ਇਕ ਯਹੂਦੀ ਫਕੀਰ ਹੋਇਆ ਬਾਲਸੇਨ ਨਾਮ ਦਾ
ਵਿਦਰੋਹੀ ਵਿਕਤੀਤਵ ਦਾ ਮਾਲਕ ਸੀ
ਇੱਕ ਦਿਨ ਸਵੇਰੇ-ਸਵੇਰੇ ਪਿੰਡ ਦਾ ਇੱਕ ਆਦਮੀ ਬਾਲਸੇਨ ਕੋਲ ਆਇਆ ਤੇ ਕਿਹਾ ਕਿ ਮੈਂ ਬੜੀ ਮੁਸ਼ਕਿਲ ਵਿੱਚ ਪਿਆ ਹਾਂ। ਮੈਂ ਬਹੁਤ ਦੀਨ, ਦਰਿਦਰ, ਗਰੀਬ ਹਾਂ।
ਇੱਕ ਛੋਟਾ ਜਿਹਾ ਕਮਰਾ ਹੈ ਮੇਰੇ ਕੋਲ। ਪਤਨੀ ਹੈ, ਪਿਤਾ ਹੈ, ਮਾਂ ਹੈ, ਸੱਤ ਮੇਰੇ ਬੱਚੇ ਹਨ। ਅਸੀਂ ਸਾਰੇ ਉਸ ਛੋਟੇ ਜਿਹੇ ਕਮਰੇ ਵਿੱਚ ਹੀ ਰਹਿੰਦੇ ਹਾਂ। ਨਰਕ ਬਣ ਗਿਆ ਹੈ ਬਿਲਕੁਲ। ਪੀੜ ਦਾ ਕੋਈ ਅੰਤ ਨਹੀਂ। ਆਤਮ ਹੱਤਿਆ ਦੀ ਸੋਚਦਾ ਹਾਂ। ਕੋਈ ਉਪਾਅ ਦੱਸੋ?
ਬਾਲਸੇਨ ਨੇ ਕਿਹਾ, ਬੱਸ ਇੰਨੇ ਹੀ ਹਨ? ਤੇਰੇ ਘਰ ਵਿੱਚ ਲੋਕ। ਤੇਰੇ ਕੋਲ ਬੱਕਰੀ ਨਹੀਂ ਹੈ। ਉਸ ਨੇ ਕਿਹਾ ਮੇਰੇ ਕੋਲ ਦੋ ਬੱਕਰੀਆਂ ਹਨ। ਬਾਲਸੇਨ ਨੇ ਕਿਹਾ ਉਨ੍ਹਾਂ ਨੂੰ ਵੀ ਤੂੰ ਕਮਰੇ ਦੇ ਅੰਦਰ ਕਰ ਲੈ। ਉਸ ਨੇ ਕਿਹਾ ਬਾਬਾ ਦਿਮਾਗ਼ ਤੁਹਾਡਾ ਖਰਾਬ ਹੋਇਆ ਹੈ?
ਮੈਂ ਪੁੱਛਣ ਆਇਆ ਸੀ, ਕਿ ਕਿਵੇਂ ਇਸ ਛੋਟੇ ਕਮਰੇ ਨੂੰ ਵੱਡਾ ਕਰਾਂ? ਤੂੰ ਉਸ ਨੂੰ ਵੀ ਛੋਟਾ ਕਰਵਾ ਰਿਹਾ ਹੈ। ਦੋ ਬੱਕਰੀਆਂ ਨੂੰ ਹੋਰ ਅੰਦਰ ਕਰ ਵਾ ਰਹਿਆ; ਸੱਤ ਬੱਚੇ ਨੇ , ਪਤਨੀ ਹੈ, ਮਾਂ ਬਾਪ ਹਨ। ਛੋਟਾ ਜਿਹਾ ਕਮਰਾ ਹੈ। ਮੈਂ ਹਾਂ, ਇੰਚ ਭਾਰ ਬੈਠਣ ਦੀ ਥਾਂ ਨਹੀਂ। ਫਕੀਰ ਨੇ ਕਿਹਾ ਮੇਰੀ ਮੰਨ ।
ਬਾਲਸੇਨ ਵੱਡਾ ਆਦਮੀ ਸੀ। ਉਹ ਗਰੀਬ ਆਦਮੀ ਉਸਦੀ ਆਗਿਆ ਟਾਲ ਵੀ ਨਾ ਸਕਿਆ। ਉਸ ਨੇ ਦੋਵੇਂ ਬੱਕਰੀਆਂ ਆਪਣੇ ਘਰ ਦੇ ਅੰਦਰ ਕਰ ਲਈਆਂ। ਉਸ ਦਿਨ ਤੋਂ ਤਾ ਘਰ ਮਹਾ ਨਰਕ ਬਣ ਗਿਆ।
ਸੱਤ ਦਿਨਾਂ ਬਾਅਦ ਪਹੁੰਚਿਆ ਕਿ ਛੁਟਕਾਰਾ ਦਿਵਾ। ਉਹ ਬੱਕਰੀਆਂ ਬਾਹਰ ਕਰਵਾ ਦੇ।
ਬਾਲਸੇਨ ਨੇ ਕਿਹਾ ਹੋਰ ਕੀ ਹੈ ਤੇਰੇ ਕੋਲ? ਉਸ ਨੇ ਕਿਹਾ ਚਾਰ ਮੁਰਗੀਆਂ ਵੀ ਹਨ। ਬਾਲਸੇਨ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ