ਕੀਮਤ
“ਮੈਮ, ਮੈਂ ਪਲੱਸ ਵਨ ਵਿੱਚ ਪੂਰੀ ਕਲਾਸ ਵਿੱਚ ਟਾਪ ਕੀਤਾ ਹੈ।” ਰੀਨਾ ਨੇ ਆਪਣਾ ਰਿਪੋਰਟ ਕਾਰਡ ਆਪਣੀ ਟਿਊਸ਼ਨ ਟੀਚਰ ਨਿਕਿਤਾ ਨੂੰ ਦਿਖਾਉਂਦਿਆ ਖੁਸ਼ੀ ਵਿੱਚ ਬੋਲਦਿਆ ਕਿਹਾ।
” ਰੀਅਲੀ? ਵੈਰੀ ਗੁਡ ਰੀਨਾ। ਮੈਨੂੰ ਤੇਰੇ ਤੋਂ ਇਹ ਹੀ ਉਮੀਦ ਸੀ।” ਨਿਕਿਤਾ ਨੇ ਰੀਨਾ ਦਾ ਰਿਪੋਰਟ ਕਾਰਡ ਦੇਖਦਿਆ ਕਿਹਾ।
” ਥੈਂਕਸ ਮੈਮ।” ਰੀਨਾ ਮੁਸਕੁਰਾਉਂਦੇ ਹੋਏ ਬੋਲੀ।
” ਅੱਛਾ ਰੀਨਾ, ਮੈਂ ਤੈਨੂੰ ਵਾਅਦਾ ਕੀਤਾ ਸੀ ਨਾ ਕਿ ਜੇਕਰ ਤੂੰ ਫਸਟ ਆਈ ਤਾਂ ਮੈਂ ਤੈਨੂੰ ਇੱਕ ਤੋਹਫ਼ਾ ਦੇਵਾਂਗੀ। ਯਾਦ ਹੈ?” ਨਿਕਿਤਾ ਨੇ ਰੀਨਾ ਨੂੰ ਯਾਦ ਕਰਵਾਇਆ।
” ਹਾਂ ਜੀ ਮੈਮ! ਯਾਦ ਹੈ। ਦੱਸੋ ਨਾ ਕੀ ਤੋਹਫ਼ਾ ਦੇਵੋਗੇ? ਰੀਨਾ ਨੇ ਉਤਸੁਕਤਾ ਨਾਲ ਪੁੱਛਿਆ।
” ਚੱਲ ਮੇਰੇ ਨਾਲ।” ਨਿਕਿਤਾ ਰੀਨਾ ਨੂੰ ਆਪਣੇ ਨਾਲ ਕਮਰੇ ਵਿੱਚ ਲੈ ਗਈ।
” ਰੀਨਾ, ਇਹ ਰਿਹਾ ਤੋਹਫ਼ਾ।” ਨਿਕਿਤਾ ਨੇ ਇੱਕ ਮੋਟੀ ਸਾਰੀ ਕਿਤਾਬ ਰੀਨਾ ਦੇ ਹੱਥ ਵਿੱਚ ਦਿੰਦਿਆ ਕਿਹਾ।
” ਤੈਨੂੰ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਂਕ ਹੈ ਨਾ? ਇਸ ਬੁੱਕ ਵਿੱਚ ਬਹੁਤ ਸਾਰੇ ਪ੍ਰਸਿੱਧ ਲੇਖਕਾਂ ਦੁਆਰਾ ਲਿਖਿਆ ਜੀਵਨ ਵਿੱਚ ਕੰਮ ਆਉਣ ਵਾਲਾ ਬਹੁਤ ਹੀ ਵਧੀਆ ਸਾਹਿਤ ਹੈ। ਇਹ ਬੁੱਕ ਤੇਰੇ ਲਈ ਬੈਸਟ ਗਿਫਟ ਹੋਵੇਗੀ। ਇਸਨੂੰ ਬਹੁਤ ਧਿਆਨ ਨਾਲ ਪੜ੍ਹੀ ਤੇ ਸੰਭਾਲ ਕੇ ਰੱਖੀ। ਇਹ ਬੁੱਕ ਇੱਥੇ ਆਸਾਨੀ ਨਾਲ ਨਹੀਂ ਮਿਲਦੀ।” ਨਿਕਿਤਾ ਨੇ ਆਪਣੀ ਗੱਲ ਪੂਰੀ ਕਰਦਿਆਂ ਕਿਹਾ।
” ਪਰ ਮੈਮ, ਇਹ ਬੁੱਕ ਤਾਂ ਬਹੁਤ ਮਹਿੰਗੀ….।”
” ਬੁੱਕ ਦੀ ਕੀਮਤ ਉਸਦੇ ਬਾਹਰੀ ਮੁੱਲ ਤੋਂ ਨਹੀਂ, ਉਸਦੇ ਅੰਦਰਲੇ ਮੁੱਲ ਤੋਂ ਜਾਣੀ ਜਾਂਦੀ ਹੈ ਤੇ ਉਸ ਪੱਖ ਤੋਂ ਇਹ ਬੁੱਕ ਸੱਚਮੁੱਚ ਹੀ ਬਹੁਤ ਮਹਿੰਗੀ ਹੈ।” ਨਿਕਿਤਾ ਨੇ ਰੀਨਾ ਨੂੰ ਟੋਕਦਿਆਂ ਕਿਹਾ।
“ਥੈਕ ਯੂ ਸੋ ਮਚ ਮੈਮ। ਮੈਂ ਇਹ ਬੁੱਕ ਨੂੰ ਬਹੁਤ ਸੰਭਾਲ ਕੇ ਰੱਖਾਂਗੀ।” ਰੀਨਾ ਖੁਸ਼ ਹੁੰਦੇ ਹੋਏ ਬੋਲੀ।
” ਸਿਰਫ ਸੰਭਾਲ ਕੇ ਨਹੀਂ ਰੱਖਣਾ, ਇਸ ਨੂੰ ਪੜ੍ਹਨਾ ਵੀ ਹੈ।” ਨਿਕਿਤਾ ਨੇ ਹੱਸਦੇ ਹੋਏ ਕਿਹਾ।
” ਜੀ ਮੈਮ।” ਰੀਨਾ ਬੋਲੀ ਤੇ ਮੁਸਕੁਰਾ ਕੇ ਆਪਣੇ ਘਰ ਚਲੀ ਗਈ।
ਨਿਕਿਤਾ ਇੱਕ ਸਕੂਲ ਟੀਚਰ ਸੀ। ਬੱਚਿਆ ਨੂੰ ਪੜ੍ਹਾਉਣਾ ਉਸਨੂੰ ਬੇਹੱਦ ਪਸੰਦ ਸੀ। ਆਪਣੇ ਇਸ ਸ਼ੌਕ ਕਾਰਨ ਹੀ ਉਹ ਸਕੂਲ ਤੋਂ ਘਰ ਆ ਕੇ ਸ਼ਾਮ ਨੂੰ ਗਰੀਬ ਬੱਚਿਆ ਨੂੰ ਮੁਫਤ ਟਿਉਸ਼ਨ ਪੜਾਉਂਦੀ ਸੀ। ਰੀਨਾ ਉਸਦੀ ਸਭ ਤੋਂ ਪਸੰਦੀਦਾ ਵਿਦਿਆਰਥੀ ਸੀ। ਬੇਸ਼ੱਕ ਰੀਨਾ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਪਰ ਬਹੁਤ ਹੁਸ਼ਿਆਰ ਤੇ ਮਿਹਨਤੀ ਸੀ । ਇਸ ਲਈ ਨਿਕਿਤਾ ਨੂੰ ਵਿਸ਼ਵਾਸ ਸੀ ਕਿ ਰੀਨਾ ਆਪਣੇ ਜੀਵਨ ਵਿੱਚ ਜਰੂਰ ਕੋਈ ਮੁਕਾਮ ਹਾਸਿਲ ਕਰੇਗੀ। ਉਹ ਹਮੇਸ਼ਾ ਉਸਨੂੰ ਪ੍ਰੋਤਸਾਹਿਤ ਕਰਦੀ ਸੀ। ਰੀਨਾ ਨੂੰ ਸਾਹਿਤ ਪੜ੍ਹਨ ਦਾ ਸ਼ੌਕ ਸੀ ਇਸ ਲਈ ਨਿਕਿਤਾ ਨੇ ਉਸਨੂੰ ਇਹ ਕਿਤਾਬ ਤੋਹਫ਼ੇ ਵਿੱਚ ਦਿੱਤੀ ਸੀ।
ਕੁਝ ਦਿਨਾਂ ਪਿੱਛੋਂ ਜਦੋਂ ਰੀਨਾ ਟਿਊਸ਼ਨ ਪੜ੍ਹਨ ਆਈ ਤਾਂ ਨਿਕਿਤਾ ਨੇ ਪੁੱਛਿਆ,” ਰੀਨਾ, ਕਿਵੇਂ ਲੱਗੀ ਬੁੱਕ? ਪੜ੍ਹਨਾ ਸ਼ੁਰੂ ਕੀਤਾ?”
” ਇਹ ਸਵਾਲ ਸੁਣ ਕੇ ਰੀਨਾ ਦੇ ਚਿਹਰੇ ਦਾ ਰੰਗ ਇਕਦਮ ਪੀਲਾ ਪੈ ਗਿਆ।
” ਹਾਂ ਜੀ ਮੈਮ।” ਉਹ ਬਸ ਐਨਾ ਹੀ ਬੋਲ ਸਕੀ।
ਹੁਣ ਰੀਨਾ ਦੇ ਵਿਵਹਾਰ ਵਿਚ ਬਦਲਾਅ ਆਉਣ ਲੱਗਾ ਸੀ। ਪਹਿਲਾਂ ਜਿੱਥੇ ਉਹ ਪੂਰਾ ਸਮਾਂ ਨਿਕਿਤਾ ਤੋਂ ਕੁੱਛ ਨਾ ਕੁੱਛ ਪੁੱਛਦੀ ਰਹਿੰਦੀ ਸੀ, ਉੱਥੇ ਹੀ ਹੁਣ ਉਹ ਨਿਕਿਤਾ ਤੋਂ ਬਚਣ ਦੀ ਕੋਸ਼ਿਸ਼ ਕਰਦੀ। ਨਿਕਿਤਾ ਦੇ ਬੁਲਾਉਣ ਤੇ ਵੀ ਉਹ ਘਬਰਾ ਜਾਂਦੀ। ਨਿਕਿਤਾ ਸਭ ਕੁਛ ਮਹਿਸੂਸ ਤਾਂ ਕਰ ਰਹੀਂ ਸੀ ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sukhchain Singh
Send your number please
Kanchan Bansal
Very nice