ਪਿੰਡ ਦੀ ਫਿਰਨੀ ਤੇ ਬਾਂਦਰ-ਬਾਂਦਰੀ ਦਾ ਤਮਾਸ਼ਾ ਹੋ ਰਿਹਾ ਸੀ।ਥੜੇ ਤੇ ਬੈਠੇ ਬਜ਼ੁਰਗ,ਨੌਜਵਾਨ,ਬੁੜੀਆਂ,ਬੱਚੇ ਸਭ ਉਤਸੁਕਤਾ ਨਾਲ ਘੇਰਾ ਪਾਈ ਬਾਂਦਰ-ਬਾਂਦਰੀ ਦਾ ਤਮਾਸ਼ਾ ਦੇਖ ਹੱਸ ਰਹੇ ਸਨ।ਬਾਂਦਰ-ਬਾਂਦਰੀ ਦੋਨੋ ਭੁੱਖੇ ਸਨ ਤੇ ਉਹਨਾਂ ਦਾ ਮਾਲਿਕ ਹੋਰ ਹੋਰ ਕਰਦਾ ਤਮਾਸ਼ੇ ਨੂੰ ਵੱਡਾ ਕਰਦਾ ਜਾ ਰਿਹਾ ਸੀ।
ਬਾਂਦਰੀ ਮਾਲਿਕ ਦੇ ਡਰੋ ਇੱਕ ਪਾਸੇ ਟਿਕ ਕੇ ਬੈਠ ਗਈ ਪਰ ਬਾਂਦਰ ਬਹੁਤ ਸ਼ਰਾਰਤੀ ਤੇ ਦਲੇਰ ਸੀ।ਉਹ ਟੁਕਰ-ਟੁਕਰ ਦਰਸ਼ਕਾਂ ਵੱਲ ਦੇਖਦਾ ਕੁਝ ਖਾਣ ਨੂੰ ਲੱਭ ਰਿਹਾ ਰਿਹਾ ਸੀ।
ਦੂਰ ਸਾਰੇ ਗੋਲ ਦਾਰੇ ਵਿੱਚ ਉਸਨੂੰ ਇੱਕ ਜਵਾਕ ਰੋਟੀ ਖਾਂਦਾ ਦਿਖਾਈ ਦਿੱਤਾ।ਰੋਟੀ ਨੂੰ ਦੇਖ ਬਾਂਦਰ ਦੇ ਮੂੰਹ ਚ ਲਾਲ ਟਪਕ ਪਈ।ਉਸਨੇ ਆਪਣੇ ਮਾਲਿਕ ਤੋਂ ਰੱਸੀ ਛੁਡਵਾ ਕੇ ਜਾ ਕੇ ਜਵਾਕ ਦੇ ਹੱਥੋਂ ਝਪਟ ਮਾਰ ਕੇ ਰੋਟੀ ਖੋਹ ਲਈ ਤੇ ਫਟਾਫਟ ਖਾਣ ਲੱਗ ਪਿਆ।
ਆਪਣੀ ਰੋਟੀ ਗੁਆ ਉਹ ਜਵਾਕ ਫੁੱਟ-ਫੁੱਟ ਰੋ ਪਿਆ।ਉਸਨੂੰ ਰੋਂਦੇ ਦੇਖ ਲਾਗੇ ਖੜੀ ਇੱਕ ਜ਼ਨਾਨੀ ਬੋਲੀ,’ਚੁੱਪ ਕਰ ਵੇ ਕਿਵੇਂ ਰਿੰਗੀ ਜਾਨਾ। ਰੋਟੀ ਈ ਸੀ …ਮਿਠਾਈ ਤਾਂ ਨੀ ਜੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ