ਇਹ ਕਹਾਣੀ ਨਹੀਂ ਇੱਕ ਮੈਸੇਜ ਹੈ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ …
ਇੱਥੇ ਕਰੋਨਾ ਕਰਕੇ ਲੋਕਾਂ ਦੀ ਕਿੰਨੀ ਬੁਰੀ ਹਾਲਤ ਹੈ, ਇਹ ਹਰ ਰੋਜ਼ ਮੈਂ ਅੱਖੀਂ ਦੇਖ ਰਿਹਾ ਹਾਂ । ਸਰਕਾਰ ਨੂੰ ਤੁਹਾਡੇ ਬਿਮਾਰ ਹੋਣ ਤੇ ਮਰਨ ਤੇ ਕੋਈ ਫਰਕ ਨਹੀਂ ਪੈਣਾ। ਤੁਸੀਂ ਤੇ ਮੈਂ ਹਸਪਤਾਲ ਦਾ ਖਰਚਾ ਨਹੀਂ ਚੁੱਕ ਸਕਦੇ ਜੋ ਹਜਾਰਾਂ ਤੋਂ ਸੁਰੂ ਹੋ ਕੇ ਲੱਖਾਂ ਤੱਕ ਜਾਂਦਾ ਹੈ। ਹਸਪਤਾਲਾਂ ਵਿੱਚ ਆਮ ਬੰਦੇ ਲਈ ਬੈੱਡ ਆਕਸੀਜਨ ਨਹੀਂ ਹੈਗੀ। ਮੈਂ ਅਹਿਮਦਾਬਾਦ ਵਿੱਚ ਸ਼ਮਸ਼ਾਨ ਘਾਟਾਂ ਵਿੱਚ ਸਸਕਾਰ ਕਰਨ ਲਈ ਵੀ ਪਰਿਵਾਰਾਂ ਨੂੰ ਅੱਠ ਅੱਠ ਘੰਟੇ ਬਾਅਦ ਵਾਰੀ ਮਿਲਦੀ ਦੇਖੀ ਹੈ। ਇਥੇ ਗੁਜਰਾਤ ਦੇ ਪਿੰਡਾਂ ਵਿੱਚ ਵੀ ਰੋਜ਼ਾਨਾ 4-5 ਮੋਤਾਂ ਹੋ ਰਹੀਆਂ ਨੇ, ਇਥੇ ਤਾਂ ਹਸਪਤਾਲ ਵੀ ਵਧੀਆ ਨੇ। ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੀ ਹਾਲਤ ਤੁਹਾਨੂੰ ਪਤਾ ਹੀ ਹੈ। ਦੇਸ਼ ਦੇ ਸਾਰੇ ਵੱਡੇ ਸਹਿਰਾਂ ਦਾ ਇਹੀ ਹਾਲ ਹੈ। ਨਿਕੰਮੀ ਸਰਕਾਰ ਦੇ ਨਿਕੰਮੇ ਮੰਤਰੀ ਵੋਟਾਂ ਲਈ ਰੋਜ਼ਾਨਾ ਲੱਖਾਂ ਦਾ ਇਕੱਠ ਕਰ ਰਹੇ ਨੇ, ਉਹਨਾਂ ਦਾ ਇਲਾਜ਼ ਤਾਂ ਹੋ ਜਾਣਾ , ਸਾਡੀ ਕਿਸੇ ਬਾਤ ਨਹੀਂ ਪੁੱਛਣੀ । ਜੋ ਕਹਿੰਦੇ ਬਿਮਾਰੀ ਨਹੀਂ ਹੈਗੀ, ਉਹਨਾਂ ਨੂੰ ਬੇਨਤੀ ਹੈ ਸਹਿਰਾਂ ਦੇ ਹਸਪਤਾਲਾਂ ਤੇ ਸ਼ਮਸ਼ਾਨ ਘਾਟਾਂ ਤੇ ਗੇੜਾ ਜਰੂਰ ਮਾਰ ਆਉਣ, ਸਾਰੇ ਵਹਿਮ ਦੂਰ ਦੂਰ ਹੋ ਜਾਣਗੇ ।
ਸਾਡੇ ਪੰਜਾਬ ਦੇ ਪਿੰਡ ਅਜੇ ਬਚੇ ਨੇ ਇਸ ਬਿਮਾਰੀ ਤੋਂ, ਪਰ ਜੇ ਅਸੀਂ ਧਿਆਨ ਨਾ ਰੱਖਿਆ ਤਾਂ ਹਾਲਤ ਕਿੰਨੇ ਮਾੜੇ ਹੋ ਸਕਦੇ ਅਸੀਂ ਸੋਚ ਵੀ ਨਹੀਂ ਸਕਦੇ ।
ਇਸ ਲਈ ਹੇਠ ਲਿਖੀਆਂ ਬੇਨਤੀਆਂ ਨੂੰ ਜਰੂਰ ਮੰਨੋ।
1. ਰੋਜ਼ਾਨਾ 2-3 ਵਾਰ ਜਿਆਦਾ ਗਰਮ ਪਾਣੀ ਜਰੂਰ ਪੀਵੋ।
2. ਵੱਡੇ ਸਹਿਰਾਂ ਨੂੰ ਨਾ ਘੱਟ ਤੋਂ ਘੱਟ ਜਾਉ, ਜੇਕਰ ਜਾਣਾ ਵੀ ਪਵੇ ਤਾਂ ਮਾਸਕ ਜਰੂਰ ਪਾਉ।
3. ਮਾਸਕ ਤੇ ਨੱਕ ਮੂੰਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Maninder Singh
ਬਹੁਤ ਵਧੀਆ ਜੀ