ਚਿਰਾਂ ਮਗਰੋਂ ਸੋਸਾਇਟੀ ਵੱਲ ਗਏ ਨੇ ਕੋਠੀ ਅੰਦਰ ਝਾਤੀ ਮਾਰੀ..
ਅੰਦਰ ਕਿੰਨੇ ਸਾਰੇ ਨਿਆਣੇ ਖੇਡ ਰਹੇ ਸਨ..ਪਰ ਮਾਤਾ ਜੀ ਕਿਧਰੇ ਵੀ ਨਾ ਦਿੱਸੀ..
ਰਾਮੂ ਨੇ ਮਗਰੋਂ ਦੱਸਿਆ ਕੇ ਮਾਤਾ ਜੀ ਨੂੰ ਚੜਾਈ ਕੀਤਿਆਂ ਤਾਂ ਚਾਰ ਮਹੀਨੇ ਹੋ ਗਏ ਸਨ..ਹੁਣ ਮੇਰਾ ਟੱਬਰ ਇਸ ਕੋਠੀ ਵਿਚ ਰਹਿੰਦਾ..!
ਸੁਰਤ ਅਤੀਤ ਵੱਲ ਪਰਤ ਗਈ..
ਉਹ ਅਕਸਰ ਆਖਿਆ ਕਰਦੀ..ਵੇ ਪੁੱਤਰ ਬਾਹਰ ਇਸ ਲਈ ਨਹੀਂ ਜਾਂਦੀ ਕੇ ਕੋਈ ਖਾਲੀ ਵੇਖ ਕਬਜਾ ਹੀ ਨਾ ਕਰ ਲਵੇ..
ਪੁੱਤ ਬਾਹਰੋਂ ਇਸ ਲਈ ਨਹੀਂ ਆਉਂਦਾ ਕੇ ਓਥੋਂ ਵਾਲੇ ਤੇ ਬੈੰਕ ਕਬਜਾ ਨਾ ਕਰ ਲਵੇ!
ਰਾਮੂ ਦੱਸਣ ਲੱਗਾ ਕੇ ਨਿੱਕਾ ਸਾਬ ਜੀ ਸੰਸਕਾਰ ਮਗਰੋਂ ਕੁਝ ਦਿਨ ਇਥੇ ਰਹਿ ਕੇ ਵਾਪਿਸ ਚਲਾ ਗਿਆ ਸੀ..!
ਜਾਣ ਲੱਗਾ ਆਖ ਗਿਆ ਕੇ ਰਾਮੂ ਹੁਣ ਤੂੰ ਹੀ ਇਥੇ ਰਹੀ ਜਾ..ਓਨੀ ਦੇਰ ਤੱਕ ਜਿੰਨੀ ਦੇਰ ਤੱਕ ਮੈਂ ਰਿਟਾਇਰ ਹੋ ਕੇ ਵਾਪਿਸ ਨਹੀਂ ਪਰਤ ਆਉਂਦਾ..
ਪਰ ਮੈਨੂੰ ਪੱਕਾ ਪਤਾ ਇੱਕ ਵੇਰ ਬਾਹਰ ਗਏ ਵਾਪਿਸ ਕਿਥੇ ਪਰਤਦੇ ਨੇ..!
ਲੋਕ ਨਿੱਕੇ ਸਾਬ ਜੀ ਨੂੰ ਬੜਾ ਡਰਾਉਂਦੇ ਸਨ..ਅਖ਼ੇ ਰਾਮੂੰ ਨੇ ਪੱਕਾ ਕਬਜਾ ਕਰ ਲੈਣਾ..
ਪਰ ਮੈਂ ਆਖਿਆ ਫਿਕਰ ਨਾ ਕਰ ਸਾਬ ਜੀ..ਮੈਂ ਕਿਹੜਾ ਕੋਠੀ ਸਿਰ ਤੇ ਚੁੱਕ ਕੇ ਲੈ ਜਾਣੀ..ਮੈਂ ਤੇ ਸਿਰਫ ਇਸਦੀ ਰਾਖੀ ਹੀ ਕਰਨੀ ਏ!
ਵਾਪਿਸ ਪਰਤਦਿਆਂ ਰਾਮੂੰ ਦੇ ਆਖੇ ਬੋਲ ਮੇਰੇ ਕੰਨਾਂ ਵਿਚ ਗੂੰਝ ਰਹੇ ਸਨ..
“ਮੈਂ ਤੇ ਸਿਰਫ ਰਾਖੀ ਹੀ ਕਰਨੀ ਏ”
ਖਿਆਲ ਆਇਆ ਕੇ ਇਸ ਦੁਨੀਆ ਵਿਚ ਰਾਮੂੰ ਹੀ ਨਹੀਂ ਸਗੋਂ ਹਰ ਬੰਦਾ ਸਿਰਫ ਰਾਖੀ ਹੀ ਕਰਦਾ ਰਹਿੰਦਾ ਏ..ਕੋਠੀਆਂ ਕਾਰਾਂ ਕਿੱਲਿਆਂ ਜਮੀਨ ਜਾਇਦਾਤਾਂ ਦੀ..ਮਨ ਨੂੰ ਹਰ ਵੇਲੇ ਇਹ ਝੂਠੀ ਤਸੱਲੀ ਦਿੰਦਾ ਹੋਇਆ ਕੇ ਮੈਂ ਹੀ ਇਸਦਾ ਮਾਲਕ ਹਾਂ..!
ਫੇਰ ਇੱਕ ਦਿਨ ਇਸੇ ਤਰਾਂ ਚੋਂਕੀਦਾਰੀ ਕਰਦਾ ਹੋਇਆ ਚੁੱਪ ਚੁਪੀਤੇ ਜਹਾਨ ਵਿਚੋਂ ਕੂਚ ਕਰ ਜਾਂਦਾ ਏ..ਜੇ ਸਚੀ ਮੁਚੀ ਮਾਲਕ ਹੋਵੇ ਤਾਂ ਸਭ ਕੁਝ ਨਾਲ ਕਿਓਂ ਨਾ ਲੈ ਜਾਵੇ..!
ਬਸ ਫੜਾਂ ਮਾਰਦੇ ਹੋਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ