ਸਵੇਰ ਦਾ ਦਿਨ ਚੜਿਆ ਹੈ ਬੜਾ ਭਾਗਾਂ ਵਾਲਾ…… ਨ੍ਹੀ ਅਮਰੀਕ ਕੋਰੇ ਮੇਰਾ ਪੁੱਤ ਬਲਦੇਵ ਕੀਤੇ ਨਜ਼ਰ ਨਹੀਂ ਆ ਰਿਹਾ…. ਹੈ। ”
” ਜੀ ਓ ਤਾਂ ਗੁਰੂ ਘਰ ਗਿਆ ਹੈ, ਮੱਥਾ ਟੇਕਣ ਤਾਂਨੂੰ ਪਤਾ ਤੇ ਹੈ ਓਹ ਪਹਿਲਾਂ ਗੁਰੂ ਘਰ ਜਾਂਦਾ ਉੱਠਕੇ ”
” ਹਾਂ.. ਹਾਂ.. ਪਤਾ ਹੈ ।”
“ਲਓ ਆ ਹੀ ਗਿਆ ਤੁਹਾਡਾ ਪੁੱਤ ”
ਬਲਦੇਵ : ਸੱਤ ਸ਼੍ਰੀ ਆਕਾਲ ਬਾਪੂ ਜੀ। ”
ਬਾਪੂ ਜੀ : ਸੱਤ ਸ਼੍ਰੀ ਆਕਾਲ ਪੁੱਤ । ”
ਬਲਦੇਵ : ਲਓ ਬਾਪੂ ਜੀ ਗੁਰੂ ਘਰ ਦਾ ਪ੍ਰਸ਼ਾਦ ਲਓ । ”
ਬਾਪੂ : ਲਿਆ ਪੁੱਤ ।”
ਬਲਦੇਵ : ਚਲੋ ਬਾਪੂ ਜੀ ਮੈਂ ਡਿਊਟੀ ਲਈ ਲੇਟ ਨਾ ਹੋਜਾਂ, ਮੈ ਪਹਿਲਾਂ ਤਿਆਰ ਹੋਜਾਂ । ”
ਬਾਪੂ : ਹਾਂ … ਹਾਂ ਪੁੱਤ ਕਿਓਂ ਨਹੀ । ”
ਬਲਦੇਵ ਇਕ ਸਰਕਾਰੀ ਬੈਂਕ ਵਿੱਚ ਬੈਂਕ ਮੈਨੇਜਰ ਦੀ ਨੌਕਰੀ ਕਰਦਾ ਸੀ । ਬਲਦੇਵ ਡਿਊਟੀ ਲਈ ਤਿਆਰ ਹੋਕੇ ਆਪਣੇ ਬਾਪੂ ਜੀ ਕੋਲ ਆਕੇ ਕਹਿਣ ਲੱਗਾ ।
ਬਲਦੇਵ : ਚੰਗਾ ਬਾਪੂ ਜੀ ਮੈਂ ਚਲਦਾ ਹਾਂ । ”
ਬਾਪੂ : ਚੰਗਾਂ ਪੁੱਤ … ਓ ਰੁਕ ਪੁੱਤ ਮੇਰੀ ਗੱਲ ਸੁਣ ।”
ਬਲਦੇਵ : ਹਾਂਜੀ ਦਸੋ ਬਾਪੂ ਜੀ ।”
ਬਾਪੂ : ਯਾਰ ਮੇਰੀ ਸਾਰੀ ਜ਼ਿੰਦਗੀ ਜੱਟਾਂ ਦੇ ਖੇਤਾਂ ਵਿੱਚ ਕੰਮ ਕਰਦੇ ਦੀ ਨਿਕਲ ਗਈ …. ਪਰ ਅੱਜ ਜਦ ਤੈਨੂੰ ਮੈਂ ਡਿਊਟੀ ਤੇ ਜਾਂਦੇ ਨੂੰ ਵੇਖਦਾ ਹਾਂ ਤੇ ਮੇਰੀ ਰੂਹ ਖਿੜ ਜਾਂਦੀ … ਨਹੀਂ ਤਾਂ ਸਾਡੇ ਵਰਗਿਆਂ ਨੂੰ ਖੂਹਾਂ ਤੋਂ ਪਾਣੀ ਤੱਕ ਨਹੀਂ ਪੀਣ ਦਿੰਦੇ ਸੀ । ”
ਬਲਦੇਵ : ਚਲੋ ਕੋਈ ਨਾ ਬਾਪੂ ਜੀ ਓ ਤਾਂ ਪੁਰਾਣੀਆਂ ਗੱਲਾਂ ਸੀ ।”
ਬਾਪੂ : ਹਾਂ ਪੁੱਤ ਓ ਤੇ ਹੈ । ”
ਬਲਦੇਵ : ਚਲੋ ਫੇਰ ਬਾਪੂ ਜੀ ਮੇਰੇ ਨਾਲ ਅੱਜ…… ਮੈ ਤੁਹਾਨੂੰ ਆਪਣਾ ਬੈਂਕ ਦਿਖਾਉਣਾ ਵਾਂ ਦੇਖਿਓ ਕਿਵੇਂ ਤੁਹਾਡੇ ਪੁੱਤ ਨੂੰ ਉੱਚੀ ਜਾਤ ਵਾਲੇ ਇੱਜਤ ਦੇਂਦੇ । ”
ਬਾਪੂ : ਪਰ ਪੁੱਤ ਮੈ ਉੱਥੇ ਕਿ ਕਰਗਾਂ ।”
ਬਲਦੇਵ : ਕੁਝ ਨਾ ਕਰਨਾ , ਬੱਸ ਥੋੜੀ ਦੇਰ ਰੁਕ ਜਾਣਾ …. ਫੇਰ ਕਿਸੇ ਨੂੰ ਨਾਲ ਭੇਜਦਾ ਗਾਂ….. ਜੌ ਤੁਹਾਨੂੰ ਘਰ ਪਹੁੰਚਾ ਦੇਵਾਗਾਂ । ”
ਬਾਪੂ : ਨਹੀ ਰਹਿਣ ਦੇ ਪੁੱਤ । ”
ਬਲਦੇਵ : ਨਹੀ ਬਾਪੂ ਜੀ ਤੁਸੀ ਚਲੋ ਹੁਣ ।”
ਬਾਪੂ : ਚੰਗਾ ਚੱਲਦਾਂ ਵਾ ਜਿੱਦ ਨਾ ਕਰ । ”
ਐਨੀ ਗੱਲ ਕਰਕੇ ਬਲਦੇਵ ਆਪਣੇ ਬਾਪੂ ਜੀ ਨੂੰ ਨਾਲ ਲੈਕੇ ਬੈਂਕ ਪਹੁੰਚ ਗਿਆ …. ਤੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲੱਗਾ । ”
ਉਸਦਾ ਬਾਪੂ ਉਸਨੂੰ ਵੱਜਦੇ ਸਲੂਟ ਸਲਮਾਂ ਦੇਖਕੇ ਤੇ ਚਾਹ ਦਾ ਕੱਪ ਹੱਥ ਵਿਚ ਲੈਕੇ ਸਿਸਕੀਆਂ ਲੈਂਦਾ ਨਾਲੇ ਮੁੱਛਾਂ ਨੂੰ ਵੱਟ ਦੇਂਦਾ । ਉਸਦੇ ਬਾਪੂ ਜੀ ਦੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਸੀ ।
ਬੈਂਕ ਵਿੱਚ ਕਾਫੀ ਸ਼ਾਂਤੀ ਸੀ …….ਪਰ ਥੋੜੀ ਕੂ ਦੇਰ ਬਾਅਦ ਇਹ ਸ਼ਾਂਤੀ ਭੰਗ ਹੋ ਗਈ ।
ਬਲਦੇਵ ਦੇ ਬਾਪੂ ਜੀ ਨੇ ਬੈਂਕ ਵਿਚ ਪੈਂਦਾ ਰੌਲਾ ਸੁਣਿਆ …..।
ਜੌ ਕਿ ਬਲਦੇਵ ਦੀ ਆਵਾਜ਼ ਦਾ ਸੀ ।
ਉਸਦਾ ਬਾਪੂ ਚਾਹ ਦਾ ਕੱਪ ਰੱਖਕੇ ਕੋਲ਼ ਚਲਾ ਗਿਆ ।
ਬਲਦੇਵ : ਓ ਬੀਬੀ ਤੁਸੀ ਪਹਿਲਾਂ ਅੰਗੂਠਾ ਲਾਉਂਦੇ ਸੀ, ਜਾਂ ਸਾਇਨ ਕਰਦੇ ਸੀ। “( ਗੁੱਸੇ ਵਿਚ )
ਬੀਬੀ : ਮੈਂ ਸਰ ਸਾਇਨ ਕਰਦੀ ਆਂ।”
ਬਲਦੇਵ : ਫੇਰ ਹੁਣ ਅੰਗੂਠਾ ਕਿਉਂ ਲਾਇਆ ਵਾ। ”
ਬੀਬੀ : ਸਰ ਇਹ ਤਾਂ ਕੁੜੀ ਦਾ ਫਾਰਮ ਹੈ।”
ਬਲਦੇਵ : ਵਾਅ….! ਫਾਰਮ ਕਿਸੇ ਹੋਰ ਦਾ ਤੇ ਅੰਗੂਠਾ ਕੋਈ ਹੋਰ ਲਾਉਂਦਾ ਫਿਰਦਾ। ”
ਬੀਬੀ : ਪਰ… ਸਰ।”
ਬਲਦੇਵ : ਕਿ ਪਰ….. ਗ਼ਲਤ ਕੰਮ ਕਰਦੇ ਹੋ। ”
ਵਿੱਚੋ ਦੋ ਨੋਜਵਾਨ ਬੋਲ ਪਏ……
ਦੋ ਨੋਜਵਾਨ : ਓ ਕਿ ਗੱਲ ਜਨਾਨੀ ਨਾਲ ਔਖਾ ਬੋਲੀ ਜਾਂਦਾ।”
ਬਲਦੇਵ : ਕਿ ਜਨਾਨੀ ਓਏ…. ਬੈਂਕ ਦਾ ਕੰਮ ਵਾ…. ਤੂੰ ਭਰਦੇ ਗਾ ਪੈਸੇ ਕੱਲ ਨੂੰ ਕੋਈ ਗੱਲਬਾਤ ਹੋਗੀ…. ਮੈਂ ਬੈਂਕ ਦਾ ਮੈਨੇਜਰ ਵਾ ਸਾਰੀ ਗੱਲ ਮੇਰੇ ਸਿਰ ਆਉਣੀ ਤਾਨੂੰ ਕਿ। ”
ਬਲਦੇਵ ਦਾ ਗੁੱਸਾ ਵੇਖਕੇ ਇਕ ਤਾਂ ਚੁੱਪ ਕਰ ਗਿਆ….. ਪਰ ਦੂਜਾ ਬੋਲਣ ਲੱਗਾ।
ਨੋਜਵਾਨ : ਜਿਆਦਾ ਹਿਰੋ ਨਾ ਬਣ…. ਜਾਣ ਦੇ ਵਾ ਤੈੰਨੂੰ ਤੇ ਤੇਰੀ ਜਾਤ ਨੂੰ ਵੱਡਾ ਬੈਂਕ ਮੈਨੇਜਰ ਬਣਿਆ ਫਿਰਦਾ।”
ਬਲਦੇਵ : ਬਕਵਾਸ ਬੰਦ ਕਰ ਓਏ… ਨਹੀਂ ਤੇ ਹੁਣੀ ਬੈਂਕ ਵਿੱਚੋ ਬਾਹਰ ਕੱਢ ਦੇਵੇਗਾਂ….।
ਨੋਜਵਾਨ : ਕਿ ਕਰਲੇ ਗਾਂ ਤੂੰ…. ।”
ਬਲਦੇਵ : ਜੋ ਮੈ ਕਰ ਸਕਦਾ ਤੂੰ ਸੋਚ ਵੀ ਨਹੀਂ ਸਕਦਾ। ਆਪਣਾ ਨਾਮ ਦੱਸ ਕੌਣ ਆ ਤੂੰ…..?
ਨੋਜਵਾਨ : ਸੁੱਖਾ ਨਾਮ ਮੇਰਾ…. ਮੈਂਨੂੰ ਵੀ ਜੱਟ ਦਾ ਪੁੱਤ ਨਾ ਕਹੀ ਜੇ ਤੇਰੀ ਗੋਠਨੀ ਨਾ ਲਗਵਾਈ।
ਬਲਦੇਵ : ਮੁਆਫੀ ਮੰਗ ਲਾ….ਚੰਗਾ ਰਹੇਗਾਂ ।”
ਸੁੱਖਾ : ਮੁਆਫੀ ਮੰਗਦੀ ਮੇਰੀ ਜੁੱਤੀ….. ।”
ਬਲਦੇਵ : ਏਂਨੂੰ ਧੱਕੇ ਮਾਰਕੇ ਬੈਂਕ ਵਿੱਚੋ ਬਾਹਰ ਕੱਢ ਦਵੋ….। ( ਬਲਦੇਵ ਸਕਿਓਰਟੀ ਗਾਰਡ ਨੂੰ ਬੋਲਦਾ ਹੈ ਗੁੱਸੇ ਵਿੱਚ )
ਸਕਿਓਰਟੀ ਗਾਰਡ ਨੇ ਸੁੱਖੇ ਨੂੰ ਤੱਕੇ – ਮਾਰ – ੨ ਬੈਂਕ ਵਿੱਚੋ ਬਾਹਰ ਕੱਢ ਦਿੱਤਾ…. ।
ਸੁੱਖਾ ਬੋਲਦਾ ਗਿਆ…. ਮੈਂ ਜੱਟ ਦਾ ਪੁੱਤ ਨਹੀਂ ਜੇ ਤੈਨੂੰ ਮੱਤ ਨਾ ਦਿੱਤੀ।
ਪਰ ਸੁੱਖੇ ਦੀਆਂ ਫੋਕੀਆਂ ਧਮਕੀਆਂ ਦੀ ਬਲਦੇਵ ਦੀ ਸਾਹਿਤ ਉਤੇ ਕੋਈ ਅਸਰ ਨਾ ਹੋਇਆ।
ਬਲਦੇਵ : ਇਸਦਾ ਬੈਂਕ ਅਕਾਊਂਟ… ਏ, ਟੀ, ਐਮ, ਆਦਿ ਬੈਂਕ ਦਾ ਹਰ ਕੰਮ ਬੰਦ ਕਰਦੋ… ਤਾਂਕਿ ਪੈਸੇ ਕਿਤੋਂ ਕੱਡਵਾ ਨਾ ਸਕੇ।
(ਬਲਦੇਵ ਨੇ ਆਪਣੇ ਮੁਲਾਜ਼ਮਾਂ ਨੂੰ ਬੋਲ ਦਿੱਤਾ….)
ਬਾਪੂ : ਬਲਦੇਵ ਯਾਰ ਪੁੱਤ ਛੱਡ ਠਾਂ ਐੰਵੇ ਕਿਹੜੇ ਚੱਕਰਾਂ ਵਿੱਚ ਪੈ ਗਿਆ। ”
ਬਲਦੇਵ : ਓ ਬਾਪੂ ਜੀ ਤੁਸੀਂ ਪ੍ਰੇਸ਼ਾਨੀ ਨਾ ਲਵੋ…. ਇਕ ਹਫਤੇ ਦੀ ਗੱਲ ਵਾ… ਏਤਾਂ ਆਉ ਨੱਕ ਨਾਲ ਲਕੀਰਾਂ ਕੱਢਦਾ…. ਮੈਂ ਜਾਣਦਾ ਏਦਾਂ ਦੇ ਫੁਕਰਿਆਂ ਨੂੰ ਕਿਵੇਂ ਬੰਦਾ ਬਣਾਉਣਾ ।”
ਬਾਪੂ : ਪਰ ਪੁੱਤ ਐੰਵੇ ਕਿਸੇ ਨਾਲ ਵੈਰ ਕਿਉਂ ਪਾਉਣਾ…। ”
ਬਲਦੇਵ : ਲੈ ਵੈਰ ਕਾਹਦਾ ਬਾਪੂ ਜੀ ਮੈਂ ਤਾਂ ਆਪਣੀ ਜੋ ਜਿੰਮੇਵਾਰੀ ਸੀ ਉਹ ਨਿਭਾ ਰਿਹਾ ਸੀ। ”
ਬਾਪੂ : ਓ ਤਾਂ ਠੀਕ ਹੈ ਪੁੱਤ…. ਪਰ ਪਤਾ ਨਹੀਂ ਇਹ ਲੋਕ ਕਿਉਂ ਸਾਡੇ ਨਾਲ ਏਨੀ ਈਰਖਾ ਕਰਦੇ ਹੈ।”
ਬਲਦੇਵ : ਚਲੋ ਕੋਈ ਨਾ ਬਾਪੂ ਜੀ ਪ੍ਰੇਸ਼ਾਨ ਨਾ ਹੋਵੋ… ਹੁਣ ਗੱਲ ਜੱਤਾਂ ਪਾਤਾਂ ਦੀ ਨਹੀਂ ਹੈ….. ਗਿਆਨ ਦੀ ਹੈ… । ਉਦੋ ਸਾਡੇ ਕੋਲ ਗਿਆਨ ਨਹੀਂ ਸੀ। ਪਰ ਹੁਣ ਹੈ। ”
ਓ ਤਾਂ ਤੁਸੀਂ ਬੈਂਕ ਵਿਚ ਸੀ…. ਨਹੀਂ ਤੇ ਏਨੂੰ ਬੰਦੇ ਦਾ ਪੁੱਤ ਬਣਾਕੇ ਭੇਜਣਾ ਸੀ। ”
ਬਾਪੂ : ਚੱਲ ਪੁੱਤ ਗੁੱਸਾ ਨਾ ਕਰ ਤੂੰ ਕਾਨੂੰਨ ਦੀ ਮਦਦ ਲਵੀ ਕਾਨੂੰਨ ਨੂੰ ਹੱਥ ਵਿਚ ਨਾ ਲਵੀ। ”
ਬਲਦੇਵ : ਠੀਕ ਹੈ ਬਾਪੂ ਜੀ…. ।
ਬਾਪੂ : ਚੱਲ ਹੁਣ ਮੈਂਨੂੰ ਘਰ ਜਾਣਦੇ।
ਬਲਦੇਵ : ਠੀਕ ਹੈ ਬਾਪੂ ਜੀ।
ਬਲਦੇਵ : ਸੁਨੀਲ ਜੀ…. ਬਾਪੂ ਜੀ ਨੂੰ ਘਰ ਛੱਡ ਆਓ ਪਲੀਜ਼…. ।
ਸੁਨੀਲ : ਓਕੇ ਸਰ। ”
ਬਲਦੇਵ ਦੇ ਕਹੇ ਮੁਤਾਬਿਕ ਸੁਨੀਲ ਬਾਪੂ ਜੀ ਨੂੰ ਘਰੇ ਛੱਡਕੇ ਆ ਗਿਆ…. ।
ਏਦਾਂ ਹੀ ਕਰਦੇ – ੨ ਕਈ ਦਿਨ ਲੰਘ ਗਏ…..।
ਇਕ ਹਫ਼ਤੇ ਬਾਅਦ…..
ਬਲਦੇਵ ਆਪਣੇ ਕੈਬਿਨ ਵਿਚ ਬੈਠਾ ਆਪਣਾ ਕੰਮ ਕਰਦਾ ਪਿਆ ਸੀ।
ਕਿਸੇ ਕੁੜੀ ਨੇ ਸੱਤ ਸ਼੍ਰੀ ਅਕਾਲ ਬੁਲਾਈ….. ।
ਬਲਦੇਵ ਨੇ ਉੱਪਰ ਵੱਲ ਮੂੰਹ ਕਰਕੇ ਸੱਤ ਸ਼੍ਰੀ ਅਕਾਲ ਦਾ ਜਵਾਬ ਦਿੱਤਾ…. ਤੇ ਕਿਹਾ। ”
ਬਲਦੇਵ : ਹਾਂਜੀ ਭੈਣ ਜੀ ਦੱਸੋ ?
ਕੁੜੀ : ਵੀਰ ਜੀ ਮੈਂ ਸੁੱਖੇ ਦੀ ਭੈਣ ਹਾਂ ।
ਬਲਦੇਵ : ਕੌਣ ਸੁੱਖਾ ਭੈਣ ?
ਕੁੜੀ : ਓਹੀ ਸੁੱਖਾ ਜਿਦੇ ਨਾਲ ਪਿਛਲੇ ਹਫ਼ਤੇ ਤੁਹਾਡੀ ਬਹਿਸ ਬਾਜੀ ਹੋਈ ਸੀ ।
ਬਲਦੇਵ : ਓ ਅੱਛਾ -੨ ਠੀਕ ਹੈ ਹਾਂਜੀ ਦੱਸੋ ।
ਕੁੜੀ : ਵੀਰ ਜੀ ਮੈ ਓਦੀ ਵੱਡੀ ਭੈਣ ਵਾ…. ਓਦੇ ਵੱਲੋਂ ਮੁਆਫ਼ੀ ਮੰਗਦੀ ਵਾਂ ।
ਬਲਦੇਵ : ਭੈਣਾਂ ਕਦੀ ਭਰਵਾਂ ਕੋਲੋਂ ਮੁਆਫ਼ੀ ਨਹੀ ਮੰਗ ਦੀਆਂ…. ਨਾਲੇ ਮੁਆਫ਼ੀ ਮੰਗਕੇ ਮੈਂਨੂੰ ਸ਼ਰਮਿੰਦਾ ਨਾ ਕਰੋ।
ਕੁੜੀ : ਵੀਰ ਜੀ ਮੈਂ ਘਰ ਵਿਚੋ ਵੱਡੀ ਵਾ…. ਸਾਡੇ ਬਾਪੂ ਜੀ ਤੇ ਸਾਨੂੰ ਬਚਪਨ ਵਿਚ ਹੀ ਛੱਡ ਤੁਰੇ…. ਇਕ ਮਾਂ ਹੈ, ਉਹ ਵੀ ਬਿਮਾਰ ਰਹਿੰਦੀ ਹੈ…. ਤੇ ਸੁੱਖਾ ਆਪਣੇ ਵਿਹਲੜ ਯਾਰਾਂ ਨਾਲ ਸਾਰਾ ਦਿਨ ਧੱਕੇ ਖਾਂਦਾ ਰਹਿੰਦਾ… ਹੈ…. ਵੀਰ … ਤੁਹਾਡੀ ਬਹੁਤ ਮਿਹਰਬਾਣੀ ਹੋਵੇਗੀ। ਜੇ ਤੁਸੀਂ ਬੈਂਕ ਦੀਆਂ ਲੱਗੀਆਂ ਪਾਬੰਦੀਆਂ ਨੂੰ ਹਟਾ ਦੇਵੋਗੇ… ਕਿਉੰਕਿ ਇਸ ਬੈਂਕ ਵਿਚ ਕੁਝ ਪੰਜਾਹ ਕੂ ਹਜ਼ਾਰ ਰੁਪਏ ਹੈ । ਜਿਸਦੀ ਕਿ ਸਾਨੂੰ ਬਹੁਤ ਲੋੜ ਹੈ। ”
ਬਲਦੇਵ : ਕੋਈ ਨਾ ਭੈਣ ਹਟਾ ਦੇਵੇਗਾਂ…।
ਕੁੜੀ : ਬਹੁਤ – ੨ ਸ਼ੁਕਰੀਆ ਵੀਰ ਜੀ ।
ਬਲਦੇਵ : ਕੋਈ ਨਾ ਭੈਣ ਇਹ ਮੇਰਾ ਫਰਜ਼ ਹੈ…. ਮੇਰੀ ਕੋਈ ਭੈਣ ਨਹੀਂ ਹੈ, ਤੁਹਾਡੇ ਮੂੰਹ ਤੋਂ ਵੀਰ ਸ਼ਬਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ