More Punjabi Kahaniya  Posts
ਪਿਆਰ ਦਾ ਕੋਈ ਧਰਮ ਨਹੀਂ


ਪਿਆਰ ਦਾ ਕੋਈ ਧਰਮ ਨਹੀਂ ਕੋਈ ਉਮਰ ਨਹੀਂ
ਜਰਮਨੀ ਦੀਆਂ ਪੁਰਾਣੀਆਂ ਤੇ ਭੀੜੀਆਂ ਗਲੀਆਂ ਵਿੱਚ ਦੀ ਨਿਕਲਦਾ 18 ਸਾਲ ਦਾ ਨੌਜਵਾਨ ਆਪਣੇ ਘਰ ਵੱਲ ਨੂੰ ਜਾਅ ਰਿਹਾ ਸੀ ।
ਉਸੇ ਭੀੜੀ ਗਲੀ ਵਿੱਚ ਬਣੇ ਪੁਰਾਣੇ ਮਕਾਨ ਦੀ ਬਾਰੀ ਵਿੱਚ ਖੜੀ 35 ਕੁ ਸਾਲ ਦੀ ਅੌਰਤ ਇਸ ਰਾਹੀ ਨੂੰ ਦੇਖ ਰਹੀ ਸੀ।
ਉਸ ਦੇ ਦੇਖਦਿਆਂ ਦੇਖਦਿਆਂ ਹੀ ਅਚਾਨਕ ਉਸ ਨੌਜਵਾਨ ਨੂੰ ਠੇਢਾ ਲੱਗਾ ਤੇ ਉਹ ਮੂੰਧੇ ਮੂੰਹ ਗਲੀ ਵਿੱਚ ਡਿੱਗ ਪਿਆ।
ਹਾਲੇ ਉਹ ਉੱਠ ਹੀ ਰਿਹਾ ਸੀ ਕਿ ਬਾਰੀ ਵਿਚ ਖੜੀ ਅੌਰਤ ਭੱਜ ਕੇ ਗਲੀ ਵਿੱਚ ਆਈ ਉਸ ਡਿੱਗੇ ਹੋਏ ਨੌਜਵਾਨ ਨੂੰ ਉੱਠਾਲਣ ਵਿੱਚ ਮੱਦਦ ਕੀਤੀ।
ਗੋਡੇ ਉੱਤੇ ਖੂਨ ਵਗ ਰਿਹਾ ਸੀ।ਉਸ ਨੇ ਉਸ ਨੌਜਵਾਨ ਨੂੰ ਘਰ ਲਿਆਂਦਾ ਪੱਟੀ ਬੰਨੀ । ਉਸ ਦਾ ਹਾਲ ਪੁੱਛਿਆ ਕਿ ਕੀ ਉਹ ਤੁਰ ਸਕਦੈ ਹੈ ?
ਜਾਂ ਉਸ ਨੂੰ ਘਰ ਜਾਣ ਤੱਕ ਮੱਦਦ ਚਾਹੀਦੀ ਹੈ।
ਉਸ ਨੌਜਵਾਨ ਨੇ ਯਕੀਨ ਦਿਵਾਇਆ ਕਿ ਮੈਂ ਘਰ ਤੱਕ ਜਾਅ ਸਕਦਾ ਹਾਂ ।
ਹਾਲੇ ਉਸ ਨੇ ਗਲੀ ਵਿੱਚ ਜਾਣ ਲਈ ਪੈਰ ਹੀ ਧਰਿਆ ਸੀ ਜਿਵੇਂ ਇਸ 35ਕੁ ਸਾਲਾਂ ਅੌਰਤ ਨੂੰ ਅਚਾਨਕ ਕੁਝ ਯਾਦ ਆਇਆ ਹੋਵੇ
,”ਕੀ ਨਾਂ ਹੈ ਤੇਰਾ ?”
” ਅੈਨਟੋਇਨੀ” ਕਹਿ ਕੇ ਉਸ ਨੌਜਵਾਨ ਨੇ ਸਤਿਕਾਰ ਵਿੱਚ ਮੁੜ ਤੋਂ ਸਿਰ ਝੁਕਾਇਆ ਤੇ ਕਿਹਾ ,”ਮੇਰੀ ਮਾਂ ਮੈਨੂੰ ਉਡੀਕਦੀ ਹੋਣੀ ਆ ਮੈਨੂੰ ਘਰ ਜਾਣਾ ਚਾਹੀਦਾ ਹੈ।”
“ਪਰ ਇਹ ਅੈਨਟੋਇਨੀ ਨਾਂ ਜਰਮਨ ਨਾਂ ਨਹੀਂ ਹੈ ?”
ਉਸ ਅੌਰਤ ਨੇ ਸਵਾਲ ਨੂੰਮਾ ਸਵਾਲ ਉਸ ਨੌਜਵਾਨ ਨੂੰ ਕੀਤਾ।
“ਜੀ ਨਹੀਂ ਮੇਰੇ ਪਿਤਰ ਪੈਰਿਸ ਦੇ ਸਨ ਪਰ ਮੈਂ ਇਥੇ ਜਰਮਨੀ ਵਿੱਚ ਪੈਦਾ ਹੋਇਆ ਹਾਂ ।”
ਉਸ ਨੇ ਮੁਕਤਸਰ ਆਪਣੇ ਬਾਰੇ ਜਾਣਕਾਰੀ ਦੇ ਕੇ ਜਾਣ ਦੀ ਇਜਾਜਤ ਮੰਗੀ।
ਘਰ ਗਿਆ ਤਾਂ ਮਾਂ ਨੂੰ ਸਾਰਾ ਹਾਲ ਦੱਸਿਆ ਉਸ ਅੌਰਤ ਦੇ ਅਚਾਨਕ ਮਿਲਣ ਅਤੇ ਮੱਦਦ ਵਾਸਤੇ।
ਮਾਂ ਨੇ ਪੁੱਤ ਨੂੰ ਕਿਹਾ,”ਇਸ ਤਰਾਂ ਜਿਹੜੇ ਲੋਕ ਅਚਾਨਕ ਮੱਦਦ ਲਈ ਮਿਲਦੇ ਹਨ ਉਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹੁੰਦੇ ਤੂੰ ਕੱਲ ਨੂੰ ਉਸ ਅੌਰਤ ਨੂੰ ਧੰਨਵਾਦ ਵੱਜੋਂ ਫੁੱਲ ਭੇਂਟ ਕਰ ਕੇ ਆਈਂ ।”
ਦੂਜੇ ਦਿਨ ਉਹ ਨੌਜਵਾਨ ਉਸ 35 ਕੁ ਵਰਿਆ ਦੀ ਅੌਰਤ ਦੇ ਘਰ ਗਿਆ ।ਉਸ ਨੂੰ ਫੁੱਲ ਭੇਂਟ ਕਰਦੇ ਨੇ ਦੁਬਾਰਾ ਧੰਨਵਾਦ ਕੀਤਾ।
ਉਸ ਅੌਰਤ ਨੇ ਉਸ ਲੜਕੇ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਗੌਹ ਨਾਲ ਵੇਖਿਆ ਤੇ ਫਿਰ ਉਸ ਵੱਲ ਦੇਖਦੀ ਬੋਲੀ
,”ਅੈਨਟੋਇਨੀ ਮੈਂ ਅੱਜ ਕੇਕ ਬਣਾਇਆ ਹੈ ਕੀ ਤੂੰ ਖਾਣਾ ਪਸੰਦ ਕਰੂੰ ਗਾ?”
“ਜੀ ਨਹੀਂ ਮੇਰੀ ਮਾਂ ਨੇ ਅੱਜ ‘ਕੋਇਚ ਲੋਰੇਨ ‘ (Quiche lorraine) ਸਾਡੇ ਦੇਸ਼ ਦਾ ਪਿਤਰੀ ਖਾਣਾ ਪਿਤਰੀ ਤਰੀਕੇ ਨਾਲ ਬਣਾਇਆ ਹੈ ਮੈਂ ਖਾਣਾ ਘਰ ਹੀ ਖਾਵਾਂਗਾ ।”
ਨੌਜਵਾਨ ਨੇ ਆਪਣਾ ਫੈਸਲਾ ਦੱਸਿਆ ।
ਅੈਤਵਾਰ ਦੀ ਅੈਤਵਾਰ ਸਾਡੇ ਘਰ ਸਾਡੇ ਪਿਤਰੀ ਮੁਲਕ ਦਾ ਖਾਣਾ ਬਣਦਾ ਹੁੰਦਾ ਹੈ।
ਮੇਰੀ ਮਾਂ ਵਧੀਆ ਤਰੀਕੇ ਨਾਲ ਖਾਣੇ ਵਾਲੀ ਮੇਜ਼ ਸਜਾਉਂਦੀ ਆ ਨਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੀਕ ਅਸੀਂ ਸਭ ਇੱਕਠੇ ਹੁੰਦੇ ਹਾਂ ।
ਮੇਰਾ ਬਾਪ ਪਿਆਨੋ ਬਹੁਤ ਸੋਹਣੀ ਵਜਾਉਂਦਾ ਹੈ ਫਿਰ ਅਸੀਂ ਰਲ ਕੇ ਰੱਬ ਦੇ ਪ੍ਰੇਮ ਦੇ ਗਾਣੇ ਗਾਉੰਦੇ ਹਾਂ ਕਦੇ ਇਨਸਾਨੀ ਪਿਆਰ ਦੇ ਵੀ ।
ਇਹ ਹੀ ਇੱਕ ਦਿਨ ਹੁੰਦਾ ਸਾਡੇ ਸਭ ਵਾਸਤੇ ਕੱਠੇ ਹੋਣ ਲਈ ।ਇਸ ਦਿਨ ਸਾਡੇ ਘਰ ਪੈਰਿਸ ਵਾਲਾ ਮਹੌਲ ਹੁੰਦਾ ਹੈ।
ਉਹ ਨੌਜਵਾਨ ਦਰਵਾਜੇ ਦੇ ਅੰਦਰ ਬਾਹਰ ਖੜਾ ਫੁੱਲਾਂ ਨੂੰ ਭੇਂਟ ਕਰਦਾ ਦੱਸ ਰਿਹਾ ਸੀ।
“ਤੂੰ ਕਿਸ ਰੱਬ ਨੂੰ ਮੰਨਦਾ ਹੈ?”
ਉਸ ਅੌਰਤ ਨੇ ਪੁੱਛਿਆ ।
“ਜੀ ਬਸ ਇੱਕ ਹੀ ਰੱਬ ਨੂੰ ਜਿਸ ਨੇ ਤੁਹਾਨੂੰ ਤੇ ਮੈਨੂੰ ਬਣਾਇਆ ਹੈ।
ਤਾਂ ਹੀ ਤੁਸੀਂ ਮੇਰੀ ਮੱਦਦ ਕੀਤੀ ਸੀ ਤੇ ਅੱਜ ਆਪਾਂ ਦੁਬਾਰਾ ਮਿਲ ਰਹੇ ਹਾਂ ।”
ਜਿਵੇਂ ਉਸ ਨੌਜਵਾਨ ਨੇ ਸਾਰੀ ਦੁਨੀਆਂ ਦੇ ਇੱਕ ਰੱਬ ਦੀ ਗੱਲ ਕੀਤੀ ਹੋਵੇ।
“ਤੂੰ ਕੀ ਕਰਦਾ ਹੈ ?”ਉਸ ਅੌਰਤ ਨੇ ਅਗਲਾ ਸਵਾਲ ਪੁੱਛਿਆ ।
“ਜੀ ਮੈ ਪੜਦਾ ਹਾਂ ” ਉਸ ਨੌਜਵਾਨ ਨੇ ਜਵਾਬ ਦਿੱਤਾ।
“ਕੀ ਤੂੰ ਮੈਨੂੰ ਕਦੇ ਕਦੇ ਮਿਲਣ ਲਈ ਆ ਜਾਇਆ ਕਰੂੰਗਾ ?”
ਉਸ ਅੌਰਤ ਨੇ ਤਰਲਾ ਜਿਹਾ ਪਾ ਕੇ ਪੁੱਛਿਆ।
“ਜੀ ਮੈਂ ਕੋਸ਼ਿਸ਼ ਕਰਿਆ ਕਰੂੰਗਾ ਪਰ ਵਾਅਦਾ ਨੀ ਕਰਦਾ।”
ਉਸ ਨੌਜਵਾਨ ਨੇ ਸਾਫ ਸਾਫ ਕਿਹਾ।
“ਮੈਂ ਇਸ ਭੀੜੀ ਗਲੀ ਵਿੱਚ ਬਣੇ ਭੀੜੇ ਜਿਹੇ ਮਕਾਨ ਵਿੱਚ ਕੱਲੀ ਰਹਿੰਦੀ ਹਾਂ ,ਜਿੰਦਗੀ ਕਦੇ ਕਦੇ ਇਹਨਾਂ ਇੱਟਾਂ ਵਿੱਚ ਕੈਦ ਜਿਹੀ ਹੋਈ ਲੱਗਦੀ ਰਹਿੰਦੀ ਹੈ।”
ਉਸ ਅੌਰਤ ਨੇ ਦਿਲ ਦਾ ਦਰਦ ਦੱਸਣ ਦੀ ਕੋਸ਼ਿਸ਼ ਕੀਤੀ।
“ਹੁਣ ਮੈਨੂੰ ਜਾਣਾ ਪਉਗਾ ਮੇਰੀ ਮਾਂ ਮੈਨੂੰ ਉਡੀਕਦੀ ਹੋਵੇਗੀ।”
ਕਹਿ ਕੇ ਉਹ ਨੌਜਵਾਨ ਉਥੋਂ ਚਲਾ ਗਿਆ।
ਕੁਝ ਦਿਨ ਮਗਰੋ ਉਹ ਉਸ ਅੌਰਤ ਨੂੰ ਮਿਲਣ ਲਈ ਆਇਆ ।ਫਿਰ ਉਸ ਦਿਨ ਮਗਰੋ ਦੋਹਾਂ ਦਾ ਮਿਲਣ ਦਾ ਸਿਲਸਿਲਾ ਚੱਲਦਾ ਰਿਹਾ।
“ਤੂੰ ਬਹੁਤ ਚੰਗਾ ਕੀਤਾ ਮੇਰੇ ਲਈ ਸਮਾਂ ਕੱਢਿਆ ।”ਉਸ ਅੌਰਤ ਨੇ ਦਿਲ ਦੀ ਖੁਸ਼ੀ ਦੱਸੀ।
ਅਗਲੀ ਬਾਰੀ ਜਦ ਆਉਂਗਾ ਤਾਂ ਤੂੰ ਆਪਣੀ ਕੋਈ ਵੀ ਕਹਾਣੀਆਂ ਵਾਲੀ ਕਿਤਾਬ ਨਾਲ ਲੈ ਕੇ ਆਈਂ ।ਮੈਨੂੰ ਕਹਾਣੀਆਂ ਸੁਨਣ ਦਾ ਬਹੁਤ ਚਾਅ ਹੈ ।ਤੂੰ ਮੈਨੂੰ ਕਹਾਣੀ ਪੜ ਕੇ ਸੁਣਿਆ ਕਰ ।
ਉਸ ਅੌਰਤ ਨੇ ਆਪਣੀ ਇੱਛਾ ਦੱਸੀ।
“ਜੀ ਮੈਂ ਅਗਲੀ ਬਾਰ ਕੋਸ਼ਿਸ਼ ਕਰੂੰ ਗਾ।”ਉਸ ਨੌਜਵਾਨ ਨੇ ਆਉਣ ਵਾਲੇ ਸਮੇਂ ਲਈ ਉਸ ਤੋਂ ਵਾਅਦਾ ਲਿਆ।
ਉਸ ਦਿਨ ਮਗਰੋਂ ਉਹ ਉਸ ਅੌਰਤ ਨੂੰ ਮਿਲਣ ਆਉਂਦਾ ਅਤੇ ਨਿੱਤ ਨਵੀਂ ਕਹਾਣੀ ਪੜ ਕੇ ਉਸ ਨੂੰ ਸੁਣਾਉਂਦਾ।ਅਤੇ ਉਹ ਕੁਰਸੀ ਤੇ ਬੈਠੀ ਪਿਛਾਂਹ ਨੂੰ ਸਿਰ ਸੁੱਟ ਕੇ ਕਹਾਣੀ ਸੁਣਦੀ ਅਨੰਦ ਮਾਣਦੀ ।
ਹੌਲੀ ਹੌਲੀ ਉਸ 35 ਸਾਲਾ ਅੌਰਤ ਨੂੰ 18 ਸਾਲ ਦੇ ਨੌਜਵਾਨ ਨਾਲ ਪਿਆਰ ਹੋ ਗਿਆ।
ਉਸ ਨੌਜਵਾਨ ਨੂੰ ਵੀ ਉਸ ਨਾਲ ਪਿਆਰ ਹੋ ਗਿਆ।
ਇੱਕ ਉਸ ਨੌਜਵਾਨ ਨੇ ਉਸ ਅੌਰਤ ਤੋਂ ਉਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ ਕੀਤੀ।
ਕਿ ਉਹ ਕੀ ਕੰਮ ਕਰਦੀ ਹੈ ਅਤੇ ਇੱਕਲੀ ਕਿਉਂ ਰਹਿ ਰਹੀ ਹੈ।
ਪਰ ਉਸ ਅੌਰਤ ਨੇ ਹਰ ਤਰਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ।ਇਸ ਗੱਲ ਦਾ ਭੇਤ ਜਿੰਦਗੀ ਦੇ ਕਈ ਵਰਿਆ ਤੀਕ ਬਣਿਆ ਰਿਹਾ।
ਫਿਰ ਇੱਕ ਦਿਨ ਦੋਹਾਂ ਨੇ ਪਿਆਰ ਵਿੱਚ ਜਿਸਮ ਸਾਂਝੇ ਕੀਤੇ ਨੇੜਤਾ ਹੋਰ ਵੱਧ ਗਈ।
ਹੁਣ ਉਹ ਅੌਰਤ ਖੁਸ਼ ਰਹਿਣ ਲੱਗੀ ।ਉਸ ਨੂੰ ਹੁਣ ਨਾ ਤਾਂ ਭੀੜੀ ਗਲੀ ਕੈਦ ਵਾਂਗੂੰ ਲੱਗਦੀ ਨਾ ਹੀ ਆਪਣਾ ਭੀੜਾ ਜਿਹਾ ਮਕਾਨ ਘੂਰਦਾ ਨਜਰ ਆਉਂਦਾ।
ਉਹ ਦੋਨੋਂ ਜਰਮਨੀ ਦੀ ਨਿੱਘੀ ਨਿੱਘੀ ਧੁੱਪ ਵਿੱਚ ਕਦੇ ਸਾਇਕਲ ਚਲਾਉਣ ਜਾਂਦੇ ।ਕਦੇ ਹੱਥ ਵਿੱਚ ਹੱਥ ਫੜ ਸੈਰ ਕਰਦੇ ।
ਕਦੇ ਜੀਅ ਭਰ ਕੇ ਪਿਆਰ ਕਰਦੇ। ਪਰ ਇਹ ਅੌਰਤ ਜਿਥੇ ਅੰਦਰੋਂ ਪਿਆਰ ਤੋਂ ਬਾਂਝੀ ਸੀ ਉਥੇ ਸੁਭਾਅ ਪੱਖੋਂ ਵੀ ਰਤਾ ਕੁ ਸਖਤ ਸੀ।
ਉਹ ਕਈ ਬਾਰ ਉਸ ਨੌਜਵਾਨ ਨੂੰ ਘਰ ਦੇਰ ਨਾਲ ਆਉਣ ਤੇ ਕੁੱਟ ਵੀ ਦਿੰਦੀ ਸੀ।ਉਹ ਨੌਜਵਾਨ ਕੁੱਟ ਖਾਹ ਕੇ ਵੀ ਉਸ ਅੌਰਤ ਨੂੰ ਉਨਾਂ ਹੀ ਪਿਆਰ ਕਰਦਾ।
ਇੱਕ ਦਿਨ ਉਸ ਅੌਰਤ ਨੇ ਉਸ ਨੌਜਵਾਨ ਨੂੰ ਇੱਕ ਲੱਕੜੀ ਦਾ ਬਣਿਆ ਛੋਟਾ ਜਿਹਾ ਜਿੰਦਰਾ ਬੰਦ ਖਜਾਨਾ ਸੌਂਪਦੀ ਨੇ ਕਿਹਾ,”ਮੈਨੂੰ ਯਕੀਨ ਹੈ ਤੂੰ ਇਸ ਖਜਾਨੇ ਨੂੰ ਸਹੀ ਥਾਂ ਉੱਤੇ ਪੁਹੰਚਾ ਸਕਦਾ ਹੈ।”
ਉਸ ਨੌਜਵਾਨ ਨੇ ਹੈਰਾਨ ਨਾਲ ਪੁੱਛਿਆ,” ਇਸ ਵਿੱਚ ਹੈ ਕੀ ਹੈ?”
“ਕੁਝ ਨਹੀਂ ਬਸ ਜੋ ਵੀ ਹੈ ,ਜਦ ਮੈਂ ਮਰ ਜਾਵਾਂਗੀ ਤਾਂ ਤੂੰ ਇਹ ਖਜਾਨਾ ਅਮਰੀਕਾ ਵਿੱਚ ਵੱਸਦੇ ਯਹੂਦੀ ਕੌਮ ਤੀਕ ਮੇਰੀ ਭੇਂਟਾ ਪੁਹੰਚਾ ਦੇਣੀ।
ਪਰ ਜਿੰਨੀ ਦੇਰ ਮੈਂ ਜੀਂਦੀ ਆਂ ਉਨੀ ਦੇਰ ਇਹ ਖਜਾਨਾ ਬੰਦ ਰਹੂਗਾ ਇਸ ਯਕੀਨ ਨਾਲ ਕੇ ਤੂੰ ਇਸ ਨੂੰ ਕਦੇ ਨਹੀਂ ਖੋਲੇਗਾ ਜਦ ਤੀਕ ਮੈਂ ਨਾ ਕਹਾਂ।
ਉਸ ਅੌਰਤ ਨੇ ਉਸ ਨੌਜਵਾਨ ਉੱਤੇ ਪਾਬੰਦੀ ਲਾਉਂਦੀ ਨੇ ਕਿਹਾ।
ਉਸ ਨੌਜਵਾਨ ਨੇ ਉਸ ਅੌਰਤ ਤੋਂ ਵਾਅਦਾ ਲਿਆ ਅਤੇ ਉਹ ਲੱਕੜ ਦਾ ਬਣਿਆ ਛੋਟਾ ਜਿਹਾ ਭਾਰੀ ਖਜਾਨਾ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)