ਅੱਧੀ ਛੁੱਟੀ ਵੇਲੇ ਉਹ ਘੜੀ ਲਾਹ ਕੇ ਬਸਤੇ ਵਿਚ ਪਾ ਜਾਇਆ ਕਰਦਾ..!
ਮੌਕਾ ਪਾ ਕੇ ਇੱਕ ਦਿਨ ਚੋਰੀ ਕਰ ਲਈ..
ਹੁਣ ਸ਼ਸ਼ੋਪੰਝ ਵਿਚ ਸਾਂ..ਲੁਕਾਵਾਂ ਕਿਥੇ?..ਕਾਹਲੀ ਵਿਚ ਜੁਰਾਬ ਅੰਦਰ ਪਾ ਲਈ!
ਅਗਲਾ ਪੀਰੀਅਡ ਮਾਸਟਰ ਸਵਰਨ ਸਿੰਘ ਦਾ ਸੀ..!
ਹਰ ਪਾਸੇ ਦੋਹਾਈ ਮੱਚੀ ਹੋਈ ਸੀ..
ਉਸਨੇ ਆਉਂਦਿਆਂ ਹੀ ਸਾਰੇ ਇੱਕ ਲਾਈਨ ਵਿਚ ਖੜੇ ਕਰਾ ਲਏ!
ਪਹਿਲਾਂ ਪਿਆਰ ਨਾਲ ਪੁੱਛਿਆ..ਸਾਰੇ ਨਾਂਹ ਕਰ ਗਏ..ਫੇਰ ਸਾਰਿਆਂ ਦੀਆਂ ਅੱਖਾਂ ਬੰਦ ਕਰਾ ਕੰਧ ਵੱਲ ਨੂੰ ਮੂੰਹ ਕਰ ਖੜੇ ਕਰਾ ਲਏ..!
ਆਖਿਆ ਕੰਨਾਂ ਵਿਚ ਵੀ ਉਂਗਲਾਂ ਦੇ ਲਵੋ..ਜਿਸਨੇ ਵੀ ਅੱਖਾਂ ਖੋਲੀਆਂ..ਜੁੱਤੀ ਫਿਰੂ ਤੇ ਨਾਲ-ਨਾਲ ਸਕੂਲੋਂ ਵੀ ਕੱਢਿਆ ਜਾਊ..!
ਫੇਰ ਖੁਦ ਕੱਲੇ ਕੱਲੇ ਦੀ ਤਲਾਸ਼ੀ ਲਈ..ਮੇਰੀ ਵਾਰੀ ਆਈ..ਮੁੜਕੋ-ਮੁੜਕੀ ਹੋਏ ਦੇ ਹੱਥ ਕੰਬੀ ਜਾਣ..ਉਸਨੇ ਹੌਲੀ ਜਿਹੀ ਜੁਰਾਬ ਅੰਦਰੋਂ ਕੱਢ ਲਈ..ਪਰ ਬਾਕੀ ਰਹਿ ਗਿਆ ਦੀ ਤਲਾਸ਼ੀ ਲੈਣੀ ਬੰਦ ਨਹੀਂ ਕੀਤੀ..!
ਜਿਸਦੀ ਗਵਾਚੀ ਸੀ ਉਹ ਬੜਾ ਖੁਸ਼..
ਪਰ ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਹੋਈ ਕੇ ਚੋਰ ਕੌਣ ਸੀ!
ਛੁੱਟੀ ਮਗਰੋਂ ਕੋਲ ਸੱਦ ਲਿਆ..ਆਖਣ ਲੱਗੇ..ਪੁੱਤਰਾ ਮੁੜਕੇ ਇੰਝ ਨਾ ਕਰੀਂ..ਤੇਰੇ ਪਿਓ ਨੂੰ ਪਤਾ ਲੱਗਾ ਤਾਂ ਸ਼ਰਮ ਨਾਲ ਉਂਝ ਹੀ ਮਰ ਜੂ..!
ਮਗਰੋਂ ਮੈਂ ਫ਼ੂਡ ਸਪਲਾਈ ਦੇ ਮਹਿਕਮੇਂ ਵਿੱਚ ਅਫਸਰ ਲੱਗ ਗਿਆ..
ਹਰ ਪਾਸੇ ਕੁਰੱਪਸ਼ਨ ਦਾ ਹੀ ਬੋਲਬਾਲਾ..ਪਰ ਜਦੋਂ ਵੀ ਕੋਈ ਐਸੀ ਵੈਸੀ ਕਮਾਈ ਲਾਗੇ ਆਉਣ ਲੱਗਦੀ ਮਾਸਟਰ ਸਵਰਨ ਸਿੰਘ ਦਿਸ ਪਿਆ ਕਰਦਾ..!
ਅੱਜ ਉਸਦੇ ਸੰਸਕਾਰ ਤੇ ਗਿਆ..ਮੈਂ ਰੋਈ ਜਾ ਰਿਹਾ ਸਾਂ ਤੇ ਉਹ ਮੜੀ ਤੇ ਪਿਆ ਵੀ ਉਂਝ ਹੀ ਖੁਸ਼ ਸੀ ਜਿੱਦਾਂ ਕਿੰਨੇ ਵਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ