ਪੁਨੀਤ ਜਦੋਂ ਵੀ ਕਿਸੇ ਗੁੱਟ ‘ਤੇ ਰੱਖੜੀ ਬੰਨ੍ਹੀ ਵੇਖਦਾ ਤਾਂ ਦਿਲੋਂ ਇੱਕ ਹੂਕ ਜਿਹੀ ਉੱਠਦੀ , ਉਸੇ ਪਲ ਹੱਥ ਜੋੜ ਰੱਬ ਅੱਗੇ ਅਰਦਾਸ ਕਰਦਾ ਰੱਬਾ ਮੈਨੂੰ ਵੀ ਇੱਕ ਨਿੱਕੀ ਜਿਹੀ ਭੈਣ ਦੇ ਦੇ , ਜਿਹੜੀ ਮੇਰੇ ਗੁੱਟ ‘ਤੇ ਵੀ ਰੱਖੜੀ ਸਜਾਵੇ ।ਸੁਪਨਿਆਂ ਵਿੱਚ ਵੀ ਉਹ ਨਿੱਕੀ ਭੈਣ ਨੂੰ ਆਪਣੇ ਅੱਗੇ ਪਿੱਛੇ ਤੁਰੀ ਫਿਰਦੀ ਵੇਖਦਾ । ਸਕੂਲ ਵਿੱਚ ਆਪਣੇ ਕਿਸੇ ਜਮਾਤੀ ਨੂੰ ਆਪਣੀ ਨਿੱਕੀ ਭੈਣ ਨਾਲ਼ ਸਕੂਲ ਆਉਂਦਿਆਂ ਵੇਖਦਾ ਤਾਂ ਉਸੇ ਪਲ ਮਨ ਹੀ ਮਨ ਅਰਦਾਸ ਕਰਨ ਲੱਗ ਜਾਂਦਾ । ਉਸਦੇ ਪਾਪਾ ਇਕੱਲੇ ਹੀ ਸਨ ਕੋਈ ਹੋਰ ਭੈਣ ਭਰਾ ਨਹੀਂ ਸੀ ,ਸ਼ਾਇਦ ਇਸੇ ਕਰਕੇ ਘਰ ਵਿੱਚ ਪੁਨੀਤ ਦਾ ਹੋਰ ਕੋਈ ਭੈਣ ਭਰਾ ਹੋਣ ਦੀ ਗੱਲ ਕਿਸੇ ਨੇ ਗਹੁ ਨਾਲ ਵਿਚਾਰੀ ਹੀ ਨਹੀਂ ਸੀ। ਪਰ ਪੁਨੀਤ ਦੀਆਂ ਨਿੱਕੀ ਭੈਣ ਲਈ ਕੀਤੀਆਂ ਅਰਦਾਸਾਂ ਸ਼ਾਇਦ ਰੱਬ ਨੇ ਸੁਣ ਲਈਆਂ ਸਨ । ਹੁਣ ਉਨ੍ਹਾਂ ਦੇ ਘਰ ਵੀ ਇੱਕ ਨਿੱਕਾ ਜਿਹਾ ਜੀਅ ਆਉਣ ਵਾਲਾ ਸੀ । ਪਰ ਪੁਨੀਤ ਹਰ ਵੇਲੇ ਇਹ ਸੋਚ ਕੇ ਡਰਿਆ ਰਹਿੰਦਾ ਕਿਧਰੇ ਰੱਬ ਉਸ ਨੂੰ ਫਿਰ ਭਰਾ ਨਾ ਦੇ ਦੇਵੇ , ਤੇ ਉਸ ਦੀਆਂ ਅਰਦਾਸਾਂ ਹੋਰ ਜ਼ਿਆਦਾ ਵੱਧ ਜਾਂਦੀਆਂ । ਉਸ ਨੇ ਤਾਂ ਆਪਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ