ਸਮਰੀਤ ਅੱਜ ਜਦੋਂ ਕਿੰਡੀ ਤੋ ਆਪਣੇ ਦਾਦਾ ਜੀ ਨਾਲ ਆਈ ਤਾਂ ਅਉਣ ਸਾਰ ਹੀ ਮੈਨੂੰ ਆਵਾਜਾਂ ਦੇਣ ਲੱਗ ਗਈ। ਮੈਂ ਵੀ ਅਜੇ ਹੁਣੇ ਕੰਮ ਤੋ ਆ ਬਾਥਰੂਮ ਵਿੱਚ ਹੀ ਵੜਿਆ ਸੀ। ਮੈਂ ਕਾਹਲੀ ਕਾਹਲੀ ਹੱਥ ਮੂੰਹ ਧੋ ਬਾਹਰ ਨਿਕਲਿਆ। ਮੈਨੂੰ ਪਤਾ ਹੈ ਕਿ ਅੱਜ ਜਾਂ ਤਾਂ ਕਿੰਡੀ ਵਿੱਚ ਉਸਨੂੰ ਸਾਬਾਸ਼ੀ ਮਿਲੀ ਹੈ ਜਾਂ ਫੇਰ ਅੱਜ ਉਸਨੇ ਕੱਝ ਨਵਾਂ ਬਣਾਇਆ ਹੈ। ਜਦੋ ਹੀ ਮੈਂ ਬਾਹਰ ਨਿਕਲਿਆ ਤਾਂ ਉਸਦੀਆਂ ਮਾਸੂਮ ਅੱਖਾਂ ਵਿੱਚ ਮੈਨੂੰ ਦੇਖ ਕੇ ਚਮਕ ਆ ਗਈ।
ਉਹ ਭੱਜੀ ਆਈ ਅਤੇ ਮੇਰੀ ਗੋਦੀ ਚੱੜ ਗਈ ਅਤੇ ਉਸਨੇ ਆਪਣੇ ਹੱਥ ਵਿੱਚ ਫੜਿਆ ਕਾਗਜ ਮੇਰੇ ਅੱਗੇ ਕਰ ਦਿੱਤਾ। ਕਾਗਜ ਉੱਤੇ ਕਾਲੇ, ਤੋਤੇਰੰਗੇ, ਭੂਰੇ ਅਤੇ ਖਾਕੀ ਰੰਗ ਦੀਆਂ ਕੁੱਝ ਲਕੀਰਾਂ ਸਨ। ਮੈਂ ਸਮਝਣ ਦੀ ਕੋਸ਼ਿਸ਼ ਕਰਨ ਲੱਗਾ ਕਿ ਇਹ ਹੈ ਕੀ? ਇੰਨ੍ਹੇ ਨੂੰ ਉਹ ਗੁੱਸੇ ਵਿੱਚ ਬੋਲੀ, “ਪਾਪਾ ਰੇਨਬੋਅ(ਸੱਤਰੰਗੀ ਪੀਂਘ)। ਆਈ ਮੇਡ ਇੱਟ (ਮੈਂ ਬਣਾਇਆ)”। ਸ਼ਾਇਦ ਉਸਨੂੰ ਗੁੱਸਾ ਆ ਗਿਆ ਸੀ ਕਿ ਮੈਨੂੰ ਪਤਾ ਕਿਉ ਨਹੀ ਲੱਗਾ ਕਿ ਇਹ ਰੇਨਬੋਅ ਹੈ। ਮੈਂ ਆਪਣੀ ਸਿਆਣਪ ਦਾ ਪ੍ਰਗਟਾਵਾ ਕਰਦੇ ਹੋਏ, ਉਸਨੂੰ ਸਮਝਾਉਣ ਵਾਲੇ ਲਹਿਜੇ ਵਿੱਚ ਕਿਹਾ ਕਿ, ਪੁੱਤ ਇਹ ਰੰਗ ਤਾਂ ਰੇਨਬੋਅ ਵਿੱਚ ਹੁੰਦੇ ਹੀ ਨਹੀ, ਨਾਲੇ ਰੇਨਬੋਅ ਸੱਤ ਰੰਗਾਂ ਦਾ ਹੁੰਦਾ ਨਾ ਕਿ ਚਾਰ-ਪੰਜ ਰੰਗ ਦਾ। ਇੰਨਾਂ ਸੁਣਦੇ ਹੀ ਉਸਨੇ ਆਪਣਾ ਕਾਗਜ ਮੇਰੇ ਹੱਥੋਂ ਫੱੜ ਲਿਆ ਅਤੇ ਗੋਦੀ ਵਿੱਚੋ ਉੱਤਰ ਕੇ ਆਪਣਾ ਦਾਦਾ ਜੀ ਵੱਲ ਭੱਜ ਤੁਰੀ ਅਤੇ ਜਾਂਦੀ ਜਾਂਦੀ ਬੋਲੀ ਕਿ, “ਇੱਟਸ ਮਾਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rajvir kaur
V nic story 👌👌👌🙏