ਪਿੰਡ ਸਵਖਤੇ ਹੀ ਰੌਲਾ ਪੈ ਗਿਆ..
ਬਾਬਾ ਗੁਰਦੀਪ ਸਿੰਘ ਜੀ ਚੜਾਈ ਕਰ ਗਏ ਸਨ..
ਲੰਮਾ ਤਲਿਸਮੀਂ ਦਾਹੜਾ..ਹਰ ਵੇਲੇ ਸਿਮਰਨ ਵਿਚ ਰਹਿੰਦੇ ਉਹ ਅਕਸਰ ਹੀ ਸਾਡੀ ਆੜ੍ਹਤ ਤੋਂ ਵਿਆਜੀ ਪੈਸੇ ਲੈ ਜਾਇਆ ਕਰਦੇ..ਪੁੱਛਣਾ ਕੀ ਕਰਨੇ ਨੇ ਤਾਂ ਅੱਗਿਓਂ ਹੱਸ ਪਿਆ ਕਰਦੇ!
ਵੱਡੀ ਸਿਫਤ ਇਹ ਸੀ ਕੇ ਮਿੱਥੇ ਟਾਈਮ ਤੋਂ ਪਹਿਲਾਂ ਹੀ ਸੂਦ ਸਮੇਤ ਮੋੜ ਜਰੂਰ ਜਾਇਆ ਕਰਦੇ..!
ਪਰ ਮੇਰੇ ਖਰੂਦੀ ਮਨ ਵਿਚ ਹਮੇਸ਼ਾਂ ਹੀ ਇਹ ਜਗਿਆਸਾ ਬਣੀ ਰਹਿੰਦੀ ਕੇ ਸਾਥੋਂ ਇਕ ਪਰਸੈਂਟ ਦੇ ਹਿਸਾਬ ਨਾਲ ਖੜ ਅੱਗੋਂ ਪਤਾ ਨੀ ਕਿਸ ਦਰ ਤੇ ਦਿੰਦੇ ਹੋਣੇ ਨੇ..ਜਿਹੜਾ ਚੇਹਰੇ ਤੇ ਹਮੇਸ਼ਾਂ ਹੀ ਇੱਕ ਸੁਰੂਰ ਜਿਹਾ ਛਾਇਆ ਰਹਿੰਦਾ ਏ..!
ਕਾਹਲੀ ਵਿਚ ਓਹਨਾ ਦਾ ਖਾਤਾ ਫਰੋਲਿਆ..
ਇਸ ਵੇਰ ਪੂਰੇ ਪੰਜਤਾਲੀ ਹਜਾਰ ਸਨ..ਉੱਤੋਂ ਅੱਜ ਮੋੜਣ ਦਾ ਇਕਰਾਰ ਵੀ ਸੀ!
ਅਫਸੋਸ ਦੇ ਬਹਾਨੇ ਮੈਂ ਵੀ ਓਹਨਾ ਦੇ ਵੇਹੜੇ ਵਿਚ ਜਾ ਬੈਠਾ..
ਐਨ ਵਿਚਕਾਰ ਪਈ ਹੋਈ ਓਹਨਾ ਦੀ ਦੇਹ..ਓਸੇ ਤਰਾਂ ਸ਼ਾਂਤ..ਸਥਿਰ ਅਤੇ ਨਿੰਮਾ-ਨਿੰਮਾ ਹੱਸਦੇ ਹੋਏ..ਇੰਝ ਲੱਗਾ ਜੀਵੇਂ ਗੂੜੀ ਨੀਂਦਰ ਸੁੱਤੇ ਹੁਣੇ ਹੀ ਫੇਰ ਉੱਠ ਪੈਣਗੇ..!
ਉਧਾਰ ਦਿੱਤੀ ਰਕਮ ਨੇ ਸੋਚਾਂ ਵਿਚ ਪਏ ਨੂੰ ਇੱਕ ਹਲੂਣਾ ਜਿਹਾ ਦਿੱਤਾ..ਮਨ ਨੂੰ ਕਾਹਲੀ ਜਿਹੀ ਪਈ ਤੇ ਮੈਂ ਬਹਾਨੇ ਜਿਹੇ ਨਾਲ ਉੱਠ ਦੂਰ ਬੈਠੇ ਓਹਨਾ ਦੇ ਪੁੱਤਰ ਕੋਲ ਜਾ ਬੈਠਾ..!
ਅਜੇ ਇਸ ਬਾਰੇ ਗੱਲ ਛੇੜਨ ਹੀ ਲੱਗਾ ਸਾਂ ਕੇ ਨਾਲ ਲੱਗਦੇ ਪਿੰਡ ਦਾ ਇੱਕ ਬੰਦਾ ਕੋਈ ਗੱਲ ਕਰਨ ਬਹਾਨੇ ਸਾਡੇ ਦੋਹਾਂ ਦੇ ਐਨ ਵਿਚਕਾਰ ਆਣ ਬੈਠਾ..!
ਬਿੰਦ ਕੂ ਮਗਰੋਂ ਓਹਲੇ ਜਿਹੇ ਨਾਲ ਲਫਾਫੇ ਵਿਚ ਲਪੇਟੇ ਹੋਏ ਨੋਟਾਂ ਦੇ ਕਿੰਨੇ ਸਾਰੇ ਬੰਡਲ ਬਾਬਾ ਜੀ ਦੇ ਪੁੱਤ ਵੱਲ ਵਧਾਉਂਦਾ ਹੋਇਆ ਆਖਣ ਲੱਗਾ ਜੀ ਪਿਛਲੇ ਹਫਤੇ ਧੀ ਦਾ ਕਾਰਜ ਤਾਂ ਸੁਖੀ ਸਾਂਦੀ ਨੇਪਰੇ ਚੜ ਗਿਆ ਸੀ ਪਰ ਏਧਰੋਂ ਓਧਰੋਂ ਰਕਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ