ਬਾਰਾਂ ਤੇਰਾਂ ਸਾਲ ਪਹਿਲਾਂ ਦੀ ਗੱਲ ਹੈ | ਸਿਆਲਾਂ ਦੇ ਦਿਨ ਸਨ ਤੇ ਧੁੰਦ ਵੀ ਕਾਫੀ ਪੈਂਦੀ ਸੀ | ਮੈਂ ਕਿਸੇ ਕੰਮ ਪਿੰਡ ਤੋਂ ਬਾਹਰ ਗਿਆ ਹੋਇਆ ਸੀ ਤਾਂ ਪਿੰਡ ਦੇ ਇੱਕ ਮੇਰੇ ਨਜਦੀਕੀ ਦਾ ਫੋਨ ਆਇਆ ਤੇ ਬੜੀ ਕਾਹਲੀ ਵਿਚ ਪੁੱਛਿਆ ਕਿ “ਸਰਪੰਚ ਤੂੰ ਕਿੱਥੇ ਆਂ ਹੁਣ” ! ਮੈਂ ਕਿਹਾ “ਹਾਂ ਦੱਸ ਕੀ ਗੱਲ ਆ” ? ਉਹ ਕਹਿੰਦਾ ਛੇਤੀ ਤੋਂ ਛੇਤੀ ਆ ਜਾ ਅਸੀਂ ਨਹਿਰ ਉੱਤੇ ਖੜੇ੍ ਆਂ ਐਸ ਥਾਂ ਤੇ ਗੱਲ ਆਹ ਹੈ !
ਉਸ ਨੇ ਦੱਸਿਆ ਕਿ ਇੱਕ ਬਾਈ ਤੇਈ ਸਾਲ ਦੀ ਕੁੜੀ ਨਹਿਰ ਚ ਸਾਲ਼ ਮਾਰਨ ਨੂੰ ਖੜੀ੍ ਹੈ ਜੋ ਕਿ ਸਾਡੇ ਲੰਘਦਿਆਂ ਦੇ ਅਚਾਨਕ ਨਿਗਾ ਪੈ ਗਈ | ਹੁਣ ਅਸੀਂ ਉਸ ਨੂੰ ਰੋਕ ਕੇ ਰੱਖਿਆ ਹੋਇਆ ਹੈ ਤੇ ਉਹ ਸੁੱਟ ਸੁੱਟ ਕੇ ਜਾ ਰਹੀ ਹੈ | ਮੈਂ ਕਿਹਾ ਮੈਂ ਹੁਣੇ ਆਇਆ ਤੁਸੀਂ ਮੇਰੇ ਆਉਣ ਤੱਕ ਏਵੇਂ ਰੋਕ ਕੇ ਰੱਖਿਉ | ਮੈਂ ਦਸ ਮਿੰਟਾਂ ਚ ਉੱਥੇ ਪਹੁੰਚ ਗਿਆ | ਉਸ ਕੁੜੀ ਨੇ ਮੇਰੇ ਵਲ ਬਚਾਵੀਂ ਜਿਹੀ ਨਜ਼ਰ ਨਾਲ ਤੱਕਿਆ | ਮੈਂ ਦੋਵੇਂ ਹੱਥ ਉਸ ਦੇ ਸਿਰ ਨੂੰ ਘੁਟਵੇਂ ਜਿਹੇ ਪਾ ਕੇ ਬੜੇ ਪਿਆਰ ਨਾਲ ਪੁੱਛਿਆ “ਦੱਸ ਮੱਲ ਕੀ ਗੱਲ ਆ” ! ਉਹ ਮੇਰੇ ਕੋਲੋਂ ਏਸ ਤਰਾਂ ਸੁਣ ਕੇ ਪਹਿਲਾਂ ਤਾਂ ਫਿਸ ਜਿਹੀ ਪਈ ਤੇ ਫਿਰ ਉਸ ਨੇ ਆਪਦਾ ਤੇ ਪਿੰਡ ਦਾ ਨਾਮ ਦੱਸਿਆ ਜੋ ਸਾਥੋਂ ਥੋੜੀ ਦੂਰ ਹੀ ਸੀ | ਕਹਿੰਦੀ “ਮੈਂ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਕਦੇ ਕਦੇ ਗੱਲ ਕਰ ਲੈਂਦੀ ਸੀ ਤੇ ਉਸ ਨੂੰ ਮਿਲੀ ਵੀ ਆਂ | ਕੱਲ ਏਸ ਗੱਲ ਦਾ ਘਰਦਿਆਂ ਨੂੰ ਪਤਾ ਲੱਗ ਗਿਆ ਹੈ ਹੁਣ ਉਹ ਮੇਰੇ ਪੁਰ ਬਹੁਤ ਖਫਾ ਨੇ ਤੇ ਮੈਨੂੰ ਮਾਰ ਦੇਣਗੇ | ਏਸ ਗੱਲ ਤੋਂ ਡਰਦੀ ਹੀ ਮੈਂ ਅਪਣੇ ਆਪ ਨਹਿਰ ਵਿਚ ਸਾਲ਼ ਮਾਰ ਕੇ ਮਰਨ ਵਾਸਤੇ ਆਈ ਹਾਂ | ਹੁਣ ਅੰਕਲ ਜੀ ਮੈਂ ਵਾਪਸ ਤਾਂ ਜਾਣਾ ਨਹੀਂ ਬਸ ਮੈਨੂੰ ਜਾਣ ਦੇਵੋ ਮੈਂ ਤਾਂ ਮਰਨਾ ਹੀ ਮਰਨਾ ਹੈ |”
ਮੈਂ ਕਿਹਾ “ਕੁੜੀਏ ਤੂੰ ਬਹੁਤ ਵੱਡੀ ਗਲਤੀ ਕੀਤੀ ਆ ਹੁਣ ਘਰਦਿਆਂ ਨੇ ਤਾਂ ਤੇਰੇ ਉੱਪਰ ਖਫਾ ਹੋਣਾ ਹੀ ਸੀ |” ਮੁੰਡਾ ਪਿੰਡ ਦਾ ਹੋਣ ਕਰਕੇ ਵਿਆਹ ਵੀ ਨਹੀਂ ਸੀ ਹੋ ਸਕਦਾ | ਏਹੀ ਚਾਰਾ ਸੀ ਕਿ ਉਸ ਨੂੰ ਵਾਪਸ ਸੁਰੱਖਿਅਤ ਘਰ ਕਿਵੇਂ ਪਹੁੰਚਾਇਆ ਜਾਵੇ |...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ