( ਜਾਦੂਈ ਤਲਵਾਰ )
ਮੇਰੀਆਂ ਅੱਖਾਂ ਦੇ ਸਾਹਮਣੇ ਝੌਲਾ-ਝੌਲਾ ਨਜ਼ਰ ਆ ਰਿਹਾ ਹੈ।
ਮੈਂ ਮਨ ਵਿਚ ਸੋਚ ਰਿਹਾ ਹਾਂ। ਕੀ ਪਤਾ ਨਹੀਂ ਮੈਂ ਕਿੱਥੇ ਹਾਂ…. ?
ਇਕ ਕੱਖਾਂ ਦੀ ਛੱਤ ਮੇਰੇ ਸਿਰ ਉਤੇ ‘ਤੇ ਸਾਹਮਣੇ ਇੱਕ ਘੜੇ ਵਿੱਚ ਪਾਣੀ ਪਿਆ ਹੋਇਆ ਹੈ। ਜਿਸਦੇ ਉੱਪਰ ਇੱਕ ਪਿੱਤਲ ਦਾ ਗਿਲਾਸ ਰੱਖਿਆ ਹੋਇਆ ਹੈ।
ਮੈਂ ਚਾਰ ਬਾਹੀਆਂ ਵਾਲੇ ਮੰਜੇ ਤੇ ਪਿਆ ਹਾਂ। ਥੋੜ੍ਹਾ ਜਿਹਾ ਉਪਰ ਉਠਕੇ ਜ਼ਮੀਨ ਵੱਲ ਦੇਖਿਆ। ਜਿਵੇਂ ਕੱਚੀ ਜ਼ਮੀਨ ਦੇ ਉੱਤੇ ਤਾਜ਼ਾ -ਤਾਜ਼ਾ ਪੋਚਾ ਫੇਰਿਆ ਹੋਵੇ।
ਤੇ ਅਚਾਨਕ ਮੈਂ ਆਪਣੇ ਸਿਰ ਤੇ ਹੱਥ ਫੇਰਿਆ । ਮੇਰੇ ਸਿਰ ਤੇ ਇਕ ਪੱਟੀ ਕੀਤੀ ਹੋਈ ਸੀ ।
ਮੈਂ ਸੋਚਾਂ ਵਿਚ ਪੈ ਗਿਆ। ਕੀ ਇਹ ਸਭ ਕੀ ਹੈ। ਮੈਂ ਚਾਰੇ ਪਾਸੇ ਨਜ਼ਰ ਘੁਮਾਈ। ਪਰ ਮੈਨੂੰ ਕੋਈ ਨਜ਼ਰ ਨਾ ਆਇਆ। ਮੈਂ ਆਵਾਜ਼ ਮਾਰੀ।
“ਕੋਈ ਹੈਗਾ ਮੇਰੀ ਗੱਲ ਸੁਣਨ ਵਾਲਾ ਇਥੇ?”
ਮੇਰੇ ਬਾਰ – ਬਾਰ ਆਵਾਜ਼ ਦੇਣ ਤੇ । ਬਾਹਰੋ ਇੱਕ ਢਿੱਲੀ ਜਿਹੀ ਤੇ ਭਾਰੀ ਜਿਹੀ ਆਵਾਜ਼ ਆਈ। ਉਹ ਆਵਾਜ਼ ਕੁੱਝ ਇਸ ਤਰ੍ਹਾਂ ਸੀ ।
” ਉੱਠ ਗਿਆ ਮੇਰੇ ਪੁੱਤ ? ”
ਫਿਰ ਉਹ ਆਵਾਜ਼ ਮੇਰੇ ਕੋਲ ਆਉਣ ਲੱਗੀ । ਤੇ ਮੇਰੀ ਨਜ਼ਰ ਜਦ ਬੂਹੇ ਤੇ ਪਈ । ਤੇ ਮੇਰੀਆਂ ਅੱਖਾਂ ਦੇ ਸਾਹਮਣੇ । ਇੱਕ 80 ਸਾਲ ਦੀ ਬਜੂਰਗ ਅੋਰਤ ਸੀ। ਮੈਂ ਹੈਰਾਨੀ ਵਿਚ ਉਸਨੂੰ ਪੁੱਛਿਆ ।
“ਹੇ ਮੇਰੀ ਮਾਂ ਮੈਂ ਇਥੇ ਕਿਵੇਂ ਆਇਆ ਹਾਂ। ਤੇ ਆਪ ਜੀ ਕੋਣ ਹੋ।”
ਤਾਂ ਉਸਨੇ ਆਪਣੇ ਚਿਹਰੇ ਤੇ ਮੁਸਕਾਨ ਲਿਆ ਕੇ। ਬੜੇ ਹੀ ਪ੍ਰੇਮ- ਪਿਆਰ ਦੇ ਨਾਲ ਮੇਰੇ ਸਵਾਲ ਦਾ ਬੜਾ ਸੌਖਾ ਜਿਹਾ ਜਵਾਬ ਦਿੱਤਾ।
” ਮਾਂ ਵੀ ਆਖਦਾ ਹੈਂ। ਤੇ ਪੁੱਛਦਾ ਵੀ ਹੈਂ । ਕਿ ਮੈਂ ਕੌਣ ਹਾਂ ? ਤੇ ਤੂੰ ਇਥੇ ਕਿਵੇਂ ਆਇਆ । ਇਹ ਤਾਂ ਕੋਈ ਗੱਲ ਨਾ ਹੋਈ । ਜੇ ਫਿਰ ਵੀ ਜਾਨਣਾ ਚਾਹੁੰਦਾ ਹੈਂ। ਤਾਂ ਸੁਣ ਮੇਰੇ ਪੁੱਤਰ । ਤੂੰ ਇੱਕ ਰਾਜਕੁਮਾਰ ਹੈਂ। ਤੇ ਮੈਂ ਤੇਰੀ ਦਾਈ ਮਾਂ ਹਾਂ । ਆਪਣੀ ਰਾਜ ਤੇ ਕਿਸੇ ਵਿਰੋਧੀ ਰਾਜ ਦੇ ਦੁਸ਼ਮਣਾਂ ਨੇ । ਹਮਲਾ ਕਰ ਮਹਾਰਾਜ, ਮਹਾਰਾਣੀ ਤੇ ਪ੍ਰਜਾ ਨੂੰ ਬੰਦੀ ਬਣਾ ਲਿਆ। ਤੇ ਮੈਂ ਕਿਸੇ ਤਰੀਕੇ ਬੱਚਦੀ – ਬਚਾਉਂਦੀ ਤੈਨੂੰ ਇਸ ਜੰਗਲ ਵਿਚ ਲੈ ਆਈ ਹਾਂ । ਮੈਨੂੰ ਮਹਾਰਾਜ ਤੇ ਮਹਾਰਾਣੀ ਦਾ ਆਦੇਸ਼ ਸੀ। ਕੀ ਮੈਂ ਰਾਜ ਕੁਮਾਰ ਦੀ ਹਿਫਾਜ਼ਤ ਕਰਾਂ । ਤਾ ਕੀ ਉਹ ਜਵਾਨ ਤੇ ਜੋਸ਼ੀਲਾ ਹੋਕੇ ਆਪਣੀ ਜਾਦੂਈ ਤਲਵਾਰ ਲੈਕੇ ਸਾਨੂੰ ਆਜ਼ਾਦ ਕਰਵਾ ਸਕੇ ।”
( ਮੈਂ ਅੱਖਾਂ ਦੇ ਡੌਰੇ ਲਾਲ ਕਰਕੇ ਜੋਸ਼ ਵਿਚ ਬੋਲਿਆ )
“ਫਿਰ ਦੱਸੋ ਮੈਨੂੰ ਦਾਈ ਮਾਂ, ਉਹ ਕੋਣ ਲੋਕ ਨੇ, ਤੇ ਸਾਡੀ ਉਹ ਜਾਦੂਈ ਤਲਵਾਰ ਕਿੱਥੇ ਹੈ ।”
ਦਾਈ ਮਾਂ :- ਇਥੋਂ ਦੂਰ ਕਈ ਜੰਗਲ , ਸਮੁੰਦਰ , ਰੇਗਿਸਤਾਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ