ਬੀਬੀ ਉਦਮਾਂ ਦੀ ਦੇਵੀ ਸੀ। ਅੰਮਿ੍ਤ ਵੇਲੇ ਕੇਸੀਂ ਇਸਨਾਨ ਕਰ ਉਸ ਆਪ ਵੀ ਤੇ ਮੈਨੂੰ ਵੀ ਨੁਹਾ-ਧੁਵਾ ਨਵੇਂ ਕਪੜੇ ਪਾ ਦਿੱਤੇ ।
ਉਸ ਇਕ ਝੋਲੇ ਵਿੱਚ ਥੋਮ ਦੇ ਕੁੱਝ ਮੁੱਠੇ , ਅਲਸੀ ਤੇ ਸੱਕਰ ਪਾ ਤਣੀਆਂ ਨੂੰ ਗੰਢ ਮਾਰ ਲਈ। ਦੂਸਰੇ ਵਿੱਚ ਮੇਰੇ ਕਪੜੇ ਤੇ ਕੇਸਮੇੰਟ ਦੀ ਇਕ ਕੋਰੀ ਚਾਦਰ ਰੱਖੀ ਤੇ ਛੋਹਲੇ ਪੈਰੀਂ ਤੁਰਦਿਆਂ ਨਾਨਕਿਆਂ ਵਾਲੀ ਬੱਸ ਤੇ ਆਣ ਚੜ੍ਹੀ ।
ਕੰਲੀਡਰ ਦੀ ਵਜਾਈ ਸੀਟੀ ਨਾਲ ਬੱਸ ਨੇ ਤੇ ਦੌੜਨਾ ਹੀ ਸੀ…ਪਰ ” ਇਹ ਕੀ ?” ਜਦੋਂ ਮੈਂ ਸ਼ੀਸ਼ੇ ਥਾਂਣੀ ਬਾਹਰ ਵੇਖਿਆ ਤਾਂ ਸਾਰੀ ਕਾਇਨਾਤ ਦੌੜ ਉੱਠੀ। ਜਿਵੇਂ ਕਲੀੰਡਰ ਨੇ ਸਾਰਿਆਂ ਨੂੰ ਭੱਜਣ ਲਈ ਕਹਿ ਦਿੱਤਾ ਹੋਵੇ। ਰੁੱਖ , ਟਾਂਗੇ ,ਪਸ਼ੂ ਅਤੇ ਖੇਤ ਸਭ ਭੱਜੇ ਜਾ ਰਹੇ ਸਨ। ਬਚਪਨ ਬੜਾ ਨਿਆਰਾ ਹੁੰਦਾ । ਉਸ ਉਮਰ ਵਿੱਚ ਅਧੂਰਾ ਗਿਆਨ ਵੀ ਕਈ ਤਰ੍ਹਾਂ ਦੇ ਨਜ਼ਾਰੇ ਬੰਨ ਮਨਪ੍ਰਚਾਵਾ ਕਰ ਦੇੰਦਾ।
ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਣਾ ਹੋਵੇ । ਭਲਾ ਕਿਨੂੰ ਚਾਅ ਨਹੀਂ ਚੜ੍ਹਨਗੇ !! ਮੇਰੇ ਕੋਲੋਂ ਵੀ ਇਹ ਚਾਅ ਸਾਂਭਿਆ ਨਹੀਂ ਸੀ ਸੰਭਾਲਿਆ ਜਾ ਰਿਹਾ । ਚਿਰਾਂ ਬਾਅਦ ਬੱਸ ਦਾ ਮਿਲਿਆ ਝੂਟਾ ਮੇਰੀਆਂ ਵੱਖੀਆਂ ਥਾਣੀ ਹਾਸਾ ਕੱਢੀ ਜਾ ਰਿਹਾ ਸੀ। ਮੇਰੀ ਇਸ ਅਜੀਬ ਹਰਕਤ ਨੂੰ ਵੇਖ .. ਬੀਬੀ ਨੇ ਪਟੋਕੀ ਮਾਰ ਵਰਜਦਿਆਂ ਕਿਹਾ , ” ਛੂਦੇਣ ਤਾਂ ਨਹੀ ਹੋ ਗਈ , ਤੈਨੂੰ ਅਲੋਕਾਰ ਮਜ਼ਾ ਆਉੰਦਾ , ਹਿੱਚ-ਹਿੱਚ ਕਰੀ ਜਾਂਨ਼ੀ ਏੰ।” ਪਰ ਕੁਦਰਤੀ ਖੁਸ਼ੀ ਦੇ ਪਰਵਾਹ ਨੂੰ ਕੌਣ ਰੋਕ ਸਕਿਆ । ਬੀਬੀ ਦੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ