ਉਹ ਕੀ ਹਾਲ ਆ ਬਲਦੇਵ ਸਿਹਾਂ ?
ਬਹੁਤ ਵਧੀਆ ਲਾਲਾ ਜੀ।ਤੁਸੀਂ ਦੱਸੋ ਕੀ ਹਾਲ ਚਾਲ ਨੇ?
ਸਭ ਕਿਰਪਾ ਮਾਤਾ ਰਾਣੀ ਦੀ।ਦੋਵੇਂ ਮੁੰਡੇ ਅਮਰੀਕਾ ਚਲੇ ਗਏ ਨੇ , ਤੇ ਅਸੀਂ ਦੋਵੇਂ ਜੀਅ ਵਧੀਆ ਤੋਰੀ ਫੁਲਕਾ ਖਾਈ ਜਾ ਰਹੇ ਹਾਂ।
ਲਾਲਾ ਜੀ ਮੁੰਡੇ ਦੇ ਕੰਮਕਾਰ ਨੂੰ ਲੈ ਕੇ ਤੇ ਮੈਂ ਬੜੀ ਦੁਬਿਧਾ ਚ ਆ ।
ਕਿਉਂ ! ਕੀ ਗੱਲ ਹੋਗੀ ਬਈ ?
ਲਾਲਾ ਜੀ ਮੁੰਡੇ ਨੂੰ ਏਨਾ ਪੜ੍ਹਾ ਲਿਖਾ ਤਾਂ ਦਿੱਤਾ ਏ, ਪਰ ਹੁਣ ਕੋਈ ਕੰਮ ਕਰਦਾ ਸਿਲਸਿਲਾ ਜਿਹਾ ਨਹੀਂ ਬਣ ਰਿਹਾ।
ਲੈ ! ਬਲਦੇਵ ਸਿੰਹਾ, ਇਸ ਚ ਦੁਬਿਧਾ ਵਾਲੀ ਕਿਹੜੀ ਗੱਲ ਐ ਭਲਾ? ਲਾ ਅਾਪਣੇ ਜੀਟੀ ਰੋਡ ਵਾਲੇ ਦੋ ਕਿੱਲੇ ਕਿਸੇ ਬਿਲੇ ਤੇ ਮੁੰਡੇ ਨੂੰ ਠੀਕ ਠਾਕ ਜਿਹਾ ਹਸਪਤਾਲ ਖੋਲ ਦੇ । ਪੈਸੇ ਤਾਂ ਤੇਰੇ ਸਾਲ ਚ ਮੁੜ ਆਊ।
ਪਰ ਲਾਲਾ ਜੀ ! ਮੁੰਡੇ ਨੂੰ ਤਾਂ ਡਾਕਟਰੀ ਦਾ ਅਲਫ਼ ਬੇ ਨਹੀਂ ਆਉਂਦਾ, ਫਿਰ ਹਸਪਤਾਲ ਕਿਵੇਂ ਖੋਲ ਦਿਆਂ ।
ਲੈ , ਹੈ ਕਮਲਾ! ਸਾਰੇ ਵੱਡੇ ਵੱਡੇ ਹਸਪਤਾਲਾਂ ਦੇ ਮਾਲਕ ਆਪ ਕਿਤੇ ਡਾਕਟਰ ਥੋੜ੍ਹਾ ਆ । ਤਨਖਾਹਾਂ ਤੇ ਸਟਾਫ਼ ਰੱਖਿਆ ਏ , ਤੇ ਜਦੋਂ ਕੋਈ ਖ਼ਾਸ ਆਪ੍ਰੇਸ਼ਨ ਕਰਨਾ ਹੋਵੇ ਤਾਂ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਬੁਲਾ ਲੈਂਦੇ ਨੇ ਖਰਚਾ ਦੇ ਕੇ।
ਲਾਲਾ ! ਕੰਮ ਤਾਂ ਵਧੀਆ ਇਹ ਵੈਸੇ , ਪਰ ਸ਼ੁਰੂ ਚ ਖਰਚਾ ਮੋਟਾ ਲੱਗ ਜਾਣਾ , ਕੋਈ ਹੋਰ ਕੰਮ ਦੀ ਸਲਾਹ ਦਿਓ ਹਾਂ ਫੇਰ।
ਬਲਦੇਵ ਸਿੰਹੁ ! ਫਿਰ ਇਵੇਂ ਕਰ , ਕੇ ਕਾਕੇ ਨੂੰ ਪ੍ਰਾੲੀਵੇਟ ਸਕੂਲ ਖੋਲ ਦੇ। ਪੈਸਾ ਕਿਧਰੋਂ ਕਿਧਰੋਂ ਆਉਂਦਾ ਪਤਾ ਈ ਨੀ ਲਗਦਾ | ਜਦੋ ਮਰਜੀ ਜੋ ਮਰਜੀ ਬਿਲ ਲਾ ਕੇ ਭੇਜ ਦਿਓ ਬੱਚਿਆਂ ਦੇ ਮਾਪਿਆਂ ਨੂੰ , ਦੇਣੇ ਹੀ ਪੈਣੇ ਨੇ । ਸਕੂਲ ਦੀ ਹਰ ਸ਼ੈਅ ਚੋ ਕਮਾਈ ਆ ਬਲਦੇਵ ਸਿਆਂ । ਕਾਪੀਆਂ ਕਿਤਾਬਾਂ ਚੋ ਕਮੀਸ਼ਨਾ , ਨਿਆਣਿਆਂ ਦੀਆ ਬਰਦੀਆਂ ਵੀ ਆਪਣੇ ਮਨ ਮਰਜੀ ਦੇ ਰੇਟਾਂ ਤੇ ਵੇਚਿਓ ਭਾਵੇ ।
ਨਈ ਲਾਲਾ ਜੀ ! ਖਰਚਾ ਤਾ ਏਸ ਕਮ ਚ ਵੀ ਚੋਖਾ ਲਗ ਜਾਣਾ । ਕੋਈ ਹੋਰ ਕੰਮ ਦੀ ਸਲਾਹ ਦਿਓ ਹਾਂ ।
ਤਾਂ ਫੇਰ ਸਰਪੰਚੀ ਲੜਾ ਦੇ ਕਾਕੇ ਨੂੰ । ਏਸ ਕਾਰੋਬਾਰ ਚ ਵੀ ਪੈਸਾ ਈ ਪੈਸਾ ਆ l ਇਕ ਅੱਧ ਗ੍ਰਾੰਟ ਲਾ ਛੱਡੀ ਪਿੰਡ , ਤੇ ਬਾਕੀ ਆਪਣਾ ਘਰ ਭਰੀ ਜਾਓ । ਜੇੜ੍ਹੀ ਮਰਜੀ ਸ਼ਾਮਲਾਟ ਨੂੰ ਆਪਣੇ ਨਾਵੇਂ ਚਾੜ ਲਵੀਂ , ਕਿੰਨੇ ਪੁੱਛਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ