ਇਸ ਵਾਰ ਜਦ ਵੀਰਾ ਜਦ ਜੂਨ ਜੁਲਾਈ ਦੋ ਮਹੀਨੇ ਦੀਆਂ ਛੁੱਟੀ ਆਇਆ ਤਾਂ ਪ੍ਰੇਸ਼ਾਨ ਜਿਹਾ ਦਿਖ ਰਿਹਾ ਸੀ । ਮਾਂ ਨੇ ਕਿੰਨੇ ਵਾਰ ਪੁੱਛਿਆ ਕਿ ਜੇ ਬੰਗਲੌਰ ਨਹੀਂ ਦਿਲ ਲੱਗਦਾ ਤਾਂ ਛੱਡ ਦੇ ਨੌਕਰੀ ,ਇੱਥੇ ਕਿਤੇ ਲੱਗ ਜਾ ਕਿਤੇ , ਨਹੀਂ ਤਾਂ ਆਵਦੇ ਖੇਤੀ ਕਰਲਾ । ਵੀਰੇ ਨੇ ਮਾਂ ਨੂੰ ਗਲਵੱਕੜੀ ਪਾਉਂਦੇ ਹੋਏ ਕਿਹਾ ਕਿ ਨਹੀਂ ਮਾਂ , ਦਿਲ ਤਾਂ ਮੇਰਾ ਉੱਥੇ ਸਗੋਂ ਜਿਆਦਾ ਲੱਗਦਾ , ਘਰੇ ਆ ਕੇ ਤਾਂ ਵਿਹਲੇ ਬੈੱਡ ਤੇ ਬੈਠੇ ਰਹੀਦਾ… ਨਾਲੇ ਥੋਨੂੰ ਤੰਗ ਕਰਦਾ ਰਹਿੰਨਾ ਕਿ ਆਹ ਲਿਆ ਦੋ , ਉਹ ਲਿਆ ਦੋ …. ਉੱਥੇ ਵਧੀਆ ਆਵਦਾ ਕਰੀਦਾ ਤੇ ਵਾਧੂ ਘੁੰਮੀ ਫਿਰੀਦਾ । ਮਾਂ ਉਸਦੀ ਗੱਲ ਸੁਣ ਚੁੱਪ ਹੋ ਜਾਂਦੀ ਕਿ ਜਿੱਥੇ ਉਸਦੀ ਖੁਸ਼ੀ ਹੋਵੇ ਰਹਿ ਲਵੇ ।
ਇੱਕ ਸਵੇਰ ਉਹ ਉੱਠਿਆ ਤੇ ਮੈਨੂੰ ਕਹਿੰਦਾ ਕਿ ਨਿੱਕੀ ਸਿਰ ਦੁਖੀ ਜਾਂਦਾ ਨੱਪ ਦੇ …। ਮੈਂ ਝਾੜੂ ਲਗਾ ਰਹੀ ਸੀ ਤੇ ਵਿੱਚੇ ਛੱਡ ਕੇ ਸਿਰ ਨੱਪਣ ਲੱਗ ਗਈ ਤੇ ਵੀਰੇ ਨੂੰ ਕਿਹਾ ਕਿ ਸਿਰ ਦੁੱਖਦੇ ਦੀ ਗੋਲੀ ਲਿਆ ਕੇ ਦੇਵਾਂ । ਕਹਿੰਦਾ ਕਿ ਚਾਹ ਚੂ ਪੀ ਲਵਾਂ , ਨਿਰਣੇ ਕਾਲਜੇ ਨੀ ਲੈਂਦਾ … । ਗੋਲੀਆਂ ਕਿਹੜਾ ਚੰਗੀਆਂ ..ਉੱਥੇ ਵੀ ਰੋਜ਼ ਈ ਖਾਨਾ …। ਮੈਂ ਕਿਹਾ ਜਿਆਦਾ ਪਰੌਬਲਮ ਤਾਂ ਡਾਕਟਰ ਨੂੰ ਦਿਖਾ ਲਾ । ਡਾਕਟਰ ਦਾ ਨਾਮ ਸੁਣ ਕੇ ਬੈਂਡ ਤੋਂ ਖੜ੍ਹਾ ਹੋ ਕੇ ਕਹਿੰਦਾ , “ ਚੱਲ ਚਾਹ ਬਣਾ ਦੇ ਫਿਰ ਗੋਲੀ ਲੈ ਲਵਾਂਗੇ ਤੇ ਨਾਲੇ ਅੱਜ ਆਪਾਂ ਨਾਨਕੀਂ ਜਾ ਕੇ ਆਵਾਂਗੇ । ਮੈਂ ਚਾਹ ਬਣਾਈ ਤੇ ਵੀਰੇ ਨੇ ਚਾਹ ਪੀ ਕੇ ਗੋਲੀ ਲੈ ਲਈ । ਮੈਂ ਕੰਮ ਨਬੇੜ ਵੀਰੇ ਨਾਲ ਨਾਨਕੀਂ ਜਾਣ ਨੂੰ ਤਿਆਰ ਹੋ ਗਈ ।
ਪਿੰਡ ਟੱਪੇ ਸੀ ਕਿ ਵੀਰ ਆਖਣ ਲੱਗਾ ਕਿ ਨਿੱਕੀ ਪਹਿਲਾਂ ਆਪਾਂ ਮੈਡੀਕਲ ਚ ਜਾ ਆਈਏ । ਅਸੀਂ ਫ਼ਰੀਦਕੋਟ ਚਲੇ ਗਏ । ਮੈਡੀਕਲ ਪੁੱਜ ਵੀਰ ਨੇ ਕਿਹਾ ਕਿ ਤੂੰ ਕਾਰ ਚ ਹੀ ਬੈਠ ਜਾ ,ਮੈਂ ਆਇਆ ਦਸ ਮਿੰਟ ‘ਚ ।ਕਾਰ ਦੇ ਸ਼ੀਸ਼ੇ ਥੱਲੇ ਕਰ ਵੀਰਾ ਹਸਪਤਾਲ ਚਲਾ ਗਿਆ । ਵੀਰੇ ਨੇ ਡੇਢ ਘੰਟਾ ਲਗਾ ਦਿੱਤਾ । ਮੈਂ ਫੋਨ ਕੀਤਾ ਤੇ ਕਹਿੰਦਾ ਕਿ ਹੁਣੇ ਆਉਣਾ , ਕੋਈ ਕਾਲਜ ਵਾਲਾ ਦੋਸਤ ਮਿਲ ਗਿਆ ਸੀ ਇੱਥੇ । ਫੋਨ ਤੋਂ ਕੁਛ ਟਾਈਮ ਬਾਅਦ ਵੀਰਾ ਆਇਆ , ਹੱਥ ਚ ਕੋਈ ਲਿਫ਼ਾਫ਼ਾ ਸੀ ਤੇ ਮੈਂ ਵੀ ਨਾ ਪੁੱਛਿਆ ਕਿ ਕੀ ਏ । ਐਨਾ ਕੁ ਪੁੱਛਿਆ ਕਿ ਕੀ ਕਹਿੰਦਾ ਡਾਕਟਰ ? ਕਹਿੰਦਾ ਕਿ ਕੁਛ ਨੀ , ਮਾਈਗ੍ਰੇਨ ਪਰੌਬਲਮ ਏ । ਉਹਦੇ ਮੱਥੇ ਤੇ ਤ੍ਰੇਲੀ ਆਈ ਹੋਈ ਸੀ ਤੇ ਉਹਨੇ ਮੇਰੀ ਚੁੰਨੀ ਨਾਲ ਮੱਥਾ ਸਾਫ਼ ਕਰ ਲਿਆ । ਮੈਂ ਸੋਚਿਆ ਸ਼ਾਇਦ ਗਰਮੀ ਕਰਕੇ ਪਸੀਨਾ ਆ ਗਿਆ ਹੋਣਾ । ਅਸੀਂ ਨਾਨਕੀਂ ਗਏ ਤੇ ਮਿਲ ਕੇ ਮੁੜ ਆਏ ।
ਉਸ ਦਿਨ ਤੋਂ ਬਾਅਦ ਵੀਰ ਉੱਖੜਿਆ ਉੱਖੜਿਆ ਰਹਿਣ ਲੱਗਾ । 4 ਕੁ ਦਿਨ ਬਾਅਦ ਫਿਰ ਕਹਿੰਦਾ ਕਿ ਮੈਂ ਫ਼ਰੀਦਕੋਟ ਜਾ ਕੇ ਆਉਣਾ , ਡਾਕਟਰ ਨੇ ਕਿਹਾ ਸੀ ਕਿ ਦੋ ਤਿੰਨ ਵਾਰ ਦਵਾਈ ਖਾ ਲੈ ਲਗਾਤਾਰ , ਫਿਰ ਠੀਕ ਹੋਜੂ ਸਿਰ ਦਰਦ ਦੀ ਪਰੌਬਲਮ । ਦੋ ਤਿੰਨ ਵਾਰ ਉਹ ਫਿਰ ਇਕੱਲਾ ਗਿਆ ਤੇ ਮੁੜ ਆਉਂਦਾ । ਮੇਰੀ ਕਿਸੇ ਸਹੇਲੀ ਨੇ ਦੱਸਿਆ ਕਿ ਫ਼ਰੀਦਕੋਟ ਸਕਿਨ ਪਰੌਬਲਮ ਦੀ ਦਵਾਈ ਦਿੰਦੇ ਆ , ਫ਼ਿੰਨਸੀਆਂ ਤੇ ਦਾਗ਼ ਜਮ੍ਹਾ ਖ਼ਤਮ ਕਰ ਦਿੰਦੇ ਆ । ਮੈਂ ਵੀਰ ਨੂੰ ਕਿਹਾ ਕਿ ਹੁਣ ਫ਼ਰੀਦਕੋਟ ਗਿਆ ਤਾਂ ਮੈਨੂੰ ਵੀ ਨਾਲ ਲੈ ਜਾਈ । ਵੀਰ ਬੁੱਧਵਾਰ ਵਾਲੇ ਦਿਨ ਕਹਿੰਦਾ ਕਿ ਜਾਣਾ ਏ ਤਾਂ ਤਿਆਰ ਹੋਜਾ ਜਲਦੀ ਜਲਦੀ … ਆ ਕੇ ਮੈਂ ਕਿਸੇ ਦੋਸਤ ਦੀ ਜਾਗੋ ਤੇ ਜਾਣਾ । ਅਸੀਂ ਹਸਪਤਾਲ ਚਲੇ ਗਏ । ਪਰਚੀ ਕਟਾ ਚਮੜੀ ਵਾਲੇ ਡਾਕਟਰ ਦੇ ਬਾਹਰ ਲੱਗੀਆਂ ਕੁਰਸੀਆਂ ਤੇ ਬਿਠਾ ਵੀਰ ਆਪ ਇਹ ਕਹਿ ਕੇ ਚਲਾ ਗਿਆ ਕਿ ਮੈਂ ਵੀ ਦਵਾਈ ਲੈ ਆਵਾਂ … ਉਹ ਸਾਹਮਣੇ ਵਾਰਡ ਚ ਆ । ਮੈਂ ਦਵਾਈ ਲਿਖਵਾ ਲਈ ਤੇ ਵੀਰ ਨੂੰ ਉਸ ਵਾਰਡ ਚ ਜਾ ਲੱਭਣ ਲੱਗੀ । ਇੱਧਰ ਉੱਧਰ ਦੇਖਣ ਤੋਂ ਬਾਅਦ ਜਦ ਵੀਰ ਨਾ ਮਿਲਿਆ ਤਾਂ ਉੱਥੇ ਕੁਰਸੀ ਤੇ ਬੈਠ ਗਈ । ਮੇਰੇ ਨਾਲ ਇੱਕ ਭਾਰੇ ਸਰੀਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ