ਕਹਾਣੀ- ਸੱਚੋ ਹੀ ਸੱਚ ਨਿਬੜੈ
ਗੁਰਮਲਕੀਅਤ ਸਿੰਘ ਕਾਹਲੋਂ
ਪੱਤਰਕਾਰ ਦਵਿੰਦਰ ਨਾਲ ਮੇਰੀ ਸਕੂਲ ਸਮੇਂ ਤੋਂ ਸਾਂਝ ਬਣੀ ਹੋਈ ਹੈ ਤੇ ਅਸੀਂ ਇਕ ਦੂਜੇ ਕੋਲ ਮਨ ਫਰੋਲਣ ਲਗਿਆਂ ਝਿਜਕ ਨਹੀਂ ਰਖਦੇ। ਉਨ੍ਹਾਂ ਦਾ ਪੁਲੀਸ ਨਾਲ ਵਾਹ ਪੈਂਣਾ ਸੁਭਾਵਕ ਗਲ ਹੈ। ਅਖਬਾਰੀ ਖਬਰਾਂ ਵਿਚ “ਵਰਦੀ ਦਾਗਦਾਰ ਹੋਈ,” ਵਾਲੀਆਂ ਸੁਰਖੀਆਂ ਅਕਸਰ ਸਾਡੀ ਨਜਰੇ ਚੜਦੀਆਂ ਰਹਿੰਦੀਆਂ ਨੇ। ਇਕ ਦੀ ਗਲਤੀ ਦਾ ਕਾਲਾ ਟਿੱਕਾ ਸਮੁੱਚੇ ਟੱਬਰ ਦੇ ਮੱਥੇ ਲਾ ਦੇਣਾ ਸਾਡੇ ਲੋਕਾਂ ਦਾ ਵਰਤਾਰਾ ਬਣ ਗਿਆ ਹੋਇਆ। ਕਿਤਾਬਾਂ ਵੀ ਇਹੀ ਕਹਿੰਦੀਆਂ ਕਿ ਇਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰਦੀ ਹੈ। ਮੈਨੂੰ ਪਤਾ ਸੀ ਕਿ ਦਵਿੰਦਰ ਪੱਤਰਕਾਰਤਾ ਵਿਚ ਜ਼ਜ਼ਬਾਤਾਂ ਨੂੰ ਅਸਲੀਅਤ ਤੋਂ ਪਾਸੇ ਰਖਣ ਦਾ ਆਦੀ ਹੈ। ਪੁਲੀਸ ਦੇ ਚੰਗੇ ਕੰਮਾਂ ਦੀ ਪ੍ਰਸੰਸਾ ਪੱਖੋਂ ਉਸਨੇ ਕਦੇ ਕੰਜੂਸੀ ਨਹੀਂ ਕੀਤੀ। ਉਹ ਪ੍ਰਸੰਸਾ ਮੇਰੇ ਹੋਰ ਦੋਸਤਾਂ ਨੂੰ ਚੁੱਭ ਜਾਂਦੀ ਸੀ। ਇਸ ਮਾਮਲੇ ਚ ਮੈਥੋਂ ਆਪਣੇ ਦੋਸਤਾਂ ਦੀ ਤਸੱਲੀ ਨਹੀਂ ਸੀ ਕਰਵਾ ਹੁੰਦੀ। ਇਸੇ ਕਾਰਣ ਮੈਂ ਆਪਣੇ ਘਰ ਸ਼ਾਮ ਵਾਲੀ ਮਹਿਫਲ ਰਖ ਲਈ ਤੇ ਦਵਿੰਦਰ ਨੂੰ ਸ਼ਾਮਲ ਹੋਣ ਲਈ ਮਨਾ ਲਿਆ। ਉਂਜ ਉਹ ਸ਼ਾਮ ਵਾਲੀਆਂ ਮਹਿਫਲਾਂ ਨੂੰ ਬਹੁਤੀ ਤਜਰੀਹ ਨਹੀਂ ਦਿੰਦਾ, ਪਰ ਇਥੇ ਉਸਨੇ ਮੇਰੀ ਪ੍ਰੇਸ਼ਾਨੀ ਸਮਝ ਲਈ।
ਦਵਿੰਦਰ ਵਲੋਂ ਸਾਰੀ ਪੁਲੀਸ ਨੂੰ ਇਕੋ ਰੱਸੇ ਨਾ ਬੰਨਣ ਦੇ ਇਕ ਵੱਡੇ ਕਾਰਣ ਦਾ ਮੈਨੂੰ ਪਹਿਲਾਂ ਪਤਾ ਸੀ। ਪਰ ਮੈਂ ਆਪਣੇ ਦੋਸਤਾਂ ਨੂੰ ਉਸਦੇ ਮੂੰਹੋ ਉਹ ਗਲ ਸੁਣਵਾਉਣੀ ਚਾਹੁੰਦਾ ਸੀ।
ਸ਼ਾਮ ਦੀਆਂ ਮਹਿਫਲਾਂ ‘ਚ ਪੈਗ ਲੈਗ ਨਾ ਹੋਣ ਤਾਂ ਉਸਤੇ ਪੰਜਾਬੀਆਂ ਦੀ ਮਹਿਫਲ ਦਾ ਠੱਪਾ ਲਾਉਣਾ ਔਖਾ ਹੋ ਜਾਂਦਾ। ਪਰ ਮੈਂ 50-50 ਵਾਲੀ ਤਰਕੀਬ ਨਾਲ ਉਸਦਾ ਹੱਲ ਸੋਚ ਲਿਆ ਸੀ। ਗਲ ਗਿਆਨ ਤੋਂ ਸ਼ੁਰੂ ਕਰਕੇ ਪੈਗਾਂ ਤਕ ਜਾਕੇ ਮੁਕਾਉਣੀ ਤੈਅ ਕਰ ਲਈ ਗਈ। ਖਬਰਾਂ ਵਿਚ ਪੁਲੀਸ ਪ੍ਰਸੰਸਾ ਦਾ ਬੁਰਾ ਮਨਾਉਣ ਵਾਲੇ ਆਪਣੇ ਦੋਸਤਾਂ ਨੂੰ ਮੈਂ ਸੱਦ ਲਿਆ। ਸਾਰਿਆਂ ਦੇ ਪਹੁੰਚਣ ਤੇ ਮੈਂ ਸਹਿਬਨ ਜਿਹਾ ਮੌਕਾ ਬਣਾਕੇ ਗਲ ਛੇੜੀ। ਦਵਿੰਦਰ ਨੂੰ ਮਕਸਦ ਪਤਾ ਸੀ। ਉਸਨੇ ਗੰਭੀਰਤਾ ਬਣਾਉਣ ਲਈ ਪੁਲੀਸ ਵਿਚਲੀਆਂ ਕਾਲੀਆਂ ਭੇਡਾਂ ਦੇ ਕੁਝ ਕਾਲੇ ਕਾਰਨਾਮੇ ਸੰਖੇਪ ਵਿਚ ਸੁਣਾਏ। ਫਿਰ ਉਸ ਖਾਸ ਘਟਨਾ ਦੀਆਂ ਤੰਦਾਂ ਜੋੜਨ ਲਈ ਅੱਖਾਂ ਮੀਟਕੇ ਆਪਣੇ ਆਪ ਨੂੰ ਅਤੀਤ ਨਾਲ ਜੋੜਿਆ ਤੇ ਲੰਮਾ ਜਿਹਾ ਸਾਹ ਭਰਕੇ ਗਲ ਤੋਰੀ ।
“ਬੀਤੀ ਸਦੀ ਦੇ ਨੌਵੇਂ ਦਹਾਕੇ ਦੌਰਾਨ ਪੰਜਾਬ ਦੇ ਕਾਲੇ ਦਿਨਾਂ ਦੀਆਂ ਯਾਦਾਂ ਸਾਡੇ ਸਾਰੇ ਹਾਣਦਿਆਂ ‘ਚੋਂ ਕਿਸੇ ਨੂੰ ਭੁਲੀਆਂ ਨਹੀਂ ਹੋਣਗੀਆਂ। ਉਹ ਅਜਿਹਾ ਦੌਰ ਸੀ ਜਦ ਲੋਕ ਮਨਾਂ ਵਿਚ ਕਲ ਦਾ ਸੂਰਜ ਵੇਖਣ ਦੇ ਭਰੋਸੇ ਨੂੰ ਖੋਰਾ ਲਗ ਗਿਆ ਸੀ। ਹੋਰਾਂ ਦੀ ਗਲ ਪਾਸੇ ਰਖਕੇ ਦਸਾਂ ਤਾਂ ਮੈਂ ਖੁਦ ਦੋ ਤਿੰਨ ਵਾਰ ਮੌਤ ਨੂੰ ਅੱਖੀਂ ਵੇਖਿਆ ਸੀ। ਜਿੰਨਾਂ ਚੋਂ ਅੱਜ ਇਕ ਘਟਨਾ ਦਸਾਂਗਾ।”
ਦਵਿੰਦਰ ਨੇ ਸਾਡੇ ਸਾਰਿਆਂ ਵਲ ਵੇਖਿਆ। ਸ਼ਾਇਦ ਉਹ ਸਾਡੀ ਗੰਭੀਰਤਾ ਤਾੜ ਰਿਹਾ ਸੀ। ਜਦ ਉਸਨੂੰ ਵਿਸ਼ਵਾਸ਼ ਹੋ ਗਿਆ ਕਿ ਸਾਰਿਆਂ ਦਾ ਧਿਆਨ ਉਸੇ ਵਲ ਹੈ ਤੇ ਅਗਲੀ ਗਲ ਸੁਣਨ ਲਈ ਉਤਾਵਲੇ ਨੇ ਤਾਂ ਉਸਨੇ ਦਸਣਾ ਸ਼ੁਰੂ ਕੀਤਾ ।
“ਸਾਲ 1988 ਦੇ ਅਪਰੈਲ ਦਾ ਦਸਵਾਂ ਦਿਨ ਸੀ ਉਹ। ਮੇਰੇ ਸਭ ਤੋਂ ਛੋਟੇ ਭਰਾ ਦਾ ਵਿਆਹ ਹੋਇਆ ਸੀ ਉਸਤੋੰ ਪਹਿਲੇ ਦਿਨ। ਉਦੋਂ ਮੁਕਲਾਵੇ ਵਜੋਂ ਵਿਆਹੀ ਜੋੜੀ ਦਾ ਕੁੜੀ ਦੇ ਪੇਕੇ ਘਰ ਫੇਰਾ ਪਵਾਏ ਜਾਣ ਦਾ ਰਿਵਾਜ ਸੀ। ਦੁਪਿਹਰ ਬਾਦ ਅਸੀਂ ਉਹ ਫੇਰਾ ਪਵਾਕੇ ਘਰ ਆ ਗਏ ਸੀ। ਸਾਡੇ ਪ੍ਰਾਹੁਣਿਆਂ ਚੋਂ ਨਾਨਕੇ, ਮਾਸੀ ਪਰਵਾਰ ਤੇ ਭੂਆ ਫੁੱਫੜ ਉਥੇ ਈ ਸਨ। ਸ਼ਾਮ ਦਾ ਹਨੇਰਾ ਪਸਰਣ ਲਗਾ ਸੀ, ਜਦ ਕਾਫੀ ਦੂਰੋਂ ਅਸਲਾਧਾਰੀ ਮੁੰਡੇ ਸਾਡੇ ਘਰਾਂ ਵਲ ਆਉਂਦੇ ਨਜਰੀਂ ਪਏ। ਉਦੋਂ ਅਸਲਾਧਾਰੀਆਂ ਦਾ ਦਿਸਣਾ ਹੀ ਖਤਰੇ ਦੀ ਘੰਟੀ ਹੁੰਦੀ ਸੀ। ਪਤਾ ਨਹੀਂ ਸੀ ਕੋਲੋਂ ਲੰਘਦਿਆਂ ਇਹ ਕਹਿਕੇ ਗੋਲੀ ਮਾਰ ਦੇਣ ਕਿ ਤੂੰ ਸਾਡੇ ਆਗੋਂ ਲੱਘਣ ਦੀ ਜੁਅਰਤ ਕਿੰਵੇ ਕੀਤੀ।
ਉਸ ਘਟਨਾ ਤੋਂ ਚਾਰ ਕੁ ਦਿਨ ਪਹਿਲਾਂ ਕੇੰਦਰੀ ਮੰਤਰੀ ਬੂਟਾ ਸਿੰਘ ਦੇ ਜਲੰਧਰ ਜਿਲੇ ‘ਚ ਜੱਦੀ ਪਿੰਡ ਵਿਚ ਉਸਦੇ ਰਿਸ਼ਤੇਦਾਰਾਂ ਦੇ ਵਿਆਹ ਮੌਕੇ ਕਈ ਲੋਕ ਮਾਰ ਦਿਤੇ ਸਨ। ਉਥੇ ਲਗੇ ਲਾਸ਼ਾਂ ਦੇ ਢੇਰ ਦੀਆਂ ਅਖਬਾਰ ‘ਚ ਛਪੀਆਂ ਫੋਟੋਆਂ ਸਾਡੀਆਂ ਅੱਖਾਂ ਮੂਹਰੇ ਤਾਜਾ ਹੋ ਗਈਆਂ । ਬੇਸ਼ੱਕ ਭਰਾ ਦਾ ਵਿਆਹ ਬਹੁਤ ਸਾਦੇ ਜਿਹੇ ਢੰਗ ਨਾਲ ਕੀਤਾ ਗਿਆ ਸੀ। ਪਰ ਉਦੋਂ ਖਾੜਕੂ ਅਖਵਾਉੰਦੇ ਇੰਨਾਂ ਅਸਲਾਧਾਰੀਆਂ ਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਸੀ। ਸਾਡੇ ਇਲਾਕੇ ਵਿਚ ਤੁਫਾਨ ਸਿੰਘ ਨਾਂਅ ਦੇ ਖਾੜਕੂ ਦਾ ਬੋਲਬਾਲਾ ਹੋਣ ਦਾ ਚੇਤਾ ਮਨਾਂ ਨੂੰ ਕੁਝ ਧਰਵਾਸ ਬੰਨਾਉਂਦਾ ਸੀ। ਆਮ ਕਰਕੇ ਉਹ ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦਾ । ਨਾਂ ਉਹ ਕਿਸੇ ਦੇ ਕਹਿਣ ਤੇ ਬਦਲੇ ਲੈਂਦਾ ਸੀ। ਖੈਰ, ਘੰਟਾ ਕੁ ਕਿਸੇ ਦੇ ਸਾਡੇ ਵਲ ਨਾ ਆਉਣ ਕਾਰਣ ਡਰ ਲੱਥਾ ਤਾਂ ਨਾਂ, ਪਰ ਧਰਵਾਸ ਜਿਹੀ ਹੋਣ ਲਗੀ ਕਿ ਆਫਤ ਟਲ ਗਈ। ਸ਼ਰਾਬ ਪੀਣ ਵਾਲਿਆਂ ਕਮਰੇ ਵਿਚ ਬੋਤਲ ਖੋਲ ਲਈ। ਵਿਆਹ ਵਾਲਾ ਚਾਅ ਤੇ ਚਹਿਲ ਪਹਿਲ ਪ੍ਰਤ ਆਈ।
ਤਦੇ,ਬਾਹਰਲੇ ਪਾਸਿਓਂ ਚਾਰ ਬੰਦੂਕਧਾਰੀ ਮੁੰਡੇ ਅੰਦਰ ਵੜਦੇ ਵੇਖ ਨਲਕੇ ਤੋਂ ਪਾਣੀ ਭਰਦੀ ਸਾਡੀ ਨਿੱਕੀ ਭੈਣ ਦੇ ਮੂੰਹੋਂ ਇੰਨਾਂ ਹੀ ਨਿਕਲ ਸਕਿਆ, “ਲਓ ਆਗੇ ਜੇ ਓਹ,” ਕਿਸੇ ਦੇ ਹੱਥੋਂ ਭਾਂਡੇ ਡਿਗਣ ਲਗੇ ਤੇ ਕਿਸੇ ਦੇ ਹੱਥੋਂ ਪਤੀਲੇ ਚੋਂ ਸਬਜੀ ਪਾਉਂਦਿਆਂ ਕੜਛੀ। ਉਹ ਦੋ ਜਣੇ ਬਾਹਰ ਖੜੇ ਰਹੇ ਤੇ ਦੋ ਅਗੇ ਨੂੰ ਆਏ।ਪਹਿਲੇ ਕਮਰੇ ਦਾ ਦਰਵਾਜਾ ਖੋਲਿਆ। ਅੰਦਰਲੇ ਸਾਰੇ ਉਠ ਖੜੋਏ ਤੇ ਉਦੋਂ ਦੇ ਵਰਤਾਰੇ ਮੁਤਾਬਕ ਫਤਿਹ ਬੁਲਾਈ। ਪਰ ਸਾਡਾ ਫੁੱਫੜ ਜਿਆਦਾ ਸ਼ਰਾਬੀ ਹੋਣ ਕਾਰਣ ਕੁਰਸੀ ਤੋਂ ਉਠਣ ਲਗਾ ਡਿਗ ਪਿਆ। ਸ਼ਰਾਬ ਵਿਰੁੱਧ ਬੁਰਾ ਭਲਾ ਕਹਿ ਉਨ੍ਹਾਂ ਅਗਲਾ ਕਮਰਾ ਖੋਲਿਆ, ਅੰਦਰ ਔਰਤਾਂ ਵੇਖਕੇ ਆਪੇ ਬੰਦ ਕਰਤਾ। ਰਸੋਈ ਚੋਂ ਪਤੀਲੇ ਦਾ ਢੱਕਣ ਚੁੱਕ ਕੇ ਵੇਖਿਆ ਤੇ ਬਾਦ ‘ਚ ਸਾਡੇ ਵਾਲੇ ਕਮਰੇ ਦੀ ਸਰਦਲ ਤੇ ਆਣ ਖੜੇ। ਅਸੀਂ ਚਾਰ ਜਣੇ ਸਾਂ ਅੰਦਰ, ਜਿੰਨਾਂ ਚੋਂ ਮੈਂ ਵੱਡਾ ਸੀ। ਆਹਟ ਹੁੰਦੇ ਈ ਅਸੀਂ ਬਾਹਰ ਵਲ ਤੱਕਿਆ, ਦੋਵੇਂ 18-20 ਸਾਲਾਂ ਦੇ ਹੋਣਗੇ। ਲੋਕਾਂ ਦੇ ਦਸੇ ਹੁਲੀਏ ਮੁਤਾਬਿਕ ਤੁਫਾਨ ਸਿੰਘ ਸੀ ਇਕ। ਦੋ ਏਕੇ 47 ਦੋਹਾਂ ਮੋਢਿਆਂ ਨਾਲ ਲਟਕੀਆਂ ਅਤੇ ਇਕ ਹੱਥ ਵਿਚ। ਦੂਜੇ ਦੇ ਹੱਥ ਤਿਆਰ ਬਰ ਤਿਆਰ AK47 ਫੜੀ ਹੋਈ। ਆਪਣੀ ਮੌਤ ਸਾਹਮਣੇ ਖੜੀ ਦੇਖਕੇ ਸ਼ਾਇਦ ਮੇਰੇ ਮਨ ਦ ਡਰ ਖਤਮ ਹੋ ਗਿਆ ਹੋਊ? ਉਹ ਗਲਾਂ ਕਹਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ