ਵੀਰਿਆ !! ਹੁਣ ਤੂੰ ਮੈਨੂੰ ਬੱਸੇ ਚਾੜ੍ਹ ਆ , ਕਿਤੇ ਆਖਰੀ ਬੱਸ ਨਾ ਨਿਕਲ ਜਾਏ।” ਬੀਬੀ ਨੇ ਵਾਪਸੀ ਦੀਆਂ ਤਿਆਰੀਆਂ ਕੱਸ ਲਈਆਂ । “ਲਓ ਕਰ ਲੋ ਗੱਲ , ਬੀਬੀ ਤੂੰ ਆਈ ਕਦੋਂ ਤੇ ਚਲੀ ਕਦੋਂ …ਜਾ ਅਸੀ ਨਹੀਂ ਤੇਰੇ ਨਾਲ ਬੋਲਣਾ । ਤੂੰ ਤੇ ਪੇਕਿਆਂ ਨੂੰ ਹੱਥ ਲਾਉਣ ਆਉੰਦੀ ਏ। ਤੇਰੇ ਭਤੀਜੇ -ਭਤੀਜੀਆਂ ” ਭੂਆ ਆਈ ਰੌਣਕ ਲਿਆਈ” ਦੇ ਸੋਹਲੇ ਗਾਉਂਦੇ ਫਿਰਦੇ ਨੇ । ਅਸੀਂ ਸੋਚਿਆ ਬੀਬੀ ਆਊ ਤਾਂ ਸਾਰੇ ਰਾਤ ਨੂੰ ਇੱਕਠਿਆਂ ਬਹਿ ਦੁੱਖ +ਸੁੱਖ ਫੋਲਾਂਗੇ ਨਾਲੇ ਬਾਤਾਂ ਪਾਵਾਂਗੇ….
ਪਰ ਤੂੰ ਅੋਹ ਗਈ ਤੇ ਅੋਹ ਗਈ ਹੋ ਚਲੀ ਏੰ । ਸੱਚ ਦੱਸੀਂ ਕਿੰਨੇ ਸਾਲ ਹੋ ਗਏ ਪੇਕਿਆਂ ਦੇ ਘਰ ਰਾਤ ਰਹੀ ਨੂੰ । ਅੱਜ ਦੀ ਰਾਤ ਰਹਿ ਜਾ …ਸਵੇਰੇ ਚੜ੍ਹਾ ਦਿਆਂਗੇ ਬੱਸੇ ….ਕਿਤੇ ਨਹੀਂ ਘਿਓ ਦਾ ਘੜਾ ਡੁੱਲ ਚਲਿਆ ……ਜੇ ਡੁੱਲ ਵੀ ਜਾਊ ਤਾਂ ਦੇਕੇ ਤੋਰਾਂਗੇ….ਘਰਾਂ ਚੋਂ ਰੋਜ਼ – ਰੋਜ਼ ਨਹੀਂ ਨਿਕਲਿਆ ਜਾਂਦਾ ।” ਮਾਮੇ ਨੇ ਨਿਹੋਰਾ ਸੁੱਟਦਿਆਂ ਬੀਬੀ ਨੂੰ ਰਾਤ ਰੁੱਕਨ ਦਾ ਵਾਸਤਾ ਪਾਇਆ ।
ਮਾਂ ਜਾਇਆ ਵੀਰਾ !! ਮਾਪਿਆਂ ਘਰੇ ਰਹਿਣ ਨੂੰ ਕਿਹੜੀ ਧੀ ਦਾ ਜੀਅ ਨਹੀਂ ਕਰਦਾ ……..ਪਰ ਦੋਵੇਂ ਲਵੇਰੀਆਂ ਮੇਰੇ ਹੱਥ ਤੇ ਪਈਆਂ ਨੇ …..ਤੇਰੇ ਭਾਈਏ ਨੂੰ ਨੇੜੇ ਨਹੀਂ ਫ਼ੜਕਣ ਦੇੰਦੀਆਂ।
ਬੀਬੀ ਆਪਣਾ ਝੋਲਾ ਲਭਦੀ ਫਿਰੇ ..ਝੋਲਾ ਤਾਂ ਜੀਤੋ ਨੇ ਪਹਿਲਾਂ ਹੀ ਸੰਦੂਖਾਂ ਪਿਛੇ ਲੁੱਕਾ ਛੱਡਿਆ ਸੀ। ਜੀਤੋ ਨੂੰ ਬੂਹੇ ਓਹਲੇ ਖਚਰਾ ਹੱਸਦਿਆਂ ਵੇਖ ਬੀਬੀ ਨੇ ਜੱਫੀ ਵਿੱਚ ਲੈਦਿਆਂ ਵਾਅਦਾ ਕੀਤਾ …….ਮੇਰੀ ਲਾਡਲੀ ਧੀ , ” ਝੋਲਾ ਦੇ-ਦੇ ਅਗਲੀ ਵਾਰੀ ਮੈਂ ਦੋ ਰਾਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ