ਉਹ ਬੱਸੋਂ ਉੱਤਰਦੀਆਂ ਤਾਂ ਮਾਂ ਬੂਹੇ ਤੇ ਖਲੋਤੀ ਉਡੀਕ ਰਹੀ ਹੁੰਦੀ..
ਬਸਤੇ ਸੁੱਟ ਜੱਫੀ ਪਾਉਂਦੀਆਂ ਤੇ ਨਿੱਕੀ ਕੁੱਛੜ ਚੜੀ-ਚੜਾਈ ਹੀ ਮਾਂ ਨੂੰ ਅੰਦਰ ਤੱਕ ਲੈ ਆਉਂਦੀ..
ਰੋਜ ਦਾ ਦਸਤੂਰ ਸੀ ਇਹ!
ਅੱਜ ਉਹ ਬੂਹੇ ਤੇ ਖਲੋਤੀ ਨਾ ਦਿਸੀ ਤਾਂ ਤਿੰਨੋਂ ਮੰਮੀ-ਮੰਮੀ ਆਖਦੀਆਂ ਘਰ ਦਾ ਹਰੇਕ ਖੂੰਝਾ ਫਰੋਲਣ ਲੱਗੀਆਂ..
ਉਹ ਨੁੱਕਰ ਵਿਚ ਬੈਠੀ ਰੋ ਰਹੀ ਸੀ.!
ਕਾਫੀ ਕੋਸ਼ਿਸ਼ ਮਗਰੋਂ ਵੀ ਜਦੋਂ ਰੋਣ ਦੀ ਵਜਾ ਨਾ ਦੱਸ ਸਕੀ ਤਾਂ ਤਿੰਨੋਂ ਚੁੱਲ੍ਹੇ ਤੇ ਰੋਟੀਆਂ ਲਾਹੁੰਦੇ ਬਾਪ ਦੁਆਲੇ ਹੋ ਗਈਆਂ..!
ਉਦਾਸ ਬੈਠੇ ਨੇ ਪਹਿਲਾਂ ਤਵਾ ਹੇਠਾਂ ਲਾਹਿਆਂ..ਪਕਾ ਕੇ ਰੱਖੀਆਂ ਕੱਪੜੇ ਨਾਲ ਢੱਕੀਆਂ ਅਤੇ ਫੇਰ ਵੱਡੀ ਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ..ਬਾਕੀ ਦੋ ਵੀ ਵੱਡੀ ਦੇ ਮਗਰ ਮਗਰ ਹੋ ਤੁਰੀਆਂ..!
ਦੱਸਣ ਲੱਗਾ ਕੇ ਤੁਹਾਡੀ ਨਾਨੀ ਮਰ ਗਈ ਏ..ਰਾਤੀ ਸੁੱਤੀ ਪਈ ਉਠੀ ਨਹੀਂ..ਇਸ ਮਾਹੌਲ ਵਿਚ ਏਡੀ ਦੂਰ ਜਾ ਵੀ ਨਹੀਂ ਸਕਦੇ!
ਨਾਲ ਹੀ ਤਰਲਾ ਜਿਹਾ ਕੀਤਾ..ਇਸਨੂੰ ਸਮਝਾਓ..ਕੁਝ ਖਾ ਲਵੇ..ਸੁਵੇਰ ਦਾ ਬਿਨਾ ਕੁਝ ਖਾਦਿਆਂ ਪੀਤਿਆਂ ਰੋਈ ਜਾਂਦੀ ਏ..!
ਤਿੰਨੋ ਓਸੇ ਵੇਲੇ ਵਾ ਵਰੋਲੇ ਵਾਂਙ ਅੰਦਰ ਨੱਸ ਗਈਆਂ ਤੇ ਮਾਂ ਦਵਾਲੇ ਹੋ ਗਈਆਂ..ਭੁੰਜੇ ਬੈਠੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ