ਹੁਣ ਤਾਂ ਕਿਹੜੀਆਂ ਪੜ੍ਹਾਈਆਂ
ਪੜ੍ਹਾਈਆਂ ਤਾਂ ਸਾਡੇ ਵੇਲੇ ਹੁੰਦੀਆਂ ਸੀ
ਜਦੋਂ ਸਕੂਲ ਦੀ ਸੁਰਆਤ ਹੀ ਲੱਫੜ ਤੋਂ ਹੁੰਦੀ ਸੀ
ਸਾਡੇ ਸਮਿਆ ਚ ਜੇਕਰ ਪੰਜ ਚਾਰ ਦਿਨ ਸਕੂਲੋਂ ਕੁੱਟ ਨਾ ਪੈਣੀ ਤਾਂ ਘਰ-ਦੇ ਮਾਸਟਰਾਂ ਕੋਲ ਪਹੁੰਚ ਜਾਂਦੇ ਸੀ ਤੁਸੀ ਤਾਂ ਜਵਾਕਾਂ ਨੂੰ ਕੁਝ ਕਹਿੰਦੇ ਹੀ ਨਹੀਂ ਇਹ ਤਾਂ ਸ਼ਰਾਰਤਾਂ ਹੀ ਬਹੁਤ ਕਰਦੇ ਨੇ
ਜੇਕਰ ਕਿਸੇ ਬੱਚੇ ਨੇ ਸਕੂਲ ਵਿੱਚ ਕੋਈ ਹਰਕਤ ਜਾ ਸ਼ਰਾਰਤ ਕਰਨੀ ਪਹਿਲਾ ਮਾਸਟਰਾਂ ਤੋਂ ਕੁੱਟੀ ਫੇਰ ਘਰ-ਦਿਆਂ ਤੋਂ
ਜਦੋਂ ਮਾਸਟਰਾਂ ਨੇ ਕਹਿਣਾ ਕੱਲ ਨੂੰ ਆਵਦੇ ਮਾਂ ਪਿਓ ਨੂੰ ਸੱਦਕੇ ਲਿਆਇਓ ਤਾਂ ਮੌਤ ਪੈ ਜਾਣੀ ਵਈ ਹੁਣ ਪਟਾਕੇ ਪੈਣਗੇ
ਜਦ ਕਿਸੇ ਦਾ ਮਾਂ ਬਾਪ ਸਕੂਲ ਆ ਜਾਂਦਾ ਸੀ ਜੇਕਰ ਮਾਸਟਰਾਂ ਬੱਚੇ ਦੀ ਕੋਈ ਸ਼ਿਕਾਇਤ ਲਾ ਦੇਣੀ ਤੁਹਾਡਾ ਬੱਚਾ ਗਲਤ ਹੈ ਕਈ ਵਾਰ ਤਾਂ ਮਾਂ ਪਿਓ ਉੱਥੇ ਹੀ ਧਨੇਸੜੀ ਦੇ ਦਿੰਦੇ ਸੀ ਨਹੀਂ ਘਰੇ ਆਏ ਦੇ ਤਾਂ ਛਿੱਤਰ ਪੌਲਾ ਪੱਕਾ ਹੁੰਦਾ ਸੀ ਗਾਹਲਾ ਵੀ ਪੂਰੀਆ ਪੈਣੀਆ ਮਾਂ ਪਿਓ ਨੇ ਕਹਿਣਾ ਸਾਡੀ ਬੇਇਜ਼ਤੀ ਕਰਵਾ ਦਿੱਤੀ
ਸਵੇਰ ਦੇ ਸਮੇਂ ਸਕੂਲ ਦੀ ਸੁਰਆਤ ਪ੍ਰਮਾਤਮਾ ਦੇ ਨਾਮ ਤੋਂ ਹੋਣੀ ਸਾਰਿਆ ਨੇ ਲਾਇਨਾ ਚ ਹੱਥ ਜੋੜ ਕੇ ਜਦੋਂ ਦਹਿ ਸਿਵਾ ਵਰ ਮੋਹੈ ਪੜ੍ਹਣਾ ਤਾਂ ਸਭ ਨੇ ਰੱਬ ਨਾਲ ਜੁੜ ਜਾਣਾ ਤੇ ਸਾਰਿਆ ਦੀ ਅਵਾਜ਼ ਅਕਾਸ਼ ਨੂੰ ਵੀ ਮਹਿਕਣ ਲਾ ਦਿੰਦੀ ਸੀ
ਸਾਡੇ ਲਈ ਲੱਕੜ ਦੀ ਫੱਟੀ ਤੇ ਸਲੇਟ ਕਿਸੇ ਸੋਨੇ ਦੇ ਗਹਿਣੇ ਤੋਂ ਘੱਟ ਨਹੀਂ ਹੁੰਦੀ ਸੀ ਪੂਰਾ ਸ਼ਿੰਗਾਰ ਸ਼ਿੰਗਾਰ ਕੇ ਰੱਖਣਾ ਫੱਟੀਆਂ ਨੂੰ
ਜਦੋਂ ਮਾਸਟਰ ਪੜਾਉਂਦੇ ਸੀ ਬੱਚਿਆ ਦੀ ਅਵਾਜ਼ ਸਾਰੇ ਪਿੰਡ ਵਿੱਚ ਸੁਣਦੀ ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
ajj kl ty j koi teacher bache nu thapad v mar dave ta case ho janda