ਘੁੰਡ ਦਾ ਅਨੋਖਾ ਫ਼ਾਇਦਾ
ਅੱਜ ਦਾ ਜਦੋਂ ਵਿਸ਼ਾ ਦੇਖਿਆ ਘੁੰਡ ਤਾਂ ਮੈਂ ਸਿੱਧਾ ਹਾ ਆਪਣੇ ਬਚਪਨ ਵਿੱਚ ਚਲਾ ਗਿਆ। ਘੁੰਡ ਦਾ ਬੜਾ ਹੀ ਫ਼ਾਇਦਾ ਹੁੰਦਾ ਸੀ। ਵੈਸੇ ਤਾਂ ਜਦੋਂ ਉਹ ਗੱਲ ਯਾਦ ਕਰਦਾ ਹਾਂ ਤਾਂ ਅੱਜ ਵੀ ਹਾਸਾ ਨਿਕਲ ਜਾਂਦਾ ਹੈ।
ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਅਸੀਂ ਵੀ ਦੂਜੇ ਬੱਚਿਆਂ ਦੇ ਵਾਂਗ ਹੀ ਛੋਟੇ- ਛੋਟੇ ਹੁੰਦੇ ਸੀ। ਮੈਂਨੂੰ ਵੀ ਦੂਜੇ ਬੱਚਿਆਂ ਵਾਂਗ ਹੀ ਮਿਠਾਈ ਖਾਣੀ ਬਹੁਤ ਵਧੀਆ ਲੱਗਦੀ ਹੁੰਦੀ ਸੀ, ਖਾਸ ਕਰਕੇ ਬਰਫ਼ੀ। ਬਰਫ਼ੀ ਅੱਜ ਕੱਲ੍ਹ ਦੇ ਵਾਂਗ ਆਮ ਨਹੀਂ ਮਿਲਦੀ ਹੁੰਦੀ ਸੀ। ਹਲਵਾਈ ਵੀ ਖਾਸ ਦਿਨਾਂ ਉੱਤੇ ਹੀ ਬਰਫ਼ੀ ਤਿਆਰ ਕਰਦੇ ਹੁੰਦੇ ਸਨ ਜਿਵੇਂ ਦੀਵਾਲੀ, ਦੁਸਹਿਰਾ, ਵਿਸਾਖੀ ਜਾਂ ਫ਼ੇਰ ਕਿਸੇ ਦੇ ਵਿਆਹ ਆਉਣ ਉੱਤੇ ਹੀ। ਘੱਟ ਮਿਲਦੀ ਹੋਣ ਕਾਰਨ ਸਵਾਦ ਬਹੁਤ ਲੱਗਦੀ ਸੀ। ਇਨ੍ਹਾਂ ਸਾਰਿਆਂ ਤੋਂ ਬਿਨਾਂ ਬਰਫ਼ੀ ਨਰਾਤਿਆਂ ਦੇ ਵਰਤਾ ਵਾਲੇ ਦਿਨਾਂ ਵਿੱਚ ਵੀ ਬਣਦੀ ਹੁੰਦੀ ਸੀ ਕਿਉਂਕਿ ਵਰਤ ਰੱਖਣ ਵਾਲੇ ਖੋਏ ਦੀ ਤਿਆਰ ਕੀਤੀ ਬਰਫ਼ੀ ਖਾਦੇਂ ਸਨ । ਦਿਲ ਸਾਡਾ ਵੀ ਬਹੁਤ ਕਰਦਾ ਹੁੰਦਾ ਸੀ ਬਰਫ਼ੀ ਖਾਣ ਨੂੰ ਪਰ ਵਰਤ ਨਾ ਰੱਖਿਆ ਹੋਣ ਕਾਰਨ ਸਾਨੂੰ ਨਹੀਂ ਮਿਲਦੀ ਸੀ ਆਖ ਦਿੰਦੇ ਸਨ ਕਿ ਵਰਤਾ ਵਾਲਿਆਂ ਲਈ ਹੀ ਹੈਂ।
ਸ਼ਾਮ ਨੂੰ ਇਸੇ ਉਮੀਦ ਵਿੱਚ ਮੰਦਰ ਜਾਣਾ ਬਈ ਪ੍ਸਾਦਿ ਵਿੱਚ ਸ਼ਾਇਦ ਬਰਫ਼ੀ ਮਿਲ ਜਾਵੇ ਪਰ ਪੰਡਿਤ ਜੀ ਜਿਹਨਾਂ ਨੇ ਚੁੰਨੀ ਲਈ ਹੁੰਦੀ ਮੇਰਾ ਮਤਲਬ ਔਰਤਾਂ ਲਈ ਹੀ ਹੁੰਦੀ ਸੀ। ਸਾਡੇ ਹਿੱਸੇ ਤਾਂ ਸਿਰਫ਼ ਫੁਲੀਆਂ ਪਤਾਸਿਆਂ ਦਾ ਪ੍ਸਾਦਿ ਹੀ ਆਉਦਾਂ, ਕਿੰਨੀਆਂ ਵੀ ਪੰਡਿਤ ਜੀ ਦੀਆਂ ਮਿੰਨਤਾਂ ਕਰਕੇ ਲੈਦੇਂ ਪਰ ਬਰਫ਼ੀ ਦਾ ਪ੍ਸਾਦਿ ਨਹੀਂ ਦਿੰਦੇ ਸਨ। ਮੇਰੇ ਚਾਚੇ ਦਾ ਛੋਟਾ ਮੁੰਡਾ ਲਵਲਾ ਬਹੁਤ ਚਲਾਕ ਸੀ। ਲਵਲੇ ਨੇ ਸਾਨੂੰ ਬਰਫ਼ੀ ਦਾ ਪ੍ਸਾਦਿ ਦਿਵਾਉਣ ਲਈ ਯੋਜਨਾ ਬਣਾਈ।
“ਜੇਕਰ ਤੁਹਾਨੂੰ ਸਾਰਿਆਂ ਨੂੰ ਪੰਡਿਤ ਜੀ ਕੋਲੋਂ ਬਰਫ਼ੀ ਦਾ ਪ੍ਸਾਦਿ ਦਵਾਵਾਂ ਤਾਂ ਮੰਨੋਗੇ। ”
“ਹੋ ਹੀ ਨਹੀਂ ਸਕਦਾ, ਪੰਡਿਤ ਬਰਫ਼ੀ ਦੇ ਦੇਵੇ”, ਮੈਂ ਅੱਗੋਂ ਜਵਾਬ ਦਿੱਤਾ।
” ਉਹ ਤੁਸੀਂ ਮੇਰੇ ਉੱਤੇ ਛੱਡ ਦਿਉ। ਤੁਸੀਂ ਸਾਰਿਆਂ ਨੇ ਜਿਵੇਂ ਮੈਂ ਕਹਿੰਦਾ ਹਾਂ ਉਵੇਂ ਕਰਨਾ ਹੈ। ”
” ਪਰ ਕਰਨਾ ਕੀ ਹੈ? ”
“ਸਾਰਿਆਂ ਨੇ ਔਰਤਾਂ ਵਾਲੇ ਕੱਪੜੇ ਪਾਉਣੇ ਹਨ। ”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ