ਧੀ ਨਾਲ ਰਿਸ਼ਤਾ
ਮਿੰਦਰੋ ਸਰਦੀਆਂ ਦੇ ਦਿਨਾਂ ਵਿੱਚ ਚੁਲ੍ਹੇ ਕੋਲ ਬੈਠੀ ਸਾਗ ਧਰਨ ਦੀਆਂ ਤਿਆਰੀਆਂ ਕਰ ਰਹੀ ਸੀ ਜਦ ਓਹਨੂੰ ਪੇਕਿਆਂ ਤੋਂ ਫੋਨ ਆ ਜਾਂਦਾ. ਮਿੰਦੋ ਦਾ ਭਰਾ ਦੱਸਦਾ ਕੇ ਕੁੜੀ ਲਈ ਅਸੀ ਰਿਸ਼ਤਾ ਪੱਕਾ ਕਰ ਆਏ ਆ. ਮਿੰਦੋ ਹੈਰਾਨੀ ਨਾਲ ਪੁੱਛਦੀ ਆ ਵੀਰਾ ਕੁੱਜ ਪੁਛੇ ਬਿਨਾ ਹੀ ਹਾਂ ਕਰ ਆਏ ! ਮੁੰਡੇ ਵਾਲਿਆਂ ਨੂੰ ਅਸੀ ਜਾਣ ਦੇ ਆ ਘਰੋਂ ਵੀ ਵਧਿਆ ਤੇ ਬੰਦੇ ਵੀ ਖਾਨਦਾਨੀ ਨੇ ਕਹਿ ਕੇ ਮਿੰਦਰੋ ਦੇ ਭਰਾ ਨੇ ਫੋਨ ਰੱਖ ਦਿਤਾ. ਥੋਡ਼ੀ ਦੇਰ ਬਾਦ ਫੇਰ ਫੋਨ ਆਉਂਦਾ……ਮਿੰਦਰੋ ਕੁੜੀ ਨੂੰ ਲੈ ਕੇ ਕੱਲ ਏਧਰ ਆ ਜਾਵੀਂ ਕੱਲ ਮੁੰਡੇ ਵਾਲਿਆਂ ਨੇ ਸ਼ਗੁਨ ਪਾਉਣ ਆਉਣਾ. ਸਾਰੀ ਗੱਲ ਤੋਂ ਪਤਾ ਲੱਗਾ ਜਿਥੇ ਰਿਸ਼ਤਾ ਪੱਕਾ ਹੋਇਆ ਉਹ ਮਿੰਦਰੋ ਦੇ ਭਤੀਜੇ ਦਾ ਕਰੀਬੀ ਦੋਸਤ ਸੀ. ਭਤੀਜੇ ਤੇ ਭਤੀਜ ਨੂੰਹ ਨੇ ਇਹ ਗੱਲ ਕਹਿ ਹੋਂਸਲਾ ਦਿਤਾ ਕੇ ਜੀਤੀ ਸਾਡੀ ਵੀ ਕੁੱਜ ਲੱਗਦੀ ਏ, ਬੱਸ ਸਾਡੀ ਝੌਲੀ ਪਾ ਦੇ ਇਹਨੂੰ ਅਸੀ ਆਪਣੀ ਧੀ ਬਣਾ ਕੇ ਰੱਖਾਗੇ. ਪੇਕਿਆਂ ਦੇ ਦਵਾਬ ਤੇ ਓਹਨਾ ਦੇ ਦਿਤੇ ਬੋਲ ਪੁਗਾਉਣ ਲਈ ਮਿੰਦਰੋ ਨੇ ਆਪਣੀ ਕੁੜੀ ਦਾ ਵਿਆਹ ਕਰ ਦਿਤਾ. ਜਿਥੇ ਮਾਪਿਆਂ ਨੇ ਤੋਰੀ ਮਿੰਦਰੋ ਦੀ ਧੀ ਚੁੱਪ ਚਾਪ ਚਲੀ ਗਈ.
ਵਿਆਹ ਪਿੱਛੋਂ ਸੋਹਰੇ ਘਰ ਦਾ ਪੂਰਾ ਖਿਆਲ ਰੱਖਿਆ. ਘਰ ਵਿਚ ਬਜ਼ੁਰਗਾਂ ਦਾ ਦਿਲੋਂ ਆਦਰ ਸਤਿਕਾਰ ਕਰਿਆ ਤੇ ਆਪਣੇ ਹਿਸੇ ਦੀਆਂ ਜਿੰਮੇਵਾਰੀਆਂ ਖੂਬ ਨਿਭਾਈਆਂ. ਥੋਡੀਆ ਬਹੁਤੀਆਂ ਗੱਲਾਂ ਘਰ ਹੁੰਦੀਆਂ ਰਹਿੰਦੀਆ ਪਰ ਜੀਤੀ ਨੇ ਕਦੇ ਆਪਣੇ ਪੇਕਿਆਂ ਤੇ ਨਾਨਕੇ ਵਾਲਿਆਂ ਨੂੰ ਨਾ ਦੱਸੀਆ .
ਕੁਜ ਸਮੇਂ ਪਿੱਛੋਂ ਜਦ ਗੱਲ ਘਰੇਲੂ ਹਿੰਸਾ ਤੱਕ ਆ ਗਈ ਤਾਂ ਜੀਤੀ ਨੇ ਸਬ ਤੋਂ ਪਹਿਲਾ ਆਪਣੀ ਸੱਸ ਨਾਲ ਗੱਲ ਕਰਨਾਂ ਸਹੀ ਸਮਜਿਆ. ਓਹਨੇ ਆਪਣੀ ਸੱਸ ਨੂੰ ਸਾਰੀ ਗੱਲ ਦੱਸੀ ਕੇ ਉਹਦੇ ਨਾਲ ਕੀ ਹੋ ਰਿਹਾ ਹੈ. ਇਹ ਸਾਰੀ ਗੱਲ ਸੁਣਕੇ ਕਰਤਾਰੇ ਦੀ ਮਾਂ ਨੇ ਆਖਿਆਂ ,ਕੋਈ ਨਾ ਪੁੱਤ ਮੈਂ ਕਰਤਾਰੇ ਨੂੰ ਸੁਨੇਹਾ ਲਾ ਦਵਾਗੀ. ਇਹਨੀ ਗੱਲ ਕਹਿਕੇ ਕਰਤਾਰੇ ਦੀ ਮਾਂ ਆਪਣੇ ਕਮਰੇ ਵਿਚ ਚਲੀ ਗਈ. ਜਦ ਕਰਤਾਰੇ ਦੀ ਮਾਂ ਨੇ ਮੁੜ ਕੋਈ ਗੱਲ ਨਾ ਕਰੀ ਤਾਂ ਜੀਤੀ ਨੇ ਆਪਣੇ ਨਾਨਕੇ ਗੱਲ ਕਰਣਾ ਸਹੀ ਸਮਜਿਆ. ਜੀਤੀ ਨੇ ਸਾਰੀ ਗੱਲ ਆਪਣੇ ਮਾਮੇ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ