ਲੈਕਚਰਰ ਲੱਗਣ ਮਗਰੋਂ ਰਿਸ਼ਤਿਆਂ ਦਾ ਜੀਵੇਂ ਹੜ ਜਿਹਾ ਆ ਗਿਆ ਹੋਵੇ..
ਸਾਡੀ ਰਸੋਈ ਬਾਹਰਲੇ ਗੇਟ ਦੇ ਐਨ ਸਾਹਮਣੇ ਹੋਣ ਕਰਕੇ ਹਰ ਅੰਦਰ ਆਉਂਦੇ ਨੂੰ ਪਹਿਲਾਂ ਹੀ ਨਜਰ ਮਾਰ ਲਿਆ ਕਰਦੀ..
ਮੁੜ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਜਿਹਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..!
ਮਗਰੋਂ ਦਾਦੀ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ..ਆਖਿਆ ਕਰਦੀ ਕੋਈ ਅਰਸ਼ੋਂ ਹੀ ਉੱਤਰੂ ਜਿਸਨੂੰ ਇਹ ਕੁੜੀ “ਹਾਂ” ਕਰੂ..!
ਕੋਲ ਬੈਠੇ ਭਾਪਾ ਜੀ ਹੱਸ ਕੇ ਹਰ ਗੱਲ ਆਈ ਗਈ ਕਰ ਦਿਆ ਕਰਦੇ..
ਫੋਟੋ ਫਰੇਮ ਵਿਚ ਹਰ ਵੇਲੇ ਹੱਸਦੀ ਹੋਈ ਮੇਰੀ “ਮਾਂ” ਅਕਸਰ ਹੀ ਮੇਰੀ ਹਿਮਾਇਤ ਤੇ ਉੱਤਰ ਆਉਂਦੀ ਪ੍ਰਤੀਤ ਹੁੰਦੀ..!
ਮੇਰੇ ਆਸ ਪਾਸ ਇੱਕ ਤੋਂ ਵੱਧ ਸਨਕੀ ਅਤੇ ਨਖਰੇਬਾਜ ਸਹੇਲੀਆਂ ਦਾ ਘੇਰਾ ਸੀ..
ਹਰ ਵੇਲੇ ਬੱਸ ਮੁੰਡਿਆਂ ਦੀ ਹੀ ਨੁਕਤਾ ਚੀਨੀ ਹੁੰਦੀ ਰਹਿੰਦੀ..ਪੋਚਵੀਂ ਪੱਗ ਵਾਲਾ ਆਕੜ-ਖਾਣ ਹੁੰਦਾ..ਬਾਹਰਲੇ ਮੁਲਖੋਂ ਆਏ ਤੇ ਕੋਈ ਇਤਬਾਰ ਨੀ..ਕਾਰ ਤੇ ਆਇਆ ਦਿਖਾਵੇਬਾਜ ਅਤੇ ਲਾਲਚੀ ਹੁੰਦਾ..ਫਲਾਣਾ ਸਰੀਰੋਂ ਭਰਾ..ਫਲਾਣੇ ਨੂੰ ਲੀੜੇ ਪਾਉਣ ਦੀ ਅਕਲ ਨੀ..ਬਹੁਤੇ ਲੰਮੇ ਮੁੰਡੇ ਹਮੇਸ਼ਾਂ ਰੋਹਬ ਥੱਲੇ ਰੱਖਦੇ..!
ਗੱਲ ਕੀ ਬੀ ਦਿਮਾਗ ਵਿਚ ਬਿਠਾ ਲਿਆ ਕੇ ਦੁਨੀਆ ਦਾ ਹਰ ਮੁੰਡਾ ਬੱਸ ਐਬਾਂ ਦੀ ਪੰਡ ਹੁੰਦੀ ਏ..
ਕਈ ਵਾਰ ਕਈ ਵਿਚਾਰਿਆਂ ਤੇ ਤਰਸ ਵੀ ਆ ਜਾਂਦਾ ਪਰ ਨਕਾਰਾਤਮਿਕਤਾ ਏਨੀ ਭਾਰੂ ਕੇ ਬੱਸ ਪੁੱਛੋਂ ਨਾ..!
ਕਾਲਜ ਦੀ ਬੱਸ ਮੈਨੂੰ ਘਰ ਛੱਡ ਕੇ ਜਾਇਆ ਕਰਦੀ..
ਚਿੱਟੀ ਦਾਹੜੀ ਵਾਲੇ ਰਿਟਾਇਰਡ ਫੌਜੀ ਡਰਾਈਵਰ ਅੰਕਲ..ਬੜੇ ਸਖਤ ਸੁਭਾਅ ਦੇ..
ਇੱਕ ਮਿੰਟ ਵੀ ਲੇਟ ਹੋ ਗਏ ਸਮਝੋ ਬੱਸ ਖੁੰਝ ਗਈ..ਸਟੋਪ ਤੇ ਦਸ ਮਿੰਟ ਪਹਿਲਾਂ ਹੀ ਆ ਜਾਇਆ ਕਰਦੀ..!
ਓਹਨੀ ਦਿੰਨੀ ਗਰਮੀਆਂ ਦੀਆਂ ਛੁਟੀਆਂ ਵਿਚ ਪੱਤਰ ਵਿਹਾਰ ਵਾਲਿਆਂ ਦੀਆਂ ਕਲਾਸਾਂ ਸਨ..ਇੱਕ ਦਿਨ ਬੱਸ ਉਡੀਕਦੀ ਨੂੰ ਮਸੀ ਪੰਜ ਮਿੰਟ ਵੀ ਨਹੀਂ ਹੋਏ ਹੋਣੇ ਕੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ..!
ਮੈਨੂੰ ਕੁਝ ਨਾ ਸੁੱਝੇ ਹੁਣ ਕੀ ਕਰਾਂ..ਏਨੇ ਨੂੰ ਪੋਚਵੀਂ ਪੱਗ ਬੰਨੀ ਉਚਾ-ਲੰਮਾ ਸਰਦਾਰ ਮੁੰਡਾ..ਕੋਲ ਆ ਕੇ ਸਕੂਟਰ ਦੀ ਬ੍ਰੇਕ ਮਾਰ ਦਿੱਤੀ..!
ਫੇਰ ਮੇਰੇ ਵੱਲ ਛਤਰੀ ਵਧਾਉਂਦਾ ਹੋਇਆ ਆਖਣ ਲੱਗਾ ਜੀ ਰੱਖ ਲਵੋ ਜੀ ਭਿੱਜ ਜਾਵੋਗੇ..ਕੱਲ ਸਾਇੰਸ ਬਲਾਕ ਦੇ ਕਾਮਨ ਰੂਮ ਵਿਚ ਮੋੜ ਜਾਇਆ ਜੇ..ਸਾਰਾ ਕੁਝ ਏਨੀ ਛੇਤੀ ਵਾਪਰਿਆ ਕੇ ਹੋਰ ਕੁਝ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ