ਮਿੰਨੀ ਕਹਾਣੀ : ਸੋਚ
ਆਪਣੇ ਰੁਝੇਵਿਆਂ ਦੇ ਚੱਲਦਿਆਂ ਬਲਕਾਰ ਨੇ ਵਿਸ਼ੇਸ਼ ਦਿਨ ਮਨਾਉਣ ਦੇ ਆਏ ਦਫ਼ਤਰੀ ਪ੍ਰੋਗਰਾਮ ਦੀ ਸਾਰੀ ਜ਼ਿੰਮੇਵਾਰੀ ਆਪਣੀ ਹਮਅਹੁਦਾ ਮੈਡਮ ਅਤੇ ਉਹਨਾਂ ਦੇ ਸਟਾਫ਼ ਨੂੰ ਦੇ ਦਿੱਤੀ। ਪ੍ਰੋਗਰਾਮ ਸਮਾਪਨ ਦੇ ਅਗਲੇ ਦਿਨ ਪ੍ਰੋਗਰਾਮ ਦੌਰਾਨ ਬਚੇ ਸਾਮਾਨ ਅਤੇ ਖਰਚੇ ਦੇ ਹਿਸਾਬ ਕਰਦਿਆਂ ਬਲਕਾਰ ਨੇ ਬਚੇ ਸਾਮਾਨ ਬਾਰੇ ਮੈਡਮ ਨੂੰ ਪੁੱਛਣ ਤੇ ਕੀ ਤੁਸੀਂ ਰੱਖਣਾ ਜਾਂ ਦੂਜੇ ਦਫ਼ਤਰ ਭੇਜ ਦਈਏ? ਤਾਂ ਮੈਡਮ ਕਹਿੰਦੇ ਦੂਜੇ ਦਫ਼ਤਰ ਭੇਜ ਦਿਉ ਸਾਡੇ ਕੋਲ ਵਾਧੂ ਏ। ਬਲਕਾਰ ਨੇ ਸਾਰਾ ਹਿਸਾਬ ਕੀਤਾ ਤੇ ਬਚਿਆ ਸਾਮਾਨ ਦੂਜੇ ਦਫ਼ਤਰ ਭੇਜ ਦਿੱਤਾ ਜਿੱਥੇ ਉਸਦੀ ਜ਼ਰੂਰਤ ਸਮਝੀ। ਸ਼ਿਸ਼ਟਾਚਾਰ ਦੇ ਤੌਰ ਤੇ ਬਲਕਾਰ ਨੇ ਸਾਰੇ ਸਟਾਫ਼ ਦਾ ਸਹਿਯੋਗ ਕਰਨ ਲਈ ਧੰਨਵਾਦੀ ਸ਼ਬਦਾਂ ਨਾਲ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਟ੍ਰੀਟ (ਖਾਣ ਪੀਣ ਦੀ ਪਾਰਟੀ) ਦਿੱਤੀ। ਅਜੇ ਆਪਣੇ ਦਫ਼ਤਰ ਵਿੱਚ ਆਏ ਨੂੰ ਮਸਾਂ ਤਿੰਨ ਕੁ ਘੰਟੇ ਹੋਏ ਸਨ ਕਿ ਹਮਅਹੁਦਾ ਮੈਡਮ ਦਾ ਫੋਨ ਆਇਆ ਤਾਂ ਮੈਡਮ ਦੇ ਬੋਲ “ਅਸੀਂ ਖਾਣ ਦੇ ਭੁੱਖੇ ਨਹੀਂ, ਬੰਦਾ ਮਾਣ ਸਨਮਾਨ ਦਾ ਭੁੱਖਾ ਹੁੰਦਾ ਸਰ! ਸਾਡਾ ਸਟਾਫ਼ ਅੱਗੇ ਤੋਂ ਤੁਹਾਡੀ ਕੋਈ ਮੱਦਦ ਨਹੀਂ ਕਰੇਗਾ” ਸੁਣਦਿਆਂ ਹੀ ਬਲਕਾਰ ਦੰਗ ਰਹਿ ਗਿਆ ਅਤੇ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਸਾਰੀ ਗੱਲ ਜੋ ਸਾਮਾਨ ਦੂਜੇ ਦਫ਼ਤਰ ਨੂੰ ਭੇਜਿਆ ਉਸਦੇ ਕਾਰਨ ਹੈ। ਬਲਕਾਰ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ