ਨਿੱਕੀਏ !! ਜਦੋਂ ਤੂੰ ਛੁੱਟੀਆਂ ਵਿੱਚ ਮਿਲਣ ਆਉੰਦੀ ਏ ਤਾਂ ਸਾਨੂੰ ਵੀ ਪੀੰਘ ਪਾਉਣ ਦਾ ਚਾਅ ਚੜ੍ਹ ਜਾਂਦਾ । ਤੇਰੇ ਬਹਾਨੇ ਅਸੀਂ ਵੀ ਸਾਰਾ ਟੱਬਰ ਹੂਟੇ ਲੈ ਲੈਂਦੇ ਹਾਂ ।” ਮਾਮੇ ਨੇ ਸਿਰ ਪਲੋਸਦਿਆਂ ਪੀੰਘ ਦੀ ਯਾਦ ਤਾਜਾ ਕਰਵਾ ਦਿੱਤੀ। ਜੋ ਪਹਿਲਾਂ ਹੀ ਮੇਰੇ ਚਾਵਾਂ ਦੀ ਲਿਸਟ ਵਿੱਚ ਸੀ।
ਸਾਰੇ ਭੈਣ -ਭਰਾਵਾਂ ਤੋਂ ਨਿੱਕੀ ਹੋਣ ਕਰਕੇ ਘਰ ਵਿੱਚ ਤੇ ਨਾਨਕੇ ਮੈਨੂੰ ਨਿੱਕੀ ਕਹਿ ਕੇ ਸੱਦਦੇ ਤਾਂ ਸੱਚੀ !! ਮੈਂ ਫੁੱਲੀ ਨਾ ਸਮਾਉੰਦੀ।
ਨਿੱਕੀ ਹੋਣ ਦਾ ਇਕੋ ਵਿਗੋਚਾ ਰਹਿੰਦਾ , ਵੱਡੀ ਭੈਣ ਦੇ ਪੁਰਾਣੇ
ਲੱਥੇ ਕਪੜੇ ਬੀਬੀ ਮੈਨੂੰ ਪਵਾ ਦੇੰਦੀ । ਮੈਂ ਨਾ-ਨੁੱਕਰ ਕਰਦੀ ਤਾਂ ਅਗੋੰ ਕਹਿੰਦੀ , ” ਵੱਡੇ ਭੈਣ ਭਰਾਵਾਂ ਦੇ ਉਤਾਰੇ ਕਪੜੇ ਪਾਉਣ ਨਾਲ ਪਿਆਰ ਵੱਧਦਾ ।” ਕੀ ਵਾਕਿਆ ਹੀ ਪਿਆਰ ਵੱਧਦਾ ਹੋਵੇਗਾ ? ਜਾਂ ਬੀਬੀ ਮੈਨੂੰ ਨਿਆਣੀ ਸਮਝ ਛੱਲ ਜਾਂਦੀ । ਇਹ ਤਾਂ ਬੀਬੀ ਜਾਣਦੀ ਹੋਊ । ਪਰ ਇਕ ਗੱਲ ਪੱਕੀ ਹੈ , ਨਿੱਕੇ ਜਾਂ ਨੀਵੇਂ ਰਹਿਕੇ ਜਿਉਣ ਵਾਲੇ ਲੋਕਾਂ ਦੀਆਂ ਝੋਲੀਆਂ ਹਮੇਸ਼ਾ ਪਿਆਰ ਸਤਿਕਾਰ ਨਾਲ ਭਰੀਆਂ ਰਹਿੰਦੀਆਂ , ਉਹ ਅਲੋਚਨਾ ਤੇ ਈਰਖਾ ਤੋਂ ਵੀ ਕਾਫੀ ਹੱਦ ਤੱਕ ਬਚੇ ਰਹਿੰਦੇ ਨੇ।
ਮਾਮੇ ਸੂਤੜੀ ਦਾ ਰੱਸਾ ਕੋਠੜੀ ਚੋਂ ਕੱਢਿਆ ਤੇ ਵਿਹੜੇ ਵਿੱਚ ਲਗੀ ਨਿੰਮ ਤੇ ਚੜ੍ਹ ਪੀੰਘ ਪਾ ਦਿੱਤੀ। ਪੀੰਘ ਪੈੰਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ