ਗਲਤੀ ਦਾ ਅਹਿਸਾਸ
ਨਿਰੰਜਨ ਸਿੰਘ ਨੇ ਸੱਠ ਸਾਲ ਦੀ ਉਮਰ ਤੱਕ ਇੱਕ ਸਰਕਾਰੀ ਬੈਂਕ ਵਿੱਚ ਨੌਕਰੀ ਕੀਤੀ। ਰਿਟਾਇਰ ਹੋਣ ਤੋਂ ਬਾਅਦ ਇੱਕ ਦੋਸਤ ਨੇ ਸਲਾਹ ਦਿੱਤੀ । “ਨਿਰੰਜਨ ਸਿੰਘ ਸੁੱਖ ਨਾਲ ਤੇਰੀ ਸਿਹਤ ਵਧੀਆਂ ਪਈ ਹੈ ਤੂੰ ਕਿਸੇ ਪਾ੍ਈਵੇਟ ਸੰਸਥਾ ਵਿੱਚ ਨੌਕਰੀ ਕਰ ਲੈ। ਘਰੇ ਤੇਰਾ ਇਕੱਲੇ ਦਾ ਟਾਇਮ ਪਾਸ ਕਰਨਾ ਔਖਾ ਹੋ ਜਾਣਾ ਹੈ। ਜੇ ਭਰਜਾਈ ਜਿਉਦੀ ਹੁੰਦੀ ਤਾਂ ਗੱਲ ਹੋਰ ਸੀ। ” “ਨਹੀਂ ਯਾਰ ਮਹਿੰਦਰ ਬਹੁਤ ਕਰ ਲਈ ਨੌਕਰੀ ਹੁਣ ਆਰਾਮ ਕਰਨ ਦੇ ਦਿਨ ਨੇ ਐਵੇਂ ਹੀ ਸਾਰੀ ਉਮਰ ਧੰਦ ਪਿੱਟੀ ਜਾਈਏ। ਨਿਆਣੇ ਵੀ ਸੈਟ ਨੇ ਰੱਬ ਦੀ ਕਿਰਪਾ ਨਾਲ , ਕੋਈ ਕਮੀ ਵੀ ਨਹੀਂ ਹੈ। ” ” ਗੱਲ ਕਮਾਈ ਦੀ ਨਹੀਂ ਹੈ ਗੱਲ ਹੈ ਸਮੇਂ ਸਿਰ ਤਿਆਰ ਹੋਣਾ ਤੇ ਆਪਣੇ ਆਪ ਨੂੰ ਵਿਅਸਤ ਰੱਖਣਾ ਤਾਂ ਜੋ ਤੰਦਰੁਸਤੀ ਇੰਝ ਹੀ ਬਣੀ ਰਹੇ। ” “ਨਹੀਂ ਯਾਰ ਨੂੰਹਾਂ- ਪੁੱਤਾਂ ਨੇ ਬਿਲਕੁਲ ਵੀ ਨਹੀਂ ਮੰਨਣਾਂ। ” ” ਚਲੋ ਵਧੀਆਂ ਹੈ। ” ਅਜੇ ਹਫ਼ਤਾ ਹੀ ਲੰਘਿਆ ਸੀ ਨਿਰੰਜਨ ਨੂੰ ਘਰ ਵਿੱਚ ਰਹਿੰਦੇ ਹੋਏ। ਸਵੇਰੇ ਨਾਸ਼ਤੇ ਦੇ ਸਮੇਂ ਵੱਡੀ ਨੂੰਹ ਨੇ ਆਵਾਜ਼ ਦਿੱਤੀ। “ਪਾਪਾ ਜੀ ਸਾਨੂੰ ਅੱਜ ਸਵੇਰੇ ਉੱਠਣ ਵਿੱਚ ਦੇਰ ਹੋ ਗਈ ,ਤੁਸੀਂ ਚਾਰ ਪੀਸ ਡਬਲਰੋਟੀ ਦੇ ਨਿੱਕੇ ਦੇ ਡੱਬੇ ਵਿੱਚ ਮੱਖਣ ਲਾ ਕੇ ਗਰਮ ਕਰਕੇ ਪਾ ਦੇਣਾ ਤੇ ਆਪ ਵੀ ਚਾਹ ਨਾਲ ਖਾ ਲੈਣਾ। ਮੈਂ ਅੱਜ ਤੁਹਾਡੇ ਲਈ ਪਰੌਠੀ ਨਹੀਂ ਬਣਾਈ। ” “ਕੋਈ ਨਾ ਪੁੱਤ ਮੈਂ ਕਿਹੜਾ ਦਫ਼ਤਰ ਜਾਣਾ ਹੈ, ਮੈ ਕਰ ਲੈਂਦਾ ਹਾਂ।” ” ਪਰ ਪਾਪਾ ਜੀ ਡਬਲਰੋਟੀ ਘਰੇ ਨਹੀਂ ਹੈ। ਤੁਸੀਂ ਜਲਦੀ ਨਾਲ ਬਾਹਰੋਂ ਬੇਕਰੀ ਉੱਤੋਂ ਲੈ ਆਉ। ਕਿਤੇ ਗੱਲਾਂ -ਗੱਲਾਂ ਵਿੱਚ ਕਾਕੇ ਦੀ ਸਕੂਲ ਬੱਸ ਨਾ ਨਿਕਲ ਜਾਵੇ। ” “ਠੀਕ ਹੈਂ ਪੁੱਤ ਠੀਕ ਹੈ ਮੈਂ ਹੁਣੇ ਹੀ ਜਾਦਾਂ ਹਾਂ। ” ਆਖ ਜੁੱਤੀ ਪਾਉਣ ਹੀ ਵਾਲਾ ਸੀ ਕਿ ਛੋਟੀ ਨੂੰਹ ਨੇ ਵੀ ਸਵਾਲ ਪਾ ਦਿੱਤਾ। “ਪਾਪਾ ਜੀ ਜੇ ਬੇਕਰੀ ਉੱਤੇ ਜਾ ਹੀ ਰਹੇ ਹੋਂ ਤਾਂ ਅੰਡੇ ਵੀ ਲਈ ਆਉਣਾ, ਸ਼ਾਮ ਨੂੰ ਵਿੱਕੀ ਆ ਕੇ ਤੰਗ ਕਰੇਗਾ। ” “ਠੀਕ ਹੈਂ ਪੁੱਤਰ ਉਹ ਵੀ ਲੈ ਆਵਾਂਗਾ। ” ” ਪਾਪਾ ਜੀ ਜਲਦੀ ਜਾਉ ਐਵੇ ਗੱਲਾਂ ਵਿੱਚ ਹੀ ਟਾਇਮ ਖਰਾਬ ਨਾ ਕਰੀ ਜਾਉ। ” ਨਿਰੰਜਨ ਕਾਹਲੀ ਨਾਲ ਡਬਲਰੋਟੀ ਤੇ ਅੰਡੇ ਲੈ ਕੇ ਅੰਦਰ ਵੜਿਆ ਹੀ ਸੀ ਕਿ ਛੋਟੀ ਨੂੰਹ ਬੋਲੀ। “ਪਾਪਾ ਜੀ ਆਹ ਸਮਾਨ ਤਾਂ ਰੱਖ ਦਿਉ ਮੇਰੇ ਲਈ ਜਲਦੀ ਨਾਲ ਰਿਕਸ਼ੇ ਵਾਲੇ ਨੂੰ ਬਾਹਰ ਰੋਕੋ ਮੈਨੂੰ ਸਕੂਲ ਜਾਣ ਲਈ ਦੇਰ ਹੋ ਰਹੀ ਹੈ।” ਨਿਰੰਜਨ ਬਿਨਾਂ ਚਾਹ ਪਾਣੀ ਪੀਤੇ ਹੀ ਬਾਹਰ ਗਲੀ ਵਿੱਚ ਰਿਕਸ਼ੇ ਵਾਲੇ ਨੂੰ ਰੋਕਣ ਲਈ ਖੜਾ ਹੋ ਜਾਦਾਂ ਹੈ। ” ਪਾਪਾ ਜੀ ਤੁਸੀਂ ਵੀ ਕਮਾਲ ਹੀ ਕਰਦੇ ਹੋ ਜੇ ਰਿਕਸ਼ੇ ਵਾਲਾ ਇੱਥੇ ਨਹੀਂ ਆਇਆਂ ਸੀ ਤਾਂ ਥੋੜਾ ਅੱਗੇ ਵੇਖ ਲੈਦੇਂ ਤੁਸੀਂ ਕਿਹੜਾ ਦਫ਼ਤਰ ਜਾਣਾ ਹੈ। ਅੱਜ ਫ਼ੇਰ ਪਿ੍ੰਸੀਪਲ ਨਾਲ ਮੱਥਾ ਲਾਉਣਾ ਪੈਣਾ ਹੈ। ” ਨਿਰੰਜਨ ਘਰੇ ਵੜਿਆ ਹੀ ਸੀ ਕਿ ਵੱਡੀ ਨੂੰਹ ਬਾਹਰ ਜਾਦੀਂ ਬੋਲੀ। “ਪਾਪਾ ਜੀ ਬਜਾਰੋਂ ਸਬਜ਼ੀਆਂ ਲੈ ਆਉਣਾ ਨਾਲੇ ਕਿਤੇ ਬਾਹਰ ਬੈਠੇ ਗੱਲੀ ਨਾ ਲੱਗ ਜਾਈਉ ਅਤੇ ਸਵਿੱਤਰੀ ਕੰਮ ਕੀਤੇ ਬਿਨਾਂ ਹੀ ਬਾਹਰੋ ਮੁੜ ਜਾਵੇਂ। ” ” ਠੀਕ ਹੈ ਪੁੱਤ। ” ” ਸਵਿੱਤਰੀ ਨੂੰ ਪਿਆਜ਼ ਆਪ ਕੱਟ ਕੇ ਦੇਣਾ। ” ” ਤੈਨੂੰ ਪਤਾ ਤਾਂ ਹੈ ਪੁੱਤ ਮੈਂ ਪਿਆਜ਼ ਨਹੀਂ ਕੱਟ ਸਕਦਾ ਮੇਰੀਆਂ ਅੱਖਾਂ ਵਿੱਚ ਜਲਣ ਹੋਣ ਲੱਗ ਜਾਦੀਂ ਹੈ ਤੇ ਸੁੱਜ ਜਾਦੀਆਂ ਹਨ। ” “ਤੁਹਾਡਾ ਵੀ ਉਹੀ ਬਹਾਨਾ ਹੈ ਜਿਹੜਾ ਸਵਿੱਤਰੀ ਦਾ ਹੈ ਆਖੇ ਮੇਰੀਆਂ ਅੱਖਾਂ ਸੁੱਜ ਜਾਦੀਆਂ ਹਨ । ਕੋਈ ਨਾ ਜੇ ਸੁੱਜ ਵੀ ਗਈਆਂ ਤਾਂ ਕੀ ਹੈਂ? ਤੁਸੀਂ ਬੜਾ ਦਫ਼ਤਰ ਜਾਣਾ ਹੈ।” ਨਿਰੰਜਨ ਆਪਣੀਆਂ ਦੋਵੇਂ ਹੀ ਨੂੰਹਾਂ ਦੇ ਇਸ ਤਰ੍ਹਾਂ ਦੇ ਸੁਭਾਅ ਬਾਰੇ ਤਾਂ ਜਾਣਦਾ ਹੀ ਨਹੀਂ ਸੀ। ਸ਼ਾਇਦ ਇਹ ਉਸਦੀ ਜਿੰਦਗੀ ਦੀ ਪਹਿਲੀ ਦੁਪਹਿਰ ਸੀ ਕਿ ਇੱਕ ਵੱਜ ਗਿਆ ਸੀ ਤੇ ਚਾਹ ਵੀ ਨਾ ਪੀਤੀ ਹੋਵੇ।ਉਹ ਆਪਣੇ ਆਪ ਨੂੰ ਹੀ ਸਮਝਾਉਣ ਲੱਗ ਜਾਦਾਂ ਹੈ ਕਿ ਕਈ ਵਾਰ ਇੰਝ ਹੋ ਜਾਦਾਂ ਹੈ ਨਾਲੇ ਕੁੜੀਆਂ ਨੇ ਡਿਊਟੀ ਉੱਤੇ ਜਾਣਾ ਹੈ ਤੇ ਮੈਂ ਤਾਂ ਘਰੇ ਹੀ ਰਹਿਣਾ ਹੈ। ਹੁਣ ਇਹ ਇੱਕ ਦਿਨ ਦੀ ਗੱਲ ਨਾ ਹੋ ਕਿ ਰੋਜ਼ਾਨਾ ਦੀ ਹੀ ਗੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ