ਆਪਾਂ ਕਿੱਥੇ ਮਿਲੇ ਸੀ
—————————————————।
ਪਿਛਲੇ ਕੁੱਝ ਕੁ ਮਹੀਨੇ ਪਹਿਲਾਂ ਫੇਸ ਬੁੱਕ ਤੇ ਇਕ ਰਿਵਾਜ ਚੱਲ ਪਿਆ ਇਕ ਦੂਜੇ ਨੂੰ ਇਹ ਪੁੱਛਣ ਦਾ
“ ਦੋਸਤੋ ਪਹਿਲੀ ਵਾਰ ਆਪਾਂ ਕਿੱਥੇ ਮਿਲੇ ਸੀ “ ।
ਇਹੋ ਜਿਹੀਆਂ ਪੋਸਟਾਂ ਪੜ੍ਹ ਕੇ ਮੈਨੂੰ ਇਕ ਪੁਰਾਣੀ ਘਟਨਾ ਯਾਦ ਆ ਗਈ । ਸੱਤਰਵਿਆਂ ਦੇ ਦਹਾਕੇ ਵਿੱਚ ਮੇਰੇ ਨਾਨਕੇ ਪਿੰਡ (ਹਰਿਆਣੇ ਵਿੱਚ )ਦੇਸੀ ਸ਼ਰਾਬ ਬੜੇ ਜ਼ੋਰ ਸ਼ੋਰ ਨਾਲ ਨਿਕਲਦੀ ਹੁੰਦੀ ਸੀ । ਪਿੰਡ ਦੇ ਇਕ ਅਤਿ ਦਰਜੇ ਦੇ ਸ਼ਰੀਫ ਮਜਬੀ ਸਿੱਖਾਂ ਦਾ ਮੁੰਡਾ ਸ਼ਰਾਬ ਕੱਢਣ ਦੇ ਗੋਰਖ ਧੰਦੇ ਵਿੱਚ ਜੁੜ ਗਿਆ । ਉਸ ਦੇ ਪਿਤਾ ਨੂੰ ਸਾਰਾ ਪਿੰਡ ਭਗਤ ਕਹਿਕੇ ਬੁਲਾਉਂਦਾ ਸੀ । ਨਵੀਂ ਪੀੜੀ ਉਸਦੇ ਅਸਲੀ ਨਾਮ ਤੋਂ ਜਾਣਦੀ ਹੀ ਨਹੀਂ ਸੀ । ਜੱਟ ਤੇ ਸੀਰੀ ਦੇ ਪਵਿੱਤਰ ਰਿਸ਼ਤੇ ਨੂੰ ਨਿਭਾਉਣ ਵਾਲੇ ਉਸ ਭਗਤ ਕਿਰਤੀ ਕਾਮੇ ਦੀ ਸਾਰੇ ਪਿੰਡ ਵਿੱਚ ਬੜੀ ਇਜ਼ਤ ਸੀ । ਭਗਤ ਦਾ ਮੁੰਡਾ ਇਹੋ ਜਿਹਾ ਸ਼ਨਿਛਰੀ ਨਿਕਲਿਆ ਕਿ ਹਰ ਚੌਥੇ ਦਿਨ ਠਾਣੇ ਵਿੱਚੋਂ ਛੁਡਵਾਉਣ ਲਈ ਭਗਤ ਨੂੰ ਲੇਲੜੀਆਂ ਕੱਢਣੀਆਂ ਪਿਆ ਕਰਨ । ਪਿੰਡ ਦੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਬੰਦੇ ਭਗਤ ਦਾ ਚੰਗਾ ਰਸੂਖ਼ ਵੇਖਕੇ ਪੈਰ ਜੁੱਤੀ ਨਾਂ ਪਾਉਦੇ, ਝੱਟ ਤੁਰ ਪੈਂਦੇ ਉਸ ਨਾਲ ਕੋਰਟ ਕਚਹਿਰੀ ਵੱਲ ।
ਇਕ ਵਾਰ ਪਿੰਡ ਦਾ ਇਕ ਵੱਡਾ ਜ਼ਿਮੀਂਦਾਰ ਦਿਹਾੜੀ ਤੇ ਕਾਮੇਂ ਪੁੱਛਣ ਲਈ ਵਿਹੜੇ ਗਿਆ । ਅੱਗੋਂ ਭੱਗਤ ਦਾ ਮੁੰਡਾ ਆਪਣੇ ਸਾਥੀਆਂ ਨਾਲ ਤਾਸ਼ ਦੀ ਬਾਜ਼ੀ ਲਾ ਰਿਹਾ ਸੀ । ਜ਼ਿਮੀਂਦਾਰ ਨੇ ਤਾਸ਼ ਵਾਲੀ ਢਾਣੀ ਨੂੰ ਪੁੱਛਿਆ , “ ਮੁੰਡਿਓ ਕੱਲ ਨੂੰ ਦਿਹਾੜੀ ਤੇ ਚੱਲੋ ਭਾਈ “ । ਤਾਸ ਖੇਡਦਿਆਂ ਵਿੱਚੋਂ ਇਕ ਨੇ ਪੁੱਛਿਆ “ ਕੀ ਕੰਮ ਐ ਜ਼ਿਮੀਂਦਾਰਾ “ ? ਸਰੋਂ ਵੱਢਣੀ ਐ, ਜ਼ਿਮੀਂਦਾਰ ਦਾ ਜਵਾਬ ਸੀ । ਭਗਤ ਦੇ ਮੁੰਡੇ ਨੇ ਪੁੱਛਿਆ, ਦਿਹਾੜੀ ਕੀ ਦੇਵੇਗਾ ਜ਼ਿਮੀਂਦਾਰਾ ? ਆਹੀ ਜਿਹੜੀ ਪਿੰਡ ਵਿੱਚ ਚਲਦੀ ਐ ਪੰਜਾਹ ਰੁਪਈਏ ।ਜ਼ਿਮੀਂਦਾਰ ਦਾ ਜਵਾਬ ਸੁਣਕੇ ਭਗਤ ਦਾ ਮੁੰਡਾ ਪੱਤਾ ਸੁੱਟ ਕੇ ਕਹਿੰਦਾ “ ਤੂੰ ਸਾਡੀ ਭੱਠੀ ਥੱਲੇ ਝੋਕਾ ਲਾ ਦੇਵੀਂ ਅਸੀਂ ਤੈਨੂੰ ਪੂਰਾ ਸੌ ਦੇ ਦਿਆਂਗੇ” । ਇਹ ਸੁਣਕੇ ਜ਼ਿਮੀਂਦਾਰ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ । ਪਹਿਲਾ ਤਾਂ ਓਹ ਭਰਿਆ ਪੀਤਾ ਪਿੰਡ ਦੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲ਼ਿਆਂ ਦੇ ਘਰ ਉਲ਼ਾਭੇ ਦੇ ਕੇ ਆਇਆ । ਆਖੇ ਤੁਹਾਡੇ ਚੰਭਲ਼ਾਏ ਹੋਏ ਸਾਨੂੰ ਅੱਖਾਂ ਦਿਖਾਉਂਦੇ ਐ । ਬੇਇਜ਼ਤੀ ਮੰਨ ਕੇ ਜ਼ਿਮੀਂਦਾਰ ਤੁਰ ਗਿਆ ਠਾਣੇ ਜੇਬ ਨੋਟਾਂ ਨਾਲ ਭਰਕੇ । ਅਗਲੇ ਦਿਨ ਭਗਤ ਦਾ ਮੁੰਡਾ ਪੁਲੀਸ ਆਉਂਦੀ ਵੇਖ ਪੱਤਰਾ ਵਾਚ ਗਿਆ ਤੇ ਪੰਜਾਬ ਦੀ ਹੱਦ ਵਿੱਚ ਜਾ ਵੜਿਆ ।
ਦਸ ਬਾਰਾਂ ਸਾਲ ਉਸ ਨੇ ਪਿੰਡ ਵੱਲ ਮੂੰਹ ਨਾਂ ਕੀਤਾ । ਭਗਤ ਪਿੰਡ ਦੇ ਨਾਲ ਲਗਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ