ਨੀਅਤ (ਪੰਜਾਬੀ ਕਹਾਣੀ)
ਮਾਂ ਦੇ ਭੋਗ ਪੈ ਜਾਣ ਦੇ ਹਫ਼ਤੇ ਬਾਅਦ ਸਨੇਹਾ ਹੋਰੀਂ ਪੰਜੇ ਭੈਣਾਂ ਇੱਕ ਵਾਰ ਫਿਰ ਪੇਕੀਂ ਗੇੜਾ ਮਾਰਨ ਆਈਆਂ ਤਾਂ ਉਹਨਾਂ ਦੇ ਚਾਹ ਪੀਣ ਉਪਰੰਤ ਉਹਨਾਂ ਦੇ ਇੱਕਲੋਤੇ ਛੋਟੇ ਭਰਾ ਨੇ ਇੱਕ ਗੁਥਲੀ ਉਨ੍ਹਾਂ ਦੇ ਸਾਹਮਣੇ ਖੋਲ ਕੇ ਰੱਖ ਦਿੱਤੀ। ਜਿਸ ਵਿੱਚ ਮਾਂ ਦੀਆਂ ਦੋ ਸੋਨੇ ਦੀਆਂ ਚੂੜੀਆਂ,ਬਾਲੀਆਂ ਦਾ ਜੋੜਾ ਤੇ ਇੱਕ ਕੋਕਾ ਸੀ।
ਭਰਾ ਨੇ ਆਪਣੀ ਇਮਾਨਦਾਰੀ ਨਾਲ ਮਾਂ ਦੀਆਂ ਸਭ ਕੀਮਤੀ ਚੀਜ਼ਾਂ ਭੈਣਾਂ ਅੱਗੇ ਰੱਖ ਦਿੱਤੀਆਂ।ਇਹ ਦੇਖ ਭੈਣਾਂ ਦੇ ਮੂੰਹ ਅੱਡੇ ਰਹਿ ਗਏ। ਆਪਣੀਆਂ ਭੈਣਾਂ ਦੇ ਉੱਤਰੇ ਮੂੰਹ ਦੇਖ ਕੇ ਭਰਾ ਨੇ ਕਿਹਾ,’ਮੈਨੂੰ ਤਾਂ ਬੇਬੇ ਦੇ ਸੰਦੂਕ ਚੋ ਇਹੀ ਮਿਲਿਆ।ਕਿਉਂ ਕੁਛ ਹੋਰ ਵੀ ਸੀ ਤਾਂ ਦੱਸਦੋ ਮੈਂ ਲੱਭ ਲੇਨਾ ‘!
ਇੰਨੇ ਚ ਉਸਦੀ ਪਤਨੀ ਆਪਣੀ ਸੱਸ ਦੇ ਕੱਪੜੇ,ਖੇਸ,ਸ਼ਾਊਲ,ਬੂਟ-ਜਰਾਬਾਂ ਤੱਕ ਮੰਜੇ ਤੇ ਰੱਖ ਆਪਣੀਆਂ ਨਣਦਾਂ ਦੇ ਸਾਹਮਣੇ ਲੈ ਆਈ। ‘ਰੁਕੋ ਜੀ,ਇਹ ਚੀਜ਼ਾਂ ਵੀ ਤਾਂ ਦੇਵੋ’ …ਕਹਿ ਉਹ ਮੰਜੇ ਦੇ ਲਾਗੇ ਖਲੋ ਗਈ।
ਸਨੇਹਾਂ ਹੋਰਾਂ ਦੇ ਹੱਥ ਤੇ ਉਸਨੇ ਦੋ-ਦੋ ਤੋਲਿਆਂ ਦੇ ਟੌਪਸ ਜੋ ਬੇਬੇ ਨੇ ਜਿਓਂਦੀ ਹੁੰਦੀ ਨੇ ਬਣਾ ਕੇ ਰੱਖੇ ਸਨ ਕੇ ਜੇ ਮੇਰੇ ਤਿੰਨ ਪੋਤੀਆਂ ਤੋਂ ਬਾਅਦ ਪੋਤਾ ਹੋਇਆ ਤਾਂ ਖੁਸ਼ੀ-ਖੁਸ਼ੀ ਆਪਣੇ ਵੱਲੋਂ ਧੀਆਂ ਨੂੰ ਦੇਵਾਂਗੀ ਤਾਂ ਕੇ ਭਰਾ ਤੇ ਪੰਜ ਭੈਣਾਂ ਦਾ ਬੋਝ ਨਾ ਬਣੇ … ਵੀ ਰੱਖ ਦਿੱਤੇ।ਸਨੇਹਾ ਹੋਰਾਂ ਦੇ ਭਰਾ ਤੇ ਭਰਜਾਈ ਨੇ ਹੋਰ ਬੱਚਾ ਨਾ ਕਰਨ ਦਾ ਫੈਸਲਾ ਜੋ ਲੈ ਲਿਆ ਸੀ।
ਭਰਾ ਤੇ ਭਰਜਾਈ ਦੁਆਰਾ ਮਾਂ ਦੀਆਂ ਚੀਜ਼ਾਂ ਨੂੰ ਬਿਲਕੁਲ ਨਾ ਲੁਕਾਉਣ ਸਗੋਂ ਹਰ ਚੀਜ਼ ਨੂੰ ਸਾਹਮਣੇ ਰੱਖ ਦੇਣ ਨਾਲ ਸਨੇਹਾਂ ਹੋਰੀਂ ਸਭ ਭੈਣਾਂ ਭਾਵੁਕ ਹੋ ਗਈਆਂ।
ਜਦੋਂ ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਹੱਥ ਨਾ ਪਾਇਆ ਤਾਂ ਉਹਨਾਂ ਦੀ ਭਰਜਾਈ ਬੋਲੀ,’ਭੈਣੋ ਇਹ ਥੋਡੀ ਮਾਂ ਦੀਆਂ ਕੀਮਤੀ ਨਿਸ਼ਾਨੀਆਂ। ਮਰਹੂਮ ਮਾਂ ਦੀਆਂ ਚੀਜ਼ਾਂ ਦੀ ਅਹਿਮੀਅਤ ਇੱਕ ਧੀ ਨੂੰ ਹੀ ਪਤਾ ਹੁੰਦੀ।ਭਾਵੇਂ ਮੈਂ ਦਾਜ ਚ ਕੁਝ ਨਹੀਂ ਲਿਆਈ ਸੀ ਪਰ ਮੇਰੀ ਮਾਂ ਨੇ ਜੋ ਵੀ ਛੋਟੀ ਮੋਟੀ ਚੀਜ਼ ਮੈਨੂੰ ਦਿੱਤੀ ਮੈਂ ਸਾਂਭ ਕੇ ਰੱਖੀ ਹੋਈ।ਇਹ ਸਭ ਬਸਤਰ,ਗਹਿਣੇ,ਜੁੱਤੇ ਤੁਹਾਡੀ ਮਾਂ ਦੀਆਂ ਨਿਸ਼ਾਨੀਆਂ ਤੁਸੀਂ ਆਪਸ ਚ ਵੰਡ ਕੇ ਲੈ ਲਵੋ।ਅਸੀਂ ਰਸੋਈ ਚ ਰੋਟੀ ਬਣਾਉਂਦੇ ਆਂ …’ ਕਹਿ ਸਨੇਹਾ ਦੀ ਭਰਜਾਈ ਤੇ ਭਰਾ ਰਸੋਈ ਚ ਚਲੇ ਗਏ।
ਜਦੋਂ ਉਹ ਰੋਟੀ ਤਿਆਰ ਕਰ ਮੁੜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ