ਅੰਦਰ ਬਾਹਰ ਗੁਨ ਗੁਨ ਕਰਦੇ ਕਿਰਪਾਲ ਸਿੰਘ ਨੂੰ ਨਸੀਬੋ ਮਸ਼ਕਰੀਆਂ ਕਰਦੀ “ਤੇਰੀ ਕਨਕ ਦੀ ਰਾਖੀ ਮੁੰਡਿਆ ਹੁਣ ਮੈਂ ਨਾਂ ਬੈਂਦੀ “,” ਓਹ ਤੂੰ ਨਾ ਬਹਿ ,ਸਾਡੀ ਕਨਕ ਤੇ ਮੰਡੀਆ ਵਿੱਚ ਆੜਤੀਏ ਬੈਹਨਗੇ ” ਤਾਂ ਢੋਲ ਵਜਾ ਫਿਰ ” ਮੇਲੇ ਤੇ ਜਾ ਣ ਦੀ ਤਿਆਰੀ ਕਰਦੀ ਨਸੀਬੋ ਬੋਲੀ ।ਕਿਰਪਾਲ ਸਿੰਘ ਤੁਰਲੇ ਵਾਲੀ ਪੱਗ ,ਤਿੱਲੇ ਵਾਲੀ ਜੁੱਤੀ ਪਾਕੇ ਅਪਣਾ ਚਾਦਰਾ ਠੀਕ ਕਰਦਾ ਹੋਇਆ ਬੋਲਿਆ “ਐਂਵੀ ਵੱਟ ਖਾਈ ਜਾਂਦੀ ,ਫੁਲਕਾਰੀ ਵਾਲਾ ਸੂੂਟ ਤੇ ਗਹਣੇ ਸੰਦੂਕ ਵਿੱਚੋਂ ਕੱਢ ਲੈ ਤੇ ਜਲਦੀ ਜਲਦੀ ਤਿਆਰ ਹੋ ਜਾ ਤੇ ਆਪ ਕਿਰਪਾਲ ਸਿੰਘ ਸੰਮਾ ਵਾਲੀ ਸੋਟੀ ਜਮੀਨ ਤੇ ਮਾਰਦਾ ਗਾਉਣ ਲੱਗਾ “ਆਈ ਵਿਸਾਖੀ ਸੋਹਣਿਆ ਕੋਈ ਕਾਰਾ ਕਰ ਤੂੰ ,
ਢੋਲ ਨਾਂ ਵੱਜੇ ਸੋਹਣਿਆ ਤਾਂ ਪੀਪਾ ਖੜਕੂ “,
“ਨਹੀਂ ਗੋਣਾ ਆਂਉਦਾ ਤਾਂ ਨਾ ਗਾਅ ,ਐਂਵੇ ਉਡਿੱਆ ਫਿਰਦਾ ,ਜਿਵੇਂ ਕੋਈ ਜੰਗ ਜਿੱਤ ਕੇ ਆਇਆ ਹੋਵੇ”
” ਭਲ਼ੀਏ ਲੋਕੇ ,ਫਸਲ ਮੰਡੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ