“ਸੇਵਾ”
ਦੀਪੋ ਹਰ ਰੋਜ ਦੀ ਸਵੱਖਤੇ ਉੱਠਦੀ ਏ ,ਘਰ ਦੇ ਕੰਮ ਕਾਰਾ ਪਹਿਲਾ ਨਾਲ਼ੋਂ ਛੇਤੀ ਨਿਬੇੜਨ ਦਾ ਯਤਨ ਕਰ ਰਹੀ ਏ ,ਬੱਚਿਆ ਨੂੰ ਕਾਹਲੀ ਨਾਲ ਜਗਾ ਕੇ ਸਕੂਲ ਜਾਣ ਲਈ ਤਿਆਰ ਕਰਦੀ ਏ ,ਤੇ ਸਕੂਲ ਵਾਲੀ ਬੱਸ ਤੇ ਛੱਡ ਕੇ ਆ ਆਪ ਨਹਾਉਣ ਚਲੀ ਜਾਂਦੀ ਏ ।ਏਨੇ ਨੂੰ ਉਸਦੇ ਪਤੀ ਵੱਲੋਂ ਉਸਨੂੰ ਅਵਾਜ਼ ਲਗਾਈ ਜਾਂਦੀ ਏ “ਮੈ ਕਿਹਾ ਸੁਣਦੀ ਏ ਦੀਪੋ ਚਾਹ ਤਾਂ ਲਿਆ ,ਜਿੰਨਾ ਚਿਰ ਚਾਹ ਦਾ ਘੁੱਟ ਅੰਦਰ ਨਾਂ ਜਾਵੇ ,ਤਾਂ ਅੱਖਾਂ ਹੀ ਨਹੀਂ ਖੁੱਲ੍ਹਦੀਆ ਮੇਰੀਆਂ ਤੇ ਨਾਲੇ ਬੇਬੇ ਬਾਪੂ ਵੀ ਜਾਗ ਗਏ ਆ ਸਾਰਿਆ ਲਈ ਲੈ ਆ ,ਇੱਕਠੇ ਪੀਂਦੇ ਹਾਂ ,ਦੋ ਤਿੰਨ ਵਾਰ ਅਵਾਜ਼ ਦੇਣ ਤੋਂ ਬਾਅਦ ਉਹ ਚੁੱਪ ਕਰ ਜਾਂਦਾ ਆ ,ਆ ਜਾਂਦੀ ਚਾਹ ਪੁੱਤ ਲੱਗੀ ਹੋਣੀ ਜਵਾਕਾਂ ਨੂੰ ਸਕੂਲ ਤੋਰਨ ਔਰਤ ਜਾਤ ਦੇ ਕਦੇ ਕੰਮ ਨਹੀਂ ਮੁੱਕਦੇ ,ਬੱਸ ਇੱਕ ਕਰੋ ਤੇ ਦੂਜਾ ਤਿਆਰ ,ਕੋਲ ਪਈ ਦੀਪੋ ਦੀ ਸੱਸ ਆਖਦੀ ਏ ,”ਆਹ ਲੋ ਚਾਹ ਦੀਪੋ ਚਾਹ ਦਾ ਭਰਿਆ ਡੋਲੂ ਤੇ ਗਲਾਸ ਲੈ ਕਮਰੇ ਵਿੱਚ ਆ ਵੜਦੀ ਏ ,ਕੀ ਗੱਲ ਆ ਅੱਜ ਸਵੱਖਤੇ ਹੀ ਸਿਰ ਪੈਰ ਵਾਹੀ ਬੈਠੀ ਆ ,ਦੀਪੋ ਵੱਲ ਵੇਖਦਾ ਹੋਇਆਂ ਉਸਦਾ ਪਤੀ ਆਖਦਾ ਏ ,ਅੱਜ ਮੱਸਿਆ ਦਾ ਦਿਹਾੜਾ ਏ ,ਨਾਲ ਦੇ ਪਿੰਡ ਦੇ ਗੁਰਦਵਾਰੇ ਬਹੁਤ ਹੀ ਭਾਰੀ ਮੱਸਿਆ ਲੱਗਦੀ ਏ ,ਤੇ ਨਾਲੇ ਸਾਡੀ ਚਾਰ ਪੰਜ ਬੀਬੀਆ ਦੀ ਸੇਵਾ ਲਾਈ ਹੋਈ ਏ ,ਕੱਲ ਜਦੋਂ ਮੈ ਗੁਰਦਵਾਰੇ ਗਈ ਤਾਂ ਬਾਬਾ ਜੀ ਨੇ ਆਪ ਅਵਾਜ਼ ਮਾਰ ਕੇ ਸਾਨੂੰ ਸੇਵਾ ਦਾ ਮੌਕਾ ਦਿੱਤਾ ,ਲੰਗਰ ਦੀ ਸੇਵਾ ਤਾਂ ਕਰਮਾਂ ਨਾਲ ਮਿਲਦੀ ਏ “ਅਸੀਂ ਉੱਥੇ ਜਾਣ ਲਈ ਤਿਆਰ ਹੋਈਆ ਹਾ ,ਬਾਬਿਆਂ ਨੇ ਬੱਸ ਤੇ ਲੈ ਕੇ ਜਾਣਾ ਏ ,ਆਹ ਫੜੋ ਚਾਹ ਪੀੳ ਤੇ ਮੈਨੂੰ ਹੋਰ ਕੁਵੇਲਾ ਨਾਂ ਕਰੋ ,ਬੱਚੇ ਸਕੂਲ ਚਲੇ ਗਏ ਨੇ,ਦੀਪੋ ਕਾਹਲੀ ਨਾਲ ਓੁੱਠ ਚਲੇ ਜਾਂਦੀ ਏ ।ਦੀਪੋ ਦੀ ਗੱਲ ਸੁਣ ਕੇ ਉਸਦਾ ਘਰਵਾਲ਼ਾ ਚਾਹ ਦਾ ਗਲਾਸ ਹੱਥ ਵਿੱਚ ਫੜ ਉਸਦੇ ਮਗਰ ਰਸੋਈ ਵਿੱਚ ਜਾ ਖਲੋਂਦਾ ਏ ,”ਦੀਪੋ ਸੇਵਾ ਤਾਂ ਠੀਕ ਏ ਪਰ ਬੇਬੇ ਥੌੜੀ ਢਿੱਲੀ ਜਿਹੀ ਏ ,ਮੈਨੂੰ ਵੀ ਖੇਤ ਕੰਮ ਆ ਜੇ ਜੇ ਤੂੰ ਅਗਲੀ ਵਾਰ ਸੇਵਾ ਤੇ ਚਲੀ ਜਾਵੇ ? ਤਾਂ ਠੀਕ ਹੋਵੇਗਾ
ਏਦਾਂ ਮਾਂ -ਪਿੳ ਨੂੰ ਢਿੱਲੇ ਮੱਠੇ ਘਰ ਛੱਡ ਕੇ ਜਾਣਾ ਠੀਕ ਨਹੀਂ ਹੋਵੇਗਾ ।ਕਿੳ? ਮੈ ਕਿੳ ਘਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jitesh Tangri
ਬਹੁਤ ਸੋਹਣੀ ਲਿਖਤ |