ਜਦ ਆਪਣੇ ਤੇ ਬੀਤਦੀ ਹੈ ਫੇਰ ਮਹਿਸੂਸ ਹੁੰਦਾ ਆਪਣੀ ਗ਼ਲਤੀ ਦਾ..
ਗੋਰਿਆਂ ਦੀ ਇਹ ਗੱਲ ਮੈਨੂੰ ਬਹੁਤ ਵਧੀਆ ਲਗਦੀ ਹੈ ਕਿ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਨਹੀਂ 90 ਪ੍ਰਤੀਸ਼ਤ ਗੋਰੇ ਤੁਹਾਡੇ ਕੋਲੋਂ ਨਿਕਲਣ ਵੇਲੇ ਹੱਸ ਕੇ ਤੁਹਾਨੂੰ ਵਿਸ਼ ਜਰੂਰ ਕਰਣਗੇ ।
ਅੱਜ ਸ਼ਾਮੀ ਸੈਰ ਕਰਦਿਆਂ ਇੱਕ ਘਰ ਦੇ ਯਾਰਡ ‘ਚ ਖੇਡਦਿਆਂ ਦੋ ਤਿੰਨ ਬੱਚਿਆਂ ਵਲੋਂ ਕੀਤੀ ਹਰਕਤ ਨੇ ਮੈਨੂੰ ਆਪਣੇ ਬਚਪਨ ਵੇਲੇ ਅੰਜਾਨਪੁਣੇ ਚ ਕੀਤੀ ਆਪਣੀ ਇੱਕ ਗਲਤੀ ਯਾਦ ਕਰਾ ਦਿੱਤੀ ।
ਖੇਤੀਬਾੜੀ ਯੂਨੀਵਰਸਟੀ ਵਿਚਲੇ ਸਰਕਾਰੀ ਸਕੂਲ ਵਿਚ ਪੜ੍ਹਦਿਆਂ ਸਾਲ ਚ ਦੋ ਬਾਰ ਲੱਗਣ ਵਾਲੇ ਕਿਸਾਨ ਮੇਲੇ ਵਿਚ ਘੁੰਮਣ ਦਾ ਬੜਾ ਸ਼ੋਂਕ ਹੁੰਦਾ ਸੀ। ਗੱਲ 92/93 ਦੀ ਆ ਸ਼ਾਇਦ .. ਕਿਸਾਨ ਮੇਲਾ ਲੱਗਿਆ ਹੋਇਆ ਸੀ ਅਤੇ ਮੈਂ ਤੇ ਮੇਰਾ ਇੱਕ ਦੋਸਤ ਪੁਸ਼ਪਿੰਦਰ(ਪੂਸ਼ੀ) ਮੇਲੇ ਵਿੱਚ ਲੱਗੇ ਅਲੱਗ ਅਲੱਗ ਸਟਾਲਾਂ ਤੇ ਘੁੰਮ ਰਹੇ ਸੀ। ਮੇਲੇ ਦੇ ਮੁੱਖ ਗੇਟ ਕੋਲ ਪਹੁੰਚੇ ਤਾਂ ਸਾਹਮਣਿਓਂ ਦੋ ਅਫਰੀਕੀ ਮੂਲ(ਸ਼ਾਇਦ ਘਾਨਾ ਦੇਸ਼ ਦੀਆਂ) ਦੀਆਂ ਬੀਬੀਆਂ ਆਉਂਦੀਆਂ ਦਿਸੀਆਂ। ਉਹਨਾਂ ਦੇ ਸਰੀਰ ਬਹੁਤ ਮੋਟੇ, ਰੰਗ ਹਦੋਂ ਵੱਧ ਕਾਲੇ, ਸਿਰ ਤੇ ਉਹਨਾਂ ਦੁਪੱਟਾ ਅਜੀਬ ਜਿਹੇ(ਸਾਡੇ ਮੁਤਾਬਿਕ) ਢੰਗ ਨਾਲ ਲਪੇਟਿਆ ਹੋਇਆ ਤੇ ਫ਼ਰਾਕ ਜਿਹਾ ਵਰਗਾ ਉਹਨਾਂ ਕੁਝ ਪਾਇਆ ਹੋਇਆ। ਸਾਡੇ ਲਈ ਇਹ ਬਹੁਤ ਅਜੀਬ ਜਿਹਾ ਸੀ(ਸ਼ਾਇਦ ਟੀ ਵੀ ਤੇ ਚਲਦੇ ਰਮਾਇਣ ਮਹਾਂਭਾਰਤ ਸੀਰੀਅਲ ਚ ਦਿਖਾਈਆਂ ਜਾਂਦੀਆਂ ਇਹੋ ਜਿਹੀਆਂ ਰਾਖਸ਼ਨੀਆ ਕਰਕੇ)
ਪੂਸ਼ੀ ਉਹਨਾਂ ਵੱਲ ਉਂਗਲ ਕਰ ਮੈਨੂੰ ਕਹਿੰਦਾ “ਉਹ ਦੇਖ ਓਏ ਮੱਝਾਂ ਸੰਗਲ ਤੁੜਾ ਮੇਲੇ ਚ ਵੜ ਗਈਆਂ” ਤੇ ਅਸੀਂ ਦੋਵੇਂ ਉਹਨਾਂ ਨੂੰ ਦੇਖ ਹੱਸਣ ਲੱਗੇ ਜਿਸਨੂੰ ਉਹਨਾਂ ਬੀਬੀਆਂ ਨੇ ਦੇਖ ਲਿਆ ਤੇ ਸਾਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਉਣ ਲੱਗੀਆਂ..ਆਪਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ