ਸਵੇਰੇ ਦਾ ਵੇਲਾ ਸੀ। ਅੱਜ ਸਾਡੇ ਘਰ ਬੋਰ ਹੋਣਾ ਸੀ। ਮੈਂ ਤਾਂ ਬਹੁਤ ਖੁਸ਼ ਸੀ ਕਿ ਹੁਣ ਸਾਡੀ ਆਪਣੀ ਮੋਟਰ ਲਗ ਜਾੳ। ਬੋਰ ਕਰਨ ਵਾਲੇ ਆਪਣੀ ਮਸ਼ੀਨ ਲੈ ਕੇ ਸਾਡੇ ਘਰ ਆ ਗਏ। ਘਰ ਵਿੱਚ ਜਗਾ ਨਾ ਹੋਣ ਕਰਕੇ ਅਸੀਂ ਬੋਰ ਆਪਣੀ ਗਲੀ ਵਿੱਚ ਕਰਵਾਉਣ ਬਾਰੇ ਸੋਚਿਆ।
ਕਹਿੰਦੇ ਨੇ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਕੁਝ ਮਿੱਠਾ ਵੰਡਣਾ ਚਾਹੀਦਾ ਹੈ ਅਸੀਂ ਵੀ ਲੱਡੂ ਵੰਡੇ। ਬੋਰ ਵਾਲੇ ਅੰਕਲ ਨੇ ਆਪਣਾ ਕੰਮ ਸ਼ੁਰੂ ਕੀਤਾ। ਸਾਡਾ ਅੱਧਾ ਬੋਰ ਹੋ ਗਿਆ ਸੀ। ਸਾਮ ਦਾ ਸਮਾਂ ਸੀ। ਸਾਡੇ ਘਰ ਦੇ ਬਾਹਰ ਆ ਕੇ ਇੱਕ ਅੰਕਲ ਸਾਨੂੰ ਗਾਲਾਂ ਕੱਢਣ ਲੱਗਾ ।ਅਸੀਂ ਸਾਰੇ ਬਾਹਰ ਆਏ। ਉਹ ਕਹਿੰਦੇ ਕਿ ਇਹ ਬੋਰ ਨਹੀਂ ਹੋ ਸਕਦਾ। ਅਸੀਂ ਉਨ੍ਹਾਂ ਨੂੰ ਕਿਹਾ ਕਿ ਉਹ ਘਰ ਆ ਕੇ ਗੱਲ ਕਰਨ ਕਿਉਂਕਿ ਗਲੀ ਵਿੱਚ ਖੜ ਕੇ ਗਾਲਾਂ ਕੱਢਣਾ ਚੰਗਾ ਨਹੀਂ ਲੱਗਦਾ ਸੀ। ਉਹ ਸਾਡੇ ਨਾਲੋਂ ਤਗੜੇ ਸੀ। ਸ਼ਾਇਦ ਸਾਡੇ ਗਰੀਬਾਂ ਦੇ ਘਰ ਨਹੀਂ ਸੀ ਆ ਸਕਦੇ। ਉਹ ਗਾਲਾਂ ਕੱਢਣ ਤੋਂ ਨਾ ਹੱਟੇ। ਗੁੱਸੇ ਵਿੱਚ ਆ ਕੇ ਅਸੀਂ ਵੀ ਸੁਣਾ ਦਿੱਤੀਆ । ਉਨ੍ਹਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ