ਕਿਰਸਾਨੀ ਸੰਘਰਸ਼
ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬੀ ਜਿੱਥੇ ਇਕੱਠੇ ਹੋ ਜਾਣ ਉੱਥੇ ਨਵਾਂ ਪੰਜਾਬ ਬਣਾ ਲੈਂਦੇ ਨੇ। ਇਹ ਗੱਲ ਇਸ ਅੰਦੋਲਨ ਨੇ ਬਾਖੂਬੀ ਪੇਸ਼ ਕੀਤੀ ਹੈ। ਜਿਸ ਪੰਜਾਬ ਬਾਰੇ ਮੈਂ ਅਕਸਰ ਸੁਣਿਆ ਸੀ ਉੱਥੇ ਹਿੰਮਤ, ਦਲੇਰੀ ਤੇ ਪਿਆਰ ਤਾਂ ਬਹੁਤ ਸੀ ਤੇ ਬਹੁਤ ਹੈ ਪਰ ਇਹ ਭਾਵਨਾ ਸਿਰਫ ਆਪਣੇ ਤੱਕ ਸੀਮਿਤ ਸੀ। ਜਿੰਨੇ-ਜਿੰਨੇ ਵੀ ਸਾਡੀ ਧੀ – ਭੈਣ ਤੇ ਅੱਖ ਰੱਖੀ, ਪੰਜਾਬੀਆਂ ਨੇ ਉਹਦੀ ਜੂਨ ਸੁਧਾਰੀ ਹੈ ਪਰ ਹੁਣ ਤਾਂ ਜਾਲ ਸਾਡੀ ਮਾਂ (ਧਰਤੀ ) ਨੂੰ ਸਾਡੇ ਕੋਲੋਂ ਖੋਹਣ ਲਈ ਵਿਛਾਇਆ ਗਿਆ। ਇਹ ਧਰਤੀ ਦੇ ਪੁੱਤ ਹੁਣ ਨਹੀਂ ਰੁਕਦੇ, ਇਹ ਤਾਂ ਹੁਣ ਵੈਰੀ ਨੂੰ ਸਬਕ ਸਿਖਾ ਕੇ ਹੀ ਆਉਣਗੇ। ਬਹੁਤ ਸਮੇ ਤੋਂ ਸਰਕਾਰਾਂ ਨੇ ਨੋਜਵਾਨਾਂ ਨੂੰ ਨਸ਼ੇ ਚ ਡੁੱਬੋ ਕੇ ਰਖਿਆ ਸੀ ਤਾਂ ਕਿ ਉਹ ਆਪਣਾ ਚੰਗਾ ਮਾੜਾ ਕਦੀ ਸੋਚ ਹੀ ਨਾਂ ਪਾਉਣ ਪਰ ਇਸ ਸੰਘਰਸ਼ ਨੇ ਵੀ ਉਂਹਨਾ ਨੂੰ ਨਸ਼ਾ ਕਰਾਇਆ ਉਹਨਾਂ ਦੀ ਹਿੰਮਤ, ਜਜ਼ਬੇ ਤੇ ਦ੍ਰਿੜਤਾ ਦਾ, ਕਦੀ ਨਾਂ ਥੱਕਣ ਤੇ ਟੁੱਟਣ ਦਾ ਨਸ਼ਾ।
ਜਿਹੜੇ ਹੱਥ ਜ਼ਿਆਦਾਤਰ ਮੋਬਾਇਲਾਂ ਤੇ ਫੇਸਬੁੱਕ ਤੇ ਟਵੀਟਰ ਚਲਾਉਂਦੇ ਸੀ ਅੱਜ ਉਹ ਹੱਥ ਬਜ਼ੁਰਗਾਂ, ਮਾਂਵਾਂ , ਬੱਚਿਆਂ ਤੇ ਹਰ ਲੋੜਵੰਦ ਦੀ ਮਦਦ ਚ ਜੁੱਟੇ ਹਨ। ਇਸ ਤੋਂ ਵੱਡੀ ਜਿੱਤ ਹੋਰ ਕੀ ਹੋ ਸਕਦੀ ਹੈ ਕਿ ਜਿਸ ਦੇਸ਼ ਚ ਸਰਕਾਰਾਂ ਨੇ ਲੋਕਾਂ ਨੂੰ ਧਰਮ ਦੇ ਨਾਂ ਤੇ ਆਪਸ ਚ ਲੜਾ ਕੇ ਇਕ ਦੂਜੇ ਦੇ ਖ਼ਿਲਾਫ਼ ਕੀਤਾ ਹੋਇਆ ਸੀ ਅੱਜ ਉਸੇ ਦੇ ਬਦੌਲਤ ਹਰ ਧਰਮ-ਜਾਤ ਦੇ ਲੋਕ ਇਕਜੁਟ ਹੋ ਕੇ ਸੇਵਾ ਕਰ ਰਹੇ ਨੇ ਤੇ ਲ਼ੰਗਰ ਛੱਕ ਰਹੇ ਹਨ ਕਿਉਕਿ ਉਹ ਕਦੀ ਵੀ ਇਕ ਦੂਜੇ ਤੋਂ ਵੱਖ ਨਹੀਂ ਸੀ ਬੱਸ ਦੂਰ ਸੀ ਤੇ ਅੱਜ ਇਕ-ਮਿਕ ਹੋ ਗਏ ਨੇ।
ਅੱਵਲ ਅਲਾਹ ਨੂਰ ਉਪਾਇਆ ਕੁਦਰਤ ਕੇ ਸਬ ਬੰਦੇ।।
ਏਕ ਨੂਰ ਤੇ ਸਬ ਜਗ ਉਪਜਿਆ ਕਉਨ ਭਲੇ ਕਿ ਮੰਦੇ।।
ਇਸ ਅੰਦੋਲਨ ਨੇ ਇਤਿਹਾਸ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Amandeep
Thanks ji
Jasmeen
Nice words
Amandeep
Thanks for sharing my story