ਹੱਸਦੇ ਭਾਈ ਦੀ ਦੁਕਾਨ
ਨਵਾਂਸ਼ਹਿਰ ਗੁਲਸ਼ਨ ਬਜ਼ਾਰ ਵਿੱਚ ਇਕ ਪਹਾੜੀਏ ਦੀ ਪਕੌੜਿਆਂ ਦੀ ਦੁਕਾਂਨ ਹੈ ।ਬਹੁਤ ਸੁਆਦੀ ਪਕੌੜੇ ਬਣਾਉਂਦਾ ਉਹ , ਖਾਸਕਰ ਪੁਦੀਨੇ ਦੀ ਚੱਟਣੀ ।ਅਸੀਂ ਅਕਸਰ ਉਸ ਕੋਲੋਂ ਪਕੌੜੇ ਲਿਆਂਉਦੇ ਸਾਂ । ਦੋ ਚਾਰ ਪੀਸ ਤਾਂ ਉਹ ਸੁਆਦ ਚੈੱਕ ਕਰਵਾਉਂਦਾ ਮੁਫ਼ਤ ਵਿੱਚ ਹੀ ਖੁਆ ਦਿੰਦਾ ਸੀ । ਹਰ ਵੇਲੇ ਉਸਦੇ ਚਿਹਰੇ ਤੇ ਹਾਸਾ ਫੈਲਿਆ ਰਹਿੰਦਾ ।ਇਸ ਲਈ ਸਾਡੇ ਜੁਆਕਾਂ ਨੇ ਉਸਦੀ ਦੁਕਾਨ ਦਾ ਨਾਂਅ ਹੀ ਹੱਸਦੇ ਹੱਸਦੇ ਭਾਈ ਦੀ ਦੁਕਾਂਨ ਰੱਖ ਲਿਆ ਸੀ। ਅਕਸਰ ਜਦੋਂ ਪਕੌੜੇ ਖਾਣ ਨੂੰ ਦਿਲ ਕਰਦਾ ਘਰ ਵਿੱਚ ਇਹੀ ਕਿਹਾ ਜਾਂਦਾ ਕਿ ਹੱਸਦੇ ਹੱਸਦੇ ਭਾਈ ਤੋਂ ਲੈ ਆਓ।
ਇਕ ਵਾਰ ਦੀ ਗੱਲ ਹੈ ਘਰ ਵਿੱਚ ਅਸੀਂ ਮੀਆਂ ਬੀਵੀ ਹੀ ਸਾਂ ਬੇਟਾ ਕਿਧਰੇ ਗਿਆ ਹੋਇਆ ਸੀ । ਇੰਨੇ ਨੂੰ ਪ੍ਰਾਹੁਣੇ ਆ ਗਏ । ਮੈਂ ਅਜੇ ਸੋਚ ਹੀ ਰਿਹਾ ਸਾਂ ਕਿ ਬਾਜ਼ਾਰ ਤੋਂ ਉਹਨਾਂ ਦੇ ਖਾਣ ਵਾਸਤੇ ਕੁਝ ਲਿਆਉਣ ਲਈ ਕਿਸਨੂੰ ਭੇਜਾਂ , ਬੇਟੇ ਦਾ ਦੋਸਤ ਜੀਤੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ