ਮਾਲੀ ਦਾ ਕੰਮ ਕਰਦਾ ਪੂਰਨ ਸਿੰਘ..
ਅਕਸਰ ਹੀ ਨਿੱਕੇ ਪੁੱਤ ਨੂੰ ਹਸਪਤਾਲ ਵਿਖਾਉਣ ਲੈ ਆਇਆ ਕਰਦਾ..!
ਨਿੱਕੇ ਹੁੰਦਿਆਂ ਤੋਂ ਹੀ “ਗਾੜੇ ਖੂਨ” ਯਾਨੀ ਕੇ ਹਾਈ ਬਲੱਡ ਕਲਿਸਟ੍ਰੋਲ ਨਾਮ ਦੀ ਬਿਮਾਰੀ ਤੋਂ ਪੀੜਤ ਸੀ..!
ਪਰ ਪਤਾ ਨਹੀਂ ਕਿਓਂ ਥੋੜੀ ਜਿਹੀ ਦਵਾਈ ਦਵਾਉਣ ਮਗਰੋਂ ਹੀ ਉਸਨੂੰ ਵਿਖਾਉਣਾ ਬੰਦ ਕਰ ਦਿੱਤਾ..ਅਖ਼ੇ ਹੁਣ ਠੀਕ ਏ..!
ਪਰ ਮੈਨੂੰ ਪੱਕਾ ਸ਼ੱਕ ਸੀ ਕੇ ਏਨੀ ਦਵਾਈ ਨਾਲ ਅਜੇ ਪੂਰੀ ਤਰਾਂ ਠੀਕ ਨਹੀਂ ਸੀ ਹੋਇਆ ਹੋਣਾ..ਖੂਨ ਅਜੇ ਵੀ ਓਸੇ ਤਰਾਂ ਹੀ ਗਾੜਾ ਹੋਵੇਗਾ..!
ਅੱਜ ਏਨੇ ਵਰ੍ਹਿਆਂ ਮਗਰੋਂ ਜਦੋਂ ਓਸੇ ਹਸਪਤਾਲ ਵਿਚ ਉਸਦੇ ਓਸੇ ਪੁੱਤ ਨਾਲ ਮੁਲਾਕਾਤ ਹੋਈ ਤਾਂ ਉਹ ਜਵਾਨ ਹੋ ਚੁੱਕਿਆ ਸੀ..!
ਪਰ ਮੌਕਾ ਐਸਾ ਸੀ ਕੇ ਬਹੁਤੀ ਗੱਲ ਨਾ ਹੋ ਸਕੀ..
ਚਾਰੇ ਪਾਸੇ ਫੈਲੀ ਭਿਆਨਕ ਬਿਮਾਰੀ ਕਰਕੇ ਚੜਾਈ ਕਰ ਗਏ ਪੂਰਨ ਸਿੰਘ ਦੀ ਦੇਹ ਦਾ ਬੰਦੋਬਸਤ ਕਰਨ ਅਤੇ ਕੁਝ ਜਰੂਰੀ ਦਸਤਖਤ ਕਰਨ ਹਸਪਤਾਲ ਬੁਲਾਇਆ ਸੀ..!
ਕਾਗਜੀ ਕਾਰਵਾਈ ਅਤੇ ਸਾਰੇ ਦਸਤਖਤ ਕਰਾਉਣ ਮਗਰੋਂ ਜਦੋਂ ਦੇਹ ਹਵਾਲੇ ਕਰਨ ਦੀ ਵਾਰੀ ਆਈ ਤਾਂ ਥੋੜਾ ਝਕਦਾ ਹੋਇਆ ਬਹਾਨੇ ਜਿਹੇ ਕਰਨ ਲੱਗਾ..!
ਅਖ਼ੇ ਘਰਦੇ ਆਖਦੇ ਨੇ ਕੇ ਓਥੇ ਹੀ ਕੋਈ ਹੀਲਾ ਵਸੀਲਾ ਕਰ ਆਉਣਾ..ਲਿਆਉਣ ਦੀ ਲੋੜ ਨਹੀਂ..ਬਾਕੀਆਂ ਲਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ