ਮਾਂ ਅਕਸਰ ਹੀ ਖਿਝੀ ਰਹਿੰਦੀ ਜਦ ਕਦੇ ਵੀ ਬਾਪੂ ਜੀ ਦੇ ਰਿਸ਼ਤੇਦਾਰ ਆਉਦੇ ਤਾਂ ਉਹਦਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਾ ਕਰਦਾ ਬਸ ਉਹ ਰੋਟੀ-ਟੁੱਕ ‘ਚ ਮਘਨ ਰਹਿੰਦੀ ਸੀ, ਬਾਪੂ ਜੀ ਬੜੇ ਨਰਮ ਸੁਭਾਅ ਦੇ ਨੇ, ਕਦੇ ਵੀ ਕੁਝ ਨਾ ਆਖਦੇ…ਬਹੁਤੇ ਸੋਹਣੇ ਨੈਣ-ਨਖ਼ਸ਼, ਸਰੂ ਜਿਹਾ ਕੱਦ ਤੇ ਮੇਰੇ ਬਾਪ ਨਾਲੋਂ ਉਮਰ ਤੋਂ ਕਿਤੇ ਜਿਆਦਾ ਛੋਟੀ ਸੀ ਉਹ ….ਉਹਨੇ ਕਦੇ-ਕਦੇ ਮੇਰੇ ਤੇ ਗੁੱਸੇ ਹੋ ਬਹੁਤਾ ਹੀ ਬੋਲਣਾ, ਸ਼ਾਇਦ ਮਾਂ ਨੂੰ ਮੇਰੇ ਬਾਪੂ ਜੀ ਪਸੰਦ ਨਹੀ ਸੀ ਕਿਉਕਿ ਉਹਨਾਂ ਨੂੰ ਮੈਂ ਕਦੇ ਗੱਲਾਂ ਕਰਦਿਆ ਨਹੀ ਵੇਖਿਆ ਸੀ…..ਪਤਾ ਨਹੀ ਇੱਕ ਦਿਨ ਉਹ ਕਿਤੇ ਚਲੀ ਗਈ ?? ਪਤਾ ਨਹੀ ਕਿੱਥੇ ?? ਸਾਰੇ ਆਖਦੇ ਨੇ ਉਹ ਕਿਸੇ ਹੋਰ ਨਾਲ ਚਲੇ ਗਈ….ਨਾਨੀ ਆਖਦੀ,” ਕੁਲਹਿਣੀ ਨੇ ਭੋਰਾ ਨੀ ਸੋਚਿਆ, ਨਿੱਕਲਣ ਲੱਗੀ ਨੇ, ਪਤਾ ਨੀ ਇੱਡਾ ਜ਼ੇਰਾ ਕਿਵੇ ਕਰ ਲਿਆ ਵੀ ਢਿੱਡੋ ਕੱਢੀ ਬਾਰੇ ਵੀ ਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ