ਸ਼ੁਭ ਸਵੇਰ ਦੋਸਤੋ,
ਕੱਲ੍ਹ ਦੀ ਬਹੁਤ ਹੀ ਖੂਬਸੂਰਤ ਯਾਦ ਆਪ ਜੀ ਨਾਲ ਸਾਂਝੀ ਕਰਕੇ ਖੁਸ਼ੀ ਲੈਂਦਾ ਹਾਂ ਅੱਜ…
ਹਰ ਰੋਜ਼ ਦੀ ਤਰ੍ਹਾਂ ਸਵੇਰੇ ਤਕਰੀਬਨ 7 ਕੁ ਵਜੇ ਸੈਰ ਲਈ ਨਿਕਲਿਆ, ਆਪਣੀ ਮਸਤੀ ਵਿਚ, ਪੋਸਟ ਆਪਣਿਆਂ ਨਾਲ ਫੋਨ ਤੇ ਸਾਂਝੀ ਕਰਦਾ-ਕਰਦਾ ਕਾਫ਼ੀ ਦੂਰ ਨਿਕਲ ਗਿਆ ਸੀ ਮੈਂ…
ਮੇਰੇ ਕੋਲ ਦੀ ਇੱਕ ਲੱਤਾਂ ਤੋਂ ਅਪਾਹਜ ਵਿਅਕਤੀ, ਉਮਰ ਤਕਰੀਬਨ 50 ਕੁ ਸਾਲ, ਪਹਿਰਾਵਾ ਬੋਧੀ ਕਿਸਮ ਦਾ, ਟ੍ਰਾਈਸਾਕੀਕਲ ਤੇ ਮੇਰੀ ਫਤਹਿ ਕਬੂਲਦਾ ਹੋਇਆ, ਚੜ੍ਹਦੀਕਲਾ ਦਾ ਹੱਥ ਉਪਰ ਚੁੱਕ ਕੇ ਮੇਰੇ ਤੋਂ ਅੱਗੇ ਨਿਕਲ ਗਿਆ, ਮੈਂ ਸਾਈਕਲ ਤੇ ਉਸਦਾ ਪੂਰਾ ਸੰਸਾਰ ਦੇਖਿਆ, ਜਾਣੀਕਿ ਲੋੜੀਂਦਾ ਸਾਰਾ ਸਮਾਨ ਉਸ ਨੇ ਨਾਲ ਟੰਗਿਆ ਹੋਇਆ ਸੀ।
ਦਾਸ ਆਪਣੀ ਸਰੀਰਕ ਤੰਦਰੁਸਤੀ ਲਈ ਕੁਦਰਤ ਦਾ ਸ਼ੁਕਰਾਨਾ ਕਰਦਾ ਸੋਚ ਰਿਹਾ ਸੀ ਕਿ ਇਸ ਇਨਸਾਨ ਦੀ ਕਿਸ ਤਰ੍ਹਾਂ ਕੋਈ ਮਦਦ ਜਾਂ ਹੌਂਸਲਾ ਅਫ਼ਜਾਈ ਕੀਤੀ ਜਾਵੇ, ਮਨ ਹੀ ਮਨ ਸੋਚ ਰਿਹਾ ਸੀ ਕੇ ਜੇ ਹੁਣ ਜੇਬ ਵਿਚ ਮਾਇਆ ਹੁੰਦੀ ਤਾਂ ਜਰੂਰ ਇਸਨੂੰ ਸੌ-ਦੌ ਸੌ ਰੁਪਏ ਸਤਿਕਾਰ ਸਹਿਤ ਦਿੰਦਾ, ਕੁੱਝ ਨਾ ਹੋ ਸਕਿਆ ਉਹ ਕੁਦਰਤ ਦਾ ਬੰਦਾ ਸੂਏ ਦਾ ਪੁੱਲ ਟੱਪ ਮੇਰੀਆਂ ਨਜ਼ਰਾਂ ਤੋਂ ਭਾਵੇਂ ਉਹਲੇ ਹੋ ਚੁੱਕਿਆ ਸੀ, ਪਰ ਸੋਚਾਂ ਵਿਚ ਮੇਰੇ ਨਾਲ-ਚੱਲ ਰਿਹਾ ਸੀ।
ਜਦੋ ਮੈਂ ਸੂਏ ਦੇ ਪੁੱਲ ਤੇ ਪਹੁੰਚਿਆ ਤਾਂ ਓਹੀ ਕੁਦਰਤ ਦਾ ਬੰਦਾ 500 ਮੀਟਰ ਤੇ ਖੜ੍ਹਾ ਸੀ, ਸਾਹਮਣੇ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ