ਪੰਜਾਬ ਦੇ ਰਾਇਕੋਟ ਸ਼ਹਿਰ ਵਿੱਚ ਇੱਕ ਅਮੀਰ ਵਪਾਰੀ ਰਹਿੰਦਾ ਸੀ ਜੋ ਲੱਗਭਗ ਪੰਜਾਹ ਸਾਲ ਦਾ ਸੀ | ਚੰਗਾ ਕਾਰੋਬਾਰ ਹੋਣ ਕਰਕੇ ਉਹ ਗਰੀਬ ਲੋਕਾਂ ਦੀ ਮੱਦਦ ਕਰਦਾ ਰਹਿੰਦਾ ਸੀ | ਜਿਸ ਕਰਕੇ ਉੱਥੇ ਦੇ ਲੋਕ ਉਸ ਦੀ ਇਸ ਵਿਵਹਾਰ ਦੀ ਬਹੁਤ ਤਾਰੀਫ ਤੇ ਬੇਹੱਦ ਖੁਸ਼ ਸਨ |
ਇਕ ਦਿਨ ਅਚਾਨਕ ਹੀ ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਜਦੋਂ ਉਸ ਦਾ ਇਲਾਜ ਕਰਵਾਉਣ ਲਈ ਸ਼ਹਿਰ ਦੇ ਵੱਡੇ ਹਸਪਤਾਲ ਵਿਚ ਲੈ ਜਾਂਦਾ ਗਿਆ | ਜਿੱਥੇ ਡਾਕਟਰਾਂ ਨੇ ਉਸ ਕੋਲੋਂ ਮੁਆਫੀ ਮੰਗੀ ਤੇ ਦਿੱਲੀ ਦੇ ਮੈਕਸ ਹੱਸਪਤਾਲ ਵਿੱਚ ਇਲਾਜ ਕਰਵਾਉਣ ਲਈ ਕਿਹਾ | ਜਦੋਂ ਦਿੱਲੀ ਦੇ ਹਸਪਤਾਲ ਵਿੱਚ ਸਾਰੇ ਟੈਸਟ ਪੂਰੇ ਕਰਨ ਤੋਂ ਬਾਅਦ ਉਥੇ ਡਾਕਟਰਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਕੁਝ ਦਿਨਾਂ ਲਈ ਮਹਿਮਾਨ ਹੋ ਕਿਉਂਕਿ ਤੁਹਾਡਾ ਦਿਲ ਕੰਮ ਕਰਨਾ ਬੰਦ ਕਰ ਰਿਹਾ ਹੈ | ਤੁਸੀਂ ਆਪਣਿਆਂ ਨਾਲ ਹੁਣ ਸਮਾਂ ਬਤੀਤ ਕਰੋ | ਉਹ ਇਹ ਸੁਣ ਕੇ ਆਪਣੇ ਸ਼ਹਿਰ ਵਾਪਿਸ ਆ ਗਿਆ ਤੇ ਆਪਣੀ ਰਹਿੰਦੀ ਖੂੰਦੀ ਜਿੰਦਗੀ ਨੂੰ ਬਤੀਤ ਕਰਨ ਲੱਗ ਗਿਆ |
ਉਹ ਇਕ ਦਿਨ ਘਰ ਦੇ ਨੇੜਲੇ ਸਥਿਤ ਦੁਕਾਨ ਵਿੱਚ ਘਰ ਦਾ ਰਾਸ਼ਣ-ਪਾਣੀ ਖਰੀਦ ਰਿਹਾ ਸੀ | ਉਸ ਦਰਮਿਆਨ ਉਸਦੀ ਨਜਰ ਇਕ ਵਿਧਵਾ ਔਰਤ ਉੱਤੇ ਪਈ ਜੋ ਤਕਰੀਬਨ 40-45 ਸਾਲ ਦੀ ਸੀ | ਉਸ ਦੁਕਾਨ ਦੇ ਸਾਹਮਣੇ ਖੜੀ ਲੋਕਾਂ ਤੋਂ ਭੀਖ ਮੰਗ ਰਹੀ ਤੇ ਨਾਲ ਹੀ ਉੱਥੇ ਖਾਣ-ਪੀਣ ਵਾਲਿਆਂ ਰੇਹੜੀਆਂ ਦਾ ਕੂੜਾ ਇਕੱਠਾ ਕਰਦੀ ਨਜਰ ਆਈ | ਜਦੋਂ ਵਪਾਰੀ ਨੇ ਉਸ ਨੂੰ ਪੁੱਛਿਆ, “ਤੁਸੀਂ ਇਸ ਨੂੰ ਕਿਉਂ ਇਕੱਠਾ ਕਰ ਰਹੇ ਹੋ?” ਉਸ ਔਰਤ ਨੇ ਜਵਾਬ ਦਿੱਤਾ ਕਿ ਘਰ ਮੇਰੇ ਬੱਚੇ ਭੁੱਖੇ ਨੇ ਉਹਨਾਂ ਲਈ ਲੈ ਕੇ ਜਾਣਾ ਚਾਹੁੰਦੀ ਹਾਂ
ਕਿਉਂਕਿ ਮੇਰਾ ਪਤੀ ਮਰ ਗਿਆ ਹੈ ਅਤੇ ਪੈਸੇ ਕਮਾਉਣ ਦਾ ਕੋਈ ਤਰੀਕਾ ਨਹੀਂ ਹੈ | ਇਸ ਲਈ ਬੱਚਿਆਂ ਦੀ ਭੁੱਖ ਨੂੰ ਮਿਟਾਉਣ ਕਾਰਨ ਮੈਂ ਇਹ ਕਦਮ ਚੁੱਕਣ ਲਈ ਮਜਬੂਰ ਹੋਈ ਹਾਂ | ਜੋ ਕੁਝ ਵੀ ਮਿਲਦਾ ਹੈ ਉਸ ਨੂੰ ਸਾਫ ਕਰ ਆਪਣੇ ਬੱਚਿਆਂ ਕੋਲ ਲੈ ਜਾਵਾਂਗੀ | ਇਹ ਸਬ ਸੁਣ ਕੇ ਵਿਆਪਰੀ ਦੀਆਂ ਅੱਖਾਂ ਵਿੱਚ ਹੰਝੂ ਨੀਰੋ ਨਿਰ ਬਹਿਣ ਲੱਗ ਗਿਆ | ਉਸਨੇ ਸੋਚਿਆ ਕਿ ਮੇਰੇ ਲਈ ਮੇਰੇ ਧਨ ਦੀ ਕੀ ਵਰਤੋਂ ? ਮੈਂ ਹੁਣ ਕੁੱਝ ਦਿਨਾਂ ਲਈ ਮਹਿਮਾਨ ਹਾਂ | ਮੇਰੇ ਦੌਲਤ ਇੱਕ ਗਰੀਬ ਵਿਅਕਤੀ ਲਈ ਬਿਹਤਰ ਹੈ | ਵਪਾਰੀ ਉਸ ਵਕ਼ਤ ਵਿਧਵਾ ਔਰਤ ਨੂੰ ਉਸ ਵਕ਼ਤ ਖਾਣ ਲਈ ਫਲ, ਸਬਜ਼ੀਆਂ, ਰਾਸ਼ਣ ਦਿੱਤਾ ਤੇ ਕਿਹਾ ਜੋ ਕੁਝ ਲੈਣਾ ਹੋਵੇ ਮੇਰਾ ਨਾਮ ਲੈ ਕੇ ਸਾਹਮਣੇ ਦੁਕਾਨ ਤੇ ਲੈ ਲਵੀਂ | ਜਾਣ ਲੱਗਿਆ ਉਸ ਨੇ ਔਰਤ ਤੋਂ ਘਰ ਦਾ ਪਤਾ ਵੀ ਲੈ ਲਿਆ ਤੇ ਕੱਲ ਘਰ ਆਉਣ ਲਈ ਔਰਤ ਨੂੰ ਕਹਿ ਕੇ ਚਲੇ ਗਿਆ |
ਉਸ ਵਕ਼ਤ ਕੰਵਰ ਗਰੇਵਾਲ ਦੀ ਕਹੀਆਂ ਗੱਲਾਂ ਵਪਾਰੀ ਦੇ ਮੰਨ ਅੰਦਰ ਖੜਕਾ ਕਰਨ ਲੱਗ ਪਈਆਂ
” ਮੈਂ ਸੋ ਵੀ ਜੋੜਿਆ ਲੱਖ ਵੀ ਜੋੜਿਆ
ਜੋੜ ਤਾਂ ਕਈ ਕਰੋੜ ਲਏ
ਦੁਨੀਆਂ ਵਿੱਚ ਕਈ ਥਾਂ ਜੁੜ ਗਿਆ
ਪਰ ਅੰਦਰੋਂ ਨਾਤੇ ਤੋੜ ਲਏ ”
ਅਗਲੇ ਦਿਨ ਵਪਾਰੀ ਵਿਧਵਾ ਦੇ ਘਰ ਬਾਹਰ ਗਿਆ | ਘਰ ਦਾ ਲੱਕੜ ਵਾਲਾ ਦਰਵਾਜਾ ਭੁਖਿਆਂ ਸਿਓਂਕਾਂ ਨੇ ਖਾ ਲਿਆ ਤੇ ਉਸ ਨੂੰ ਲਕਾਉਣ ਖਾਤਿਰ ਇਕ ਪਲਾਸਟਿਕ ਦੀ ਪੀਲੇ ਰੰਗ ਦੀ ਪੱਲੀ ਨਾਲ ਢਕਿਆ ਹੋਇਆ ਸੀ | ਘਰ ਦੀ ਥਾਂ ਡਾਰਬੀ ਸੀ, ਇਕ ਕਮਰਾ, ਇਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ