹੋਣ ਤੋਂ ਪਹਿਲਾ ਵੀ ਇਹ ਦੋਨੋ ਇਦਾ ਦੇ ਸਨ ਜਾ ਮੇਰੇ ਹੋਣ ਕਰਕੇ ਇਦਾ ਦੇ ਬਣ ਗਏ, ਇਹ ਰਾਜ਼ ਮਾਂ ਦੇ ਨਾਲ ਹੀ ਇਸ ਦੁਨੀਆ ਤੋਂ ਚਲਿਆ ਗਿਆ….ਮੇਰੇ ਸੁਰਤ ਸੰਭਾਲਦਿਆ ਭਾਵ ਗਿਆਰਵੇ ਜਨਮ ਦਿਨ ਵਾਲੇ ਦਿਨ ਮਾਂ ਨੇ ਪੱਖੇ ਨਾਲ ਫਾਹਾ ਲੈ ਜਹਾਨੋ ਕੂਚ ਕਰ ਲਿਆ, ਖੌਰੇ ਕੀ ਦੁੱਖ ਸੀ ਉਹਨੂੰ ਜੋ ਉਹ ਆਪਣੀ ਕੱਲੀ ਧੀ ਨੂੰ ਨਸ਼ੇੜੀ ਬਾਪ ਕੋਲ ਪਤਾ ਨੀ ਕਿਸਦੇ ਆਸਰੇ ਛੱਡ ਚੱਲੀ ਸੀ…..
ਘਰ ਆਉਦੀਆ ਔਰਤਾ ਇਹੀ ਆਖਦੀਆ ਕਿ ਧੀਏ ਅਰਦਾਸ ਕਰਿਆ ਕਰ, ਵਾਹਿਗੁਰੂ ਭਲੀ ਕਰੂ ਆਪੇ….ਫਿਰ ਸੋਚਦੀ ਆ ਕਿ ਮਾਂ ਵੀ ਤਾਂ ਅਰਦਾਸ ਕਰਦੀ ਹੀ ਹੋਵੇਗੀ ਫਿਰ ਰੱਬ ਜੀ ਨੇ ਉਹਨਾਂ ਦੀ ਕਿਉ ਨਾ ਸੁਣੀ ??? ਕੁਝ ਸਵਾਲਾਂ ਦੇ ਜੁਆਬ ਸ਼ਾਇਦ ਸਾਰੀ ਉਮਰ ਭਾਲਿਆਂ ਨਹੀ ਥਿਆਉਦੇ ਬਸ ਸਬਰ ਕਰਨਾ ਪੈਦਾ।
ਇੱਕ ਦਿਨ ਸ਼ਰਟ ਦੀ ਜੇਬ ‘ਚ ਮੈ ਇੱਕ ਪਰਚੀ ਦੇਖੀ ਤਾ ਉਸ ਉੱਪਰ ਬਾਪੂ ਜੀ ਦਾ ਨਾਮ ਸੀ ਤੇ ਵੱਡੇ-ਵੱਡੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ